ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਕਰਾਮਾਤ

ਲੁਟਿੱਆ ਹੋਇਆ ਬਰਾਮਦ ਕਰਨ ਲਈ ਪੁਲਿਸ ਨੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ।

ਲੋਕ ਡਰ ਦੇ ਮਾਰੇ ਲੁੱਟਿਆ ਹੋਇਆ ਮਾਲ ਰਾਤ ਦੇ ਹਨੇਰੇ ਵਿਚ ਬਾਹਰ ਸੁੱਟਣ ਲੱਗੇ, ਕੁਝ ਲੋਕ ਅਜਿਹੇ ਵੀ ਸਨ, ਜਿਨ੍ਹਾਂ ਆਪਣਾ ਮਾਲ ਵੀ ਮੌਕਾ ਪਾ ਕੇ ਆਪਣੇ ਤੋਂ ਅੱਡ ਕਰਨਾ ਸ਼ੁਰੂ ਕਰ ਦਿੱਤਾ, ਤਾਂਕਿ ਕਾਨੂੰਨੀ ਪਕਡ਼ ਤੋਂ ਬਚੇ ਰਹਿ ਸਕਣ।

ਇਕ ਆਦਮੀ ਨੂੰ ਬਹੁਤ ਦਿੱਕਤ ਪੇਸ਼ ਆ ਰਹੀ ਸੀ, ਉਸ ਕੋਲ ਸ਼ੱਕਰ ਦੀਆਂ ਦੋ ਬੋਰੀਆਂ ਸਨ, ਜੋ ਉਸ ਨੇ ਪੰਸਾਰੀ ਦੀ ਦੁਕਾਨ ਤੋਂ ਲੁੱਟੀਆਂ ਸਨ, ਇੱਕ ਤਾਂ ਜਿਵੇਂ ਕਿਵੇਂ ਰਾਤ ਦੇ ਹਨੇਰੇ ਵਿਚ ਨੇਡ਼ੇ ਦੇ ਖੂਹ ਵਿਚ ਸੁੱਟ ਆਇਆ, ਲੇਕਿਨ ਦੂਜੀ ਸੁੱਟਣ ਲੱਗੇ ਖੁਦ ਵੀ ਨਾਲ ਹੀ ਡਿੱਗ ਪਿਆ

ਸ਼ੋਰ ਸੁਣ ਕੇ ਲੋਕ ਇੱਕਠੇ ਹੋ ਗਏ, ਖੂਹ ਵਿਚ ਰੱਸੀਆਂ ਸੁੱਟੀਆਂ ਗਈਆਂ।

ਕੁਝ ਨੌਜਵਾਨ ਥੱਲੇ ਉੱਤਰੇ, ਅਤੇ ਆਦਮੀ ਨੂੰ ਬਾਹਰ ਕੱਢ ਲਿਆਏ, ਕੁਝ ਚਿਰ ਬਾਅਦ ਆਦਮੀ ਮਰ ਗਿਆ।

ਦੂਜੇ ਦਿਨ ਲੋਕਾਂ ਨੇ ਇਸਤੇਮਾਲ ਲਈ ਖੂਹ ਵਿਚੋਂ ਪਾਣੀ ਕੱਢਿਆ ਤਾਂ ਪਾਣੀ ਮਿੱਠਾ ਸੀ, ਉਸੇ ਰਾਤ ਉਸ ਆਦਮੀ ਦੀ ਕਬਰ ਉੱਤੇ ਦੀਵੇ ਜਗ ਰਹੇ ਸਨ।

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
1740530
Website Designed by Solitaire Infosys Inc.