ਸ਼ਬਦ-ਬੋਧ
ਸਾਰਥਕ ਸ਼ਬਦਾਂ
ਦੀ ਵੰਡ
ਸ਼ਬਦ-ਬੋਧ – ਵਿਆਕਰਣ ਦੇ ਉਸ
ਹਿੱਸੇ ਨੂੰ ਜਿਸ ਵਿਚ ਸਾਰਥਕ ਜਾਂ ਵਾਚਕ ਸ਼ਬਦਾਂ ਦੀ ਵੰਡ, ਰੂਪਾਂਤਰ, ਰਚਨਾ ਤੇ ਵਰਤੋਂ ਦੇ ਨੇਮ ਦੱਸੇ ਜਾਂਦੇ ਹਨ, ਸ਼ਬਦ-ਬੋਧ ਆਖਦੇ ਹਨ।
ਸ਼ਬਦ-ਭੇਦ – ਵਿਆਕਰਣ ਅਨੁਸਾਰ ਸਾਰਥਕ
ਸ਼ਬਦ ਹੇਠ ਲਿਖੀਆਂ ਅੱਠ ਸ਼੍ਰੇਣੀਆਂ ਜਾਂ ਸ਼ਬਦ-ਭੇਦਾਂ ਵਿੱਚ ਵੰਡੇ ਜਾਂਦੇ ਹਨ-
ਨਾਉਂ – ਜਿਹਡ਼ਾ ਸ਼ਬਦ
ਕਿਸੇ ਜੀਵ, ਜਗ੍ਹਾ, ਗੁਣ, ਹਾਲਤ ਜਾਂ ਵਸਤੂ
ਨੂੰ ਪ੍ਰਗਟ ਕਰੇ, ਉਹਨੂੰ ਨਾਉਂ ਆਖਦੇ ਹਨ। ਜਿਵੇਂ – ਮੁੰਡਾ, ਘੋਡ਼ਾ, ਘਰ, ਚੰਡੀਗਡ਼੍ਹ, ਨੇਕੀ, ਗਰਮੀ, ਕਣਕ, ਬੱਦਲ, ਬਿਮਾਰੀ, ਸਿਹਤ।
ਵਿਸ਼ੇਸ਼ਣ – ਜਿਹਡ਼ਾ ਸ਼ਬਦ ਕਿਸੇ ਨਾਉਂ
ਜਾਂ ਪਡ਼ਨਾਉਂ ਦੇ ਗੁਣ-ਔਗੁਣ ਜਾਂ ਗਿਣਤੀ, ਮਿਣਤੀ ਪ੍ਰਗਟ
ਕਰੇ, ਅਤੇ ਇਸ ਤਰ੍ਹਾਂ ਉਹਨੂੰ ਉਸ ਵਰਗੇ ਹੋਰਨਾ ਨਾਲੋਂ
ਵੱਖ ਕਰੇ ਜਾਂ ਵਿਸ਼ੇਸ਼ਤਾ ਦੇਵੇ, ਉਹਨੂੰ ਵਿਸ਼ੇਸ਼ਣ ਆਖਦੇ ਹਨ। ਜਿਵੇਂ – ਚਿੱਟਾ, ਦਲੇਰ, ਭੈਡ਼ਾ, ਸੁੰਦਰ, ਇਕੱਲਾ, ਕਈ, ਥੋਡ਼੍ਹਾ, ਬਹੁਤਾ, ਵੀਹ, ਪੰਜਵਾਂ, ਪਹਿਲਾ।
ਪਡ਼ਨਾਉਂ - ਜਿਹਡ਼ਾ ਸ਼ਬਦ
ਕਿਸੇ ਨਾਉਂ ਦੀ ਥਾਂ ਵਰਤਿਆ ਜਾਵੇ ਅਤੇ ਜਿਸ ਦੀ ਵਰਤੋਂ ਅਰਥਾਂ ਵਿੱਚ ਫਰਕ ਨਾ ਪਾਵੇ, ਉਹਨੂੰ ਪਡ਼ਨਾਉਂ ਆਖਦੇ ਹਨ, ਜਿਵੇਂ – ਮੈਂ, ਤੂੰ, ਉਹ, ਇਹ, ਤੁਸੀਂ।
ਕਿਰਿਆ 1 – ਜਿਹਡ਼ਾ ਸ਼ਬਦ
ਕੋਈ ਕੰਮ ਤੇ ਉਸ ਕੰਮ ਦੇ ਹੋਣ ਦਾ ਸਮਾਂ ਦੱਸੇ, ਉਹਨੂੰ ਕਿਰਿਆ
ਆਖਦੇ ਹਨ। ਜਿਵੇਂ – ਆਇਆ ਹੈ, ਪਡ਼੍ਹਦਾ ਸੀ, ਜਾਵੇਗੀ, ਖਾਂਦੇ ਹਨ।
ਕਿਰਿਆ 2
ਕਿਰਿਆ 3
ਕਿਰਿਆ-ਵਿਸ਼ੇਸ਼ਣ – ਜਿਹਡ਼ਾ ਸ਼ਬਦ ਕਿਸੇ
ਵਿਸ਼ੇਸ਼ਣ, ਕਿਰਿਆ, ਜਾਂ ਕਿਰਿਆ
ਵਿਸ਼ੇਸ਼ਣ ਦੇ ਅਰਥਾਂ ਵਿੱਚ ਵਿਸ਼ੇਸ਼ਤਾ ਪ੍ਰਗਟ ਕਰੇ, ਜਾਂ ਕਿਸੇ ਕੰਮ
ਦੇ ਹੋਣ ਦਾ ਸਮਾਂ, ਟਿਕਾਣਾ, ਕਾਰਣ, ਜਾਂ ਢੰਗ ਦੱਸੇ, ਉਹਨੂੰ ਕਿਰਿਆ-ਵਿਸ਼ੇਸ਼ਣ ਆਖਦੇ ਹਨ। ਜਿਵੇਂ – ਹੁਣ, ਅਜੇ, ਅੱਜ, ਛੇਤੀ, ਇਧਰ, ਬਹੁਤ, ਬਡ਼ਾ।
ਸੰਬੰਧਕ – ਜਿਹਡ਼ਾ ਸ਼ਬਦ ਕਿਸੇ ਨਾਉਂ
ਜਾਂ ਪਡ਼ਨਾਉਂ ਦੇ ਮਗਰ ਆ ਕੇ ਵਾਕ ਦੀ ਕਿਰਿਆ ਜਾਂ ਹੋਰ ਕਿਸੇ ਸ਼ਬਦ ਨਾਲ ਉਹਦਾ ਸੰਬੰਧ ਪ੍ਰਗਟ ਕਰੇ, ਉਹਨੂੰ ਸੰਬੰਧਕ ਆਖਦੇ ਹਨ। ਜਿਵੇਂ – ਵਿੱਚ, ਦਾ, ਨੂੰ, ਨੇ, ਨਾਲ, ਨਾਲੋਂ, ਵਿੱਚੋਂ।
ਯੋਜਕ – ਜਿਹਡ਼ਾ ਸ਼ਬਦ ਦੋ
ਸ਼ਬਦਾਂ, ਵਾਕੰਸ਼ਾਂ,
ਜਾਂ ਵਾਕਾਂ ਨੂੰ ਜੋਡ਼ੇ ਉਹਨੂੰ ਯੋਜਕ ਆਖਦੇ ਹਨ। ਜਿਵੇਂ – ਤੇ, ਅਤੇ, ਜਾਂ, ਪਰ, ਸਗੋਂ, ਨਾਲੇ।
ਵਿਸਮਕ – ਜਿਹਡ਼ਾ ਸ਼ਬਦ
ਕਿਸੇ ਨੂੰ ਆਵਾਜ਼ ਮਾਰਨ ਲਈ, ਜਾਂ ਖੁਸ਼ੀ, ਗ਼ਮੀ, ਹੈਰਾਨੀ ਆਦਿਕ
ਮਨ ਦੇ ਕਿਸੇ ਡੂੰਘੇ ਤੇਜ਼ ਭਾਵ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਵੇ, ਉਹਨੂੰ ਵਿਸਮਕ ਆਖਦੇ ਹਨ। ਜਿਵੇਂ – ਵੇ, ਨੀ, ਓਇ, ਆਹਾ, ਆਹ, ਹਾਇ, ਧੰਨ, ਬੱਲੇ-ਬੱਲੇ, ਵਾਹ, ਸ਼ਾਬਾਸ਼।