ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਅੱਸੂ ਦਾ ਕਾਜ ਰਚਾਇਆ

 

ਮੈਂ ਤੈਨੂੰ ਆਖਦੀ ਬਾਬਲਾ, ਮੇਰਾ ਅੱਸੂ ਦਾ ਕਾਜ ਰਚਾ ਵੇ ਹਾਂ।

ਅੰਨ ਨਾ ਤਰੱਕੇ ਕੋਠਡ਼ੀ, ਤੇਰਾ ਦਹੀਂ ਨਾ ਅਮਲਾ ਜਾਵੇ।

ਬਾਬਲ ਮੈਂ ਬੇਟੀ ਮੁਟਿਆਰ।

ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ।

 

ਅੰਦਰ ਛਡ਼ੀਏ, ਬਾਹਰ ਦਲੀਏ।

ਦਿੱਤਾ ਸੂ ਕਾਜ ਰਚਾ।

ਬਾਬਲ ਮੈਂ ਬੇਟੀ ਮੁਟਿਆਰ।

ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ।

 

ਬਾਬਲ ਮੇਰੇ ਦਾਜ ਬਹੁਤ ਦਿੱਤਾ।

ਮੋਤੀ ਦਿੱਤੇ ਅਨਤੋਲ।

ਬਾਬਲ ਮੈਂ ਬੇਟੀ ਮੁਟਿਆਰ।

ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ।

 

ਦਾਜ ਤੇ ਦਾਨ ਬਹੁਤ ਦਿੱਤਾ।

ਦਿੱਤੇ ਸੂ ਹਸਤ ਲਦਾ।

ਹਸਤਾਂ ਦੇ ਪੈਰੀਂ ਬਾਬਲ ਝਾਂਜਰਾਂ, ਛਣਕਾਰ ਪੈਂਦਾ ਜਾ।

ਬਾਬਲ ਮੈਂ ਬੇਟੀ ਮੁਟਿਆਰ।

ਵੇ ਬਾਬਲ ਧਰਮੀ, ਮੈਂ ਬੇਟੀ ਪਰਨਾਂ।

ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1898883
Website Designed by Solitaire Infosys Inc.