ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਬੇਖ਼ਬਰੀ ਦਾ ਫ਼ਾਇਦਾ

ਘੋਡ਼ਾ ਦੱਬੀ - ਪਿਸਤੌਲ ਤੋਂ ਝੁੰਝਲਾ ਕੇ ਗੋਲੀ ਬਾਹਰ ਨਿੱਕਲੀ

ਖਿਡ਼ਕੀ ਵਿਚੋਂ ਬਾਹਰ ਨਿਕਲਣ ਵਾਲਾ ਆਦਮੀ ਉੱਥੇ ਹੀ ਦੂਹਰਾ ਹੋ ਗਿਆ

ਘੋਡ਼ਾ ਥੋਡ਼੍ਹੀ ਦੇਰ ਬਾਅਦ ਫਿਰ ਦੱਬਿਆ - ਦੂਜੀ ਗੋਲੀ ਮਚਲਦੀ ਹੋਈ ਬਾਹਰ ਨਿੱਕਲੀ

ਸਡ਼ਕ ਉੱਤੇ ਮੱਸ਼ਕੀ ਦੀ ਮਸ਼ਕ ਫਟੀ, ਉਹ ਮੂਧੇ ਮੂੰਹ ਡਿਗਿਆ ਅਤੇ

ਉਸਦਾ ਖੂਨ ਮਸ਼ਕ ਦੇ ਪਾਣੀ ਵਿਚ ਘੁਲ ਕੇ ਵਹਿਣ ਲੱਗਾ

ਘੋਡ਼ਾ ਤੀਜੀ ਵਾਰ ਦੱਬਿਆ - ਨਿਸ਼ਾਨਾ ਖੁੱਸ ਗਿਆ, ਗੋਲੀ ਕੰਧ ਵਿਚ ਦਫ਼ਨ ਹੋ ਗਈ

ਚੌਥੀ ਗੋਲੀ ਇਕ ਬੁੱਢੀ ਦੀ ਪਿੱਠ ਵਿਚ ਲੱਗੀ, ਉਹ ਚੀਕ ਵੀ ਨਾ ਸਕੀ ਅਤੇ

ਉੱਥੇ ਹੀ ਢੇਰ ਹੋ ਗਈ

ਪੰਜਵੀਂ ਅਤੇ ਛੇਵੀਂ ਗੋਲੀ ਬੇਕਾਰ ਗਈ, ਕੋਈ ਮਰਿਆ ਨਾ ਜਖ਼ਮੀ

ਗੋਲੀਆਂ ਚਲਾਉਣ ਵਾਲਾ ਹੈਰਾਨ ਹੋ ਗਿਆ

ਅਚਾਨਕ ਸਡ਼ਕ ਉੱਤੇ ਇਕ ਛੋਟਾ ਜਿਹਾ ਬੱਚਾ ਦੌਡ਼ਦਾ ਹੋਇਆ ਦਿਖਾਈ ਦਿੱਤਾ

ਗੋਲੀਆਂ ਚਲਾਉਣ ਵਾਲੇ ਨੇ ਪਿਸਤੌਲ ਦਾ ਮੂੰਹ ਉਸ ਵੱਲ ਕੀਤਾ

ਉਸਦੇ ਸਾਥੀ ਨੇ ਕਿਹਾ - "ਇਹ ਕੀ ਕਰਦਾ ਐਂ?"

ਗੋਲੀਆਂ ਚਲਾਉਣ ਵਾਲੇ ਨੇ ਪੁੱਛਿਆ, "ਕਿਉਂ?"

"ਗੋਲੀਆਂ ਤਾ ਖਤਮ ਹੋ ਚੁੱਕੀਆਂ ਹਨ"

"ਤੂੰ ਚੁੱਪ ਰਹਿ.. ਐਨੇ ਜਿਹੇ ਬੱਚੇ ਨੂੰ ਕੀ ਪਤਾ?"

 

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1740535
Website Designed by Solitaire Infosys Inc.