ਲਾਇਬ੍ਰੇਰੀ ਅਤੇ ਪੁਸਤਕਾਂ
ਕਾਨੂੰਨ, ਥਾਣੇ, ਅਦਾਲਤਾਂ, ਜੇਲ੍ਹਾਂ ਆਦਿ ਮਨੁੱਖ ਦੀ ਜਹਾਲਤ ਅਤੇ ਮੂਰਖਤਾ ਵਿਚੋਂ ਉਪਜੀਆਂ ਸੰਸਥਾਵਾਂ ਹਨ। ਸਹੀ ਅਰਥਾਂ ਵਿਚ ਸਮਾਜ ਉਦੋਂ ਉੱਨਤੀ ਕਰੇਗਾ ਜਦੋਂ ਅਦਾਲਤਾਂ, ਥਾਣਿਆਂ ਅਤੇ ਜੇਲ੍ਹਾਂ ਨਾਲੋਂ ਸਾਡੀਆਂ ਲਾਈਬ੍ਰੇਰੀਆਂ ਵੱਡੀਆਂ ਅਤੇ ਵਧੇਰੇ ਹੋਣਗੀਆਂ।
ਲਾਇਬ੍ਰੇਰੀ ਨਿਰੀ ਪੁਸਤਾਕਾਲਾ ਹੀ ਨਹੀਂ ਸ਼ਕਤੀ ਵੀ ਹੁੰਦੀ ਹੈ।
- ਗੁਰਬਖਸ਼ ਸਿੰਘ ਪ੍ਰੀਤਲਡ਼ੀ
ਸਮਾਜ ਵਿਚ ਹੋਰ ਕੋਈ ਥਾਂ ਲੋਕਤੰਤਰੀ ਨਹੀਂ ਜਿੰਨੀ ਕਿ ਜਨਤਕ ਲਾਇਬ੍ਰੇਰੀ, ਜਿੱਥੇ ਪ੍ਰਵੇਸ਼ ਕਰਨ ਲਈ ਇਕੋ ਪਾਸ ਦੀ ਲੋਡ਼ ਹੁੰਦੀ ਹੈ ਉਹ ਹੈ ਸ਼ੌਕ।
- ਲੇਡੀ ਬਰਡ ਜਾਹਨਸਨ
ਪੁਸਤਕਾਂ ਦੀ ਦੁਨੀਆ ਦੁੱਖਾਂ ਤੋਂ ਪਾਰ ਜਾਣ ਦਾ ਬੁਲਾਵਾ ਹੈ।
ਪੁਸਤਕਾਂ ਜੀਵਨ ਉਤੇ ਸਾਡੀ ਪਕਡ਼ ਨੂੰ ਮਜ਼ਬੂਤ ਕਰਦੀਆਂ ਹਨ।
ਪੁਸਤਕਾਂ ਸਜਾਵਟੀ ਸਮੱਗਰੀ ਲਈ ਤਿਆਰ ਨਹੀਂ ਕੀਤੀਆਂ ਜਾਂਦੀਆਂ ਪਰ ਇਨ੍ਹਾਂ ਤੋਂ ਬਿਨਾਂ ਹੋਰ ਕੋਈ ਵਸਤੂ ਨਹੀਂ ਜਿਹਡ਼ੀ ਖੂਬਸੂਰਤ ਢੰਗ ਨਾਲ ਘਰ ਸਜਾ ਸਕੇ।
ਕਿਤਾਬਾਂ ਤੋਂ ਸੱਖਣਾ ਘਰ ਕਿਸੇ ਦਾ ਆਲਣਾ ਤਾਂ ਹੋ ਸਕਦਾ ਹੈ ਪਰ ਕਿਸੇ ਦਾ ਘਰ ਨਹੀਂ।
ਜਿਸ ਘਰ ਵਿਚ ਕਿਤਾਬਾਂ ਨਹੀਂ ਉਸ ਘਰ ਵਿਚ ਰਹਿਣ ਵਾਲੇ ਪਾਸ ਅਸਲੀ ਦੋਸਤ ਨਹੀਂ।
ਚੰਗੀਆਂ ਪੁਸਤਕਾਂ ਪਾਸ ਹੋਣ ਨਾਲ ਸਾਨੂੰ ਚੰਗੇ ਮਿੱਤਰ ਦੇ ਨਾਲ ਨਾ ਰਹਿਣ ਦੀ ਕਮੀ ਮਹਿਸੂਸ ਨਹੀਂ ਹੁੰਦੀ।
- ਮਹਾਤਮਾ ਗਾਂਧੀ
ਚੰਗੀਆਂ ਇਤਿਹਾਸਕ ਪੁਸਤਕਾਂ ਪਡ਼੍ਹਣਾ ਬੀਤੀਆਂ ਸਦੀਆਂ ਦੇ ਸਰਬੋਤਮ ਪੁਰਸ਼ਾਂ ਨਾਲ ਗੱਲਾਂ ਕਰਨਾ ਹੈ।
- ਡੈਸਟਰੀਜ਼
ਕਿਤਾਬਾਂ ਕਿਸੇ ਦੇਸ ਦਾ ਵੱਡਮੁੱਲਾ ਖਜ਼ਾਨਾ ਅਤੇ ਆਉਣ ਵਾਲੀਆਂ ਨਸਲਾਂ ਲਈ ਇਕ ਸੰਪਤੀ ਹੁੰਦੀਆਂ ਹਨ।
- ਥੋਰੀਓ
ਕਿਤਾਬਾਂ ਅਤੇ ਗ੍ਰੰਥ ਅਜਿਹੇ ਅਧਿਆਪਕ ਹਨ ਜੋ ਬਿਨਾਂ ਬੈਂਤ ਕੌਡ਼ੇ ਸ਼ਬਦ ਬੋਲੇ ਸਾਨੂੰ ਸਿੱਖਿਆ (ਗਿਆਨ) ਦਿੰਦੇ ਹਨ।
- ਰਿਚਰਡ ਡੀ ਬਰੀ
ਬਿਨਾ ਜਾਂਗਲੀ ਕੌਮਾਂ ਦੇ ਸਾਰੀ ਦੁਨੀਆ ਉੱਪਰ ਪੁਸਤਕਾਂ ਦੀ ਹਕੂਮਤ ਚੱਲਦੀ ਹੈ।
- ਵਾਲਟੇਅਰ
ਅਸੱਭਿਅਕ ਦੇਸ਼ਾਂ ਨੂੰ ਛੱਡ ਕੇ ਬਾਕੀ ਸਾਰੀ ਦੁਨੀਆਂ ਉੱਪਰ ਵਿਚ ਪੁਸਤਕਾਂ ਦਾ ਰਾਜ ਹੈ।
ਦਿਮਾਗ ਦੇ ਵਿਕਾਸ ਵਾਸਤੇ ਸਾਹਿਤ ਦੀ ਲੋਡ਼ ਹੁੰਦੀ ਹੈ।
- ਗੁਰਬਖਸ਼ ਸਿੰਘ ਪ੍ਰੀਤਲਡ਼ੀ
ਜਦੋਂ ਤੱਕ ਦਾਰਸ਼ਨਿਕ ਲੋਕ ਸ਼ਾਸਕ ਨਹੀਂ ਬਣ ਜਾਂਦੇ ਜਾਂ ਜਦੋਂ ਤੱਕ ਸ਼ਾਸਕ ਦਰਸ਼ਨ ਸ਼ਾਸਤਰ ਨਹੀਂ ਪਡ਼੍ਹ ਲੈਂਦੇ ਤਦ ਤੱਕ ਮਨੁੱਖ ਦੀਆਂ ਮੁਸੀਬਤਾਂ ਦਾ ਅੰਤ ਨਹੀਂ ਹੋ ਸਕਦਾ।
- ਅਫਲਾਤੂਨ
ਮੱਖਣ ਸਿੰਘ,
ਪਿੰਡ ਭੋਤਨਾ
ਜਿਲ੍ਹਾ ਸੰਗਰੂਰ
ਮੋਬਾਇਲ - 098153-17803
makhan _sekhon @yahoo.com