ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਉੱਚੇ ਟਿੱਬੇ ਬੱਗ ਚਰੇਂਦਾ

 

ਉੱਚੇ ਹਲਟ ਜੁਡ਼ੇਂਦਾ ਮੇਰੇ ਬੀਬਾ

ਨੀਮੇਂ ਤਾਂ ਵਗਦੀ ਮੇਰੇ ਬੇਲੀਆ

ਵੇ ਮਖ ਰਾਵੀ ਵੇ - ਹੇ-

 

ਕੌਣ ਜੁ ਮੋਢੀ ਕੋਣ ਜੁ ਖਾਮੀ

ਕੋਣ ਜੁ ਭਰਦੀ ਮੇਰੇ ਬੇਲੀਆ

ਵੇ ਜਲ ਪਾਣੀ ਵੇ - ਹੇ-

 

ਬਾਪ ਜੁ ਮੋਢੀ ਵੀਰ ਜੁ ਖਾਮੀ ਮੇਰੇ ਬੀਬਾ

ਭਾਬੋ ਤਾਂ ਭਰਦੀ ਮੇਰੇ ਬੇਲੀਆ

ਵੇ ਮਖ ਜਲ ਪਾਣੀ ਵੇ - ਹੇ-

 

ਉੱਚੇ ਟਿੱਬੇ ਬੱਗ ਚਰੇਂਦਾ ਮੇਰੇ ਬੀਬਾ

ਨੀਮੇਂ ਤਾਂ ਚਰਦੀ ਮੇਰੇ ਬੇਲੀਆ

ਵੇ ਮਖ ਗਾਈਂ ਵੇ ਵੇ - ਹੇ-

 

ਬਾਪ ਰਾਜੇ ਦਾ ਬੱਗ ਚਰੇਂਦਾ ਮੇਰੇ ਬੀਬਾ

ਵੀਰ ਰਾਜੇ ਦੀ ਮੇਰੇ ਬੇਲੀਆ

ਵੇ ਮਖ ਗਾਈਂ ਵੇ - ਹੇ-


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















2172349
Website Designed by Solitaire Infosys Inc.