ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਮੇਰਾ ਵੀਰ ਮਿਲਕੇ ਜਾਣਾ ਵੇ

 

ਉੱਚੀ ਗਲੀ ਪਰ ਜਾਂਦਿਆਂ ਵੀਰਾ ਵੇ

ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ

 

ਕਿੱਕਣ ਮਿਲਾਂ ਭੈਣੇ ਮੇਰੀਏ ਨੀ

ਮੇਰੇ ਸਾਥੀ ਲੰਘ ਗਏ ਦੂਰ

ਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀ

ਸਾਥੀਆਂ ਤੇਰਿਆਂ ਨੂੰ ਬਾਹੋਂ ਪਕਡ਼ਾਂ ਵੇ

ਤੈਨੂੰ ਪਾ ਲਵਾਂ ਘੇਰਾ

ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ

 

ਕਿੱਕਣ ਮਿਲਾਂ ਭੈਣਾਂ ਮੇਰੀਏ ਨੀ

ਮੇਰੇ ਸਾਥੀ ਲੰਘ ਗਏ ਦੂਰ

ਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀ

ਸਾਥੀਆਂ ਤੇਰਿਆਂ ਨੂੰ ਮੰਜਾ ਪੀਡ਼੍ਹੀ ਵੇ

ਤੈਨੂੰ ਰਤਡ਼ਾ ਪਲੰਘ ਨਮਾਰ

ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ

 

ਕਿੱਕਣ ਮਿਲਾਂ ਭੈਣੇ ਮੇਰੀਏ ਨੀ

ਮੇਰੇ ਸਾਥੀ ਲੰਘ ਗਏ ਦੂਰ

ਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀ

ਸਾਥੀਆਂ ਤੇਰਿਆਂ ਨੂੰ ਚੌਲ ਪੂਰਾਂ ਵੇ

ਤੈਨੂੰ ਪੂਰੀ ਪਰਸ਼ਾਦ

ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ

 

ਕਿੱਕਣ ਮਿਲਾਂ ਭੈਣੇ ਮੇਰੀਏ ਨੀ

ਸੱਸ ਤੇਰੀ ਨੂੰ ਤਿਉਰ

ਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀ

ਤਿਉਰ ਮੈਂ ਆਪਣੇ ਕੋਲੋਂ ਜੋਡ਼ਾਂ ਵੇ

ਕੋਠੀ ਤੇਰਾ ਪਾ ਦਿਆਂ ਨਾਂ

ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ

 

ਕਿੱਕਣ ਮਿਲਾਂ ਭੈਣੇ ਮੇਰੀਏ ਨੀ

ਤੋਰੀ ਭਾਬੋ ਲਡ਼ੂ ਮੇਰੇ ਨਾਲ

ਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀ

ਭਾਬੋ ਨੂੰ ਨਾ ਦੱਸੀਂ ਮੇਰੇ ਵੀਰਨਾ

ਵੇ ਆਪਣੇ ਦੋਹਾਂ ਦਾ ਪਿਆਰ

ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
2082470
Website Designed by Solitaire Infosys Inc.