ਹਜ਼ੂਮ ਨੇ ਪਾਸਾ ਮੋਡ਼ਿਆ,
ਅਤੇ ਸਰ ਗੰਗਾ ਰਾਮ ਦੇ ਬੁੱਤ ਉੱਤੇ ਟੁੱਟ ਪਿਆ।
ਲਾਠੀਆਂ ਵਰਸਾਈਆਂ ਗਈਆਂ,
ਇੱਟਾਂ ਅਤੇ ਪੱਥਰ ਸੁੱਟੇ ਗਏ,
ਇੱਕ ਨੇ ਮੂੰਹ ਉੱਤੇ ਤਾਰਕੋਲ ਮਲ ਦਿੱਤਾ,
ਦੂਜੇ ਨੇ ਬਹੁਤ ਸਾਰੇ ਪੁਰਾਣੇ ਜੁੱਤੇ ਜਮ੍ਹਾਂ ਕੀਤੇ
ਅਤੇ ਉਨ੍ਹਾਂ ਦਾ ਹਾਰ ਬਣਾ ਕੇ ਬੁੱਤ ਦੇ ਗਲੇ ਵਿਚ
ਪਾਉਣ ਲਈ ਅੱਗੇ ਵਧਿਆ
ਕਿ ਪੁਲਿਸ ਆ ਗਈ ਅਤੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ
ਜੁੱਤੀਆਂ ਦਾ ਹਾਰ ਪਹਿਣਾਉਣ ਵਾਲਾ ਜਖ਼ਮੀ ਹੋ ਗਿਆਚ
ਸੋ ਮਲ੍ਹਮ ਪੱਟੀ ਦੇ ਲਈ ਉਸਨੂੰ
ਸਰ ਗੰਗਾ ਰਾਮ ਹਸਪਤਾਲ ਵਿਚ ਭੇਜ ਦਿੱਤਾ ਗਿਆ।