ਚੱਲਦੀ
ਗੱਡੀ ਰੋਕ ਲਿੱਤੀ ਗਈ,
ਜਿਹਡ਼ੇ ਦੂਜੇ ਧਰਮ ਦੇ ਸਨ,
ਉਨ੍ਹਾਂ
ਨੂੰ ਕੱਢ ਕੇ ਤਲਵਾਰਾਂ ਅਤੇ ਗੋਲੀਆਂ ਨਾਲ ਹਲਾਕ ਕਰ ਦਿੱਤਾ ਗਿਆ।
ਇਸਤੋਂ
ਵਿਹਲੇ ਹੋ ਕੇ ਗੱਡੀ ਦੇ ਬਾਕੀ ਮੁਸਾਫਿਰਾਂ ਦੀ ਕਡ਼ਾਹ, ਦੁੱਧ ਅਤੇ ਫਲਾਂ ਨਾਲ ਖਾਤਿਰ ਕੀਤੀ ਗਈ।
ਗੱਡੀ
ਚੱਲਣ ਤੋਂ ਪਹਿਲਾਂ, ਖਾਤਿਰ
ਵਾਲੇ ਪ੍ਰਬੰਧਕਾਂ ਨੇ ਮੁਸਾਫਿਰਾਂ ਨਾਲ ਸੰਬੋਧਤ ਹੁੰਦਿਆਂ ਕਿਹਾ
"ਭਰਾਵੋ, ਅਤੇ ਭੈਣੋ, ਸਾਨੂੰ ਗੱਡੀ ਦੀ ਆਮਦ ਦੀ ਸੂਚਨਾ
ਬਹੁਤ ਦੇਰ ਨਾਲ ਮਿਲੀ, ਇਹੀ ਵਜ੍ਹਾ ਹੈ ਕਿ ਅਸੀਂ ਜਿਸ ਤਰ੍ਹਾਂ ਚਾਹੁੰਦੇ ਸਾਂ, ਉਸ ਤਰ੍ਹਾਂ ਤੁਹਾਡੀ ਸੇਵਾ ਨਾ ਕਰ
ਸਕੇ...।"