ਪੂਰਵ ਪ੍ਰਬੰਧ
ਪਹਿਲੀ ਵਾਰਦਾਤ ਨਾਕੇ ਦੇ ਹੋਟਲ ਦੇ ਨੇਡ਼ੇ ਹੋਈ।
ਫ਼ੌਰਨ ਹੀ ਉੱਥੇ ਇਕ ਸਿਪਾਹੀ ਦਾ ਪਹਿਰਾ ਲਗਾ ਦਿੱਤਾ ਗਿਆ।
ਦੂਜੀ ਵਾਰਦਾਤ, ਦੂਜੇ ਹੀ ਦਿਨ ਸ਼ਾਮ ਨੂੰ ਸਟੋਰ ਸਾਹਮਣੇ ਹੋਈ।
ਸਿਪਾਹੀ ਨੂੰ ਪਹਿਲੀ ਜਗ੍ਹਾ ਤੋਂ ਹਟਾ ਕੇ ਦੂਜੀ ਵਾਰਦਾਤ ਦੇ ਮੁਕਾਮ ਉੱਪਰ ਨਿਯੁਕਤ ਕਰ ਦਿੱਤਾ ਗਿਆ।
ਤੀਸਰਾ ਕੇਸ ਰਾਤ ਦੇ ਬਾਰਾਂ ਵਜੇ ਲਾਂਡਰੀ ਨੇਡ਼ੇ ਹੋਇਆ।
ਜਦੋਂ ਇੰਸਪੈਕਟਰ ਨੇ ਸਿਪਾਹੀ ਨੂੰ ਇਸ ਨਵੀਂ ਜਗ੍ਹਾ ਤੇ ਪਹਿਰਾ ਦੇਣ ਦਾ ਹੁਕਮ ਦਿੱਤਾ ਤਾਂ ਉਸ ਨੇ ਕੁਝ ਦੇਰ ਗ਼ੌਰ ਕਰਨ ਦੇ ਬਾਅਦ ਕਿਹਾ - "ਮੈਨੂੰ ਉਥੇ ਖਡ਼੍ਹ ਕਰੋ ਜਿਥੇ ਨਵੀਂ ਵਾਰਦਾਤ ਹੋਣ ਵਾਲੀ ਹੈ"