ਜਦੋਂ ਹਮਲਾ ਹੋਇਆ ਤਾਂ ਮੁਹੱਲੇ ਵਿਚ ਘੱਟ ਗਿਣਤੀ ਦੇ ਕੁਝ ਲੋਕ ਤਾਂ
ਕਤਲ ਹੋ ਗਏ, ਜੋ ਬਾਕੀ ਬਚੇ ਜਾਨ ਬਚਾਕੇ ਭੱਜ ਗਏ। ਇਕ ਆਦਮੀ ਅਤੇ ਉਸਦੀ ਪਤਨੀ ਕਿਸੇ
ਵਸ ਆਪਣੇ ਘਰ ਦੇ ਤਹਿਖਾਨੇ ਵਿਚ ਲੁਕ ਗਏ, ਦੋ ਦਿਨ ਅਤੇ ਦੋ ਰਾਤ ਛੁਪ ਕੇ ਰਹਿਣ ਪਿਛੋਂ ਪਤੀ ਪਤਨੀ ਨੇ ਹਮਲਾਵਰਾ
ਦੇ ਆਉਣ ਦੀ ਆਸ ਵਿਚ ਗੁਜ਼ਾਰ ਦਿੱਤੇ ਪਰ ਕੋਈ ਨਾ ਆਇਆ।
ਦੋ ਦਿਨ ਹੋਰ ਕੱਢ ਦਿੱਤੇ, ਮੌਤ ਦਾ ਡਰ ਘਟਣ ਲੱਗਾ, ਭੁੱਖ ਤੇ ਪਿਆਸ ਨੇ ਜਿਆਦਾ ਤੰਗ
ਕਰਨਾ ਸ਼ੁਰੂ ਕਰ ਦਿੱਤਾ।
ਚਾਰ ਦਿਨ ਹੋਰ ਬੀਤ ਗਏ, ਪਤੀ ਪਤਨੀ ਨੂੰ ਜਿੰਦਗੀ ਅਤੇ ਮੌਤ ਨਾਲ ਕੋਈ ਪਿਆਰ ਨਾ
ਰਿਹਾ, ਦੋਵੇਂ
ਪਨਾਹ ਦੀ ਜਗ੍ਹਾ ਤੋਂ ਬਾਹਰ ਨਿੱਕਲ ਆਏ।
ਪਤੀ ਨੇ ਹਲੀਮੀ ਨਾਲ ਆਵਾਜ਼ ਦਿੰਦਿਆਂ ਲੋਕਾਂ ਵੱਲ ਸੰਬੋਧਿਤ ਹੁੰਦਿਆਂ
ਕਿਹਾ - "ਅਸੀਂ ਦੋਵੇਂ ਆਪਣਾ ਆਪ ਤੁਹਾਡੇ ਸਪੁਰਦ ਕਰਦੇ ਹਾਂ..
ਸਾਨੂੰ ਮਾਰ ਦਿਓ।"
ਜਿਨ੍ਹਾਂ
ਨੂੰ ਸੰਬੋਧਿਤ ਕੀਤਾ ਸੀ ਉਹ ਸੋਚੀਂ ਪੈ ਗਏ - "ਸਾਡੇ ਧਰਮ ਵਿਚ ਤਾਂ ਜੀਵ-ਹੱਤਿਆ ਪਾਪ ਹੈ।"
ਉਨ੍ਹਾਂ ਆਪਸ ਵਿਚ ਸਲਾਹ ਕੀਤੀ ਅਤੇ ਪਤੀ-ਪਤਨੀ ਨੂੰ ਯੋਗ ਕਾਰਵਾਈ ਲਈ
ਦੂਜੇ ਮੁਹੱਲੇ ਦੇ ਆਦਮੀਆਂ ਦੇ ਹਵਾਲੇ ਕਰ ਦਿੱਤਾ।