ਛੁੱਟੀਆਂ ਨਾ ਮਿਲੀਆਂ ਭੈਣੇਂ
ਕੁਡ਼ਤਾ ਸਮਾਵਾਂ ਵੀਰਾ, ਛਾਉਣੀ ਪਹੁੰਚਾਵਾਂ ਵੇ
ਸਾਉਣ ਮਹੀਨੇ ਵੀਰਾ ਆਓ ਘਰੇ ਵੇ-ਹੇ-ਏ
ਛੁੱਟੀਆਂ ਨਾ ਮਿਲੀਆਂ ਭੈਣੇ, ਤਲਬਾਂ ਨਾ ਤਲੀਆਂ ਨੀ
ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਵੇ-ਹੇ-ਏ
ਚੀਰਾ ਰੰਗਾਵਾਂ ਵੀਰਾ, ਛਾਉਣੀ ਪਹੁੰਚਾਵਾਂ
ਸਾਉਣ ਮਹੀਨੇ ਵੀਰਾ ਆਓ ਘਰੇ ਵੇ-ਹੇ-ਏ
ਛੁੱਟੀਆਂ ਨਾ ਮਿਲੀਆਂ ਭੈਣੇ, ਤਲਬਾਂ ਨਾ ਤਲੀਆਂ ਨੀ
ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਵੇ-ਹੇ-ਏ
ਕੈਠਾਂ ਘਡ਼ਾਵਾਂ ਵੀਰਾ, ਛਾਉਣੀ ਪਹੁੰਚਾਵਾਂ ਵੇ
ਸਾਉਣ ਮਹੀਨੇ ਵੀਰਾ ਆਓ ਘਰੇ ਵੇ-ਹੇ-ਏ
ਛੁੱਟੀਆਂ ਨਾ ਮਿਲੀਆਂ ਭੈਣੇ, ਤਲਬਾਂ ਨਾ ਤਲੀਆਂ ਨੀ
ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ ਵੇ-ਹੇ-ਏ