ਪਿਆਰ
ਪਿਆਰ ਦਾ ਅਰਥ ਕਿਸੇ ਉੱਤੇ ਆਪਣੇ ਤੋਂ ਵੀ ਜ਼ਿਆਦਾ ਵਿਸ਼ਵਾਸ਼ ਕਰਨਾ ਹੈ।
ਜਿੰਦਗੀ ਵਿਚ ਸਭ ਤੋਂ ਸੁਹਾਵਨੀ ਅਵਸਥਾ ਪ੍ਰੇਮ ਹੋਣਾ ਹੈ।
- ਗੁਰਬਖਸ਼ ਸਿੰਘ ਪ੍ਰੀਤਲਡ਼ੀ
ਪਿਆਰ ਅਤੇ ਉਮਰ ਨੂੰ ਛੁਪਾਇਆ ਨਹੀਂ ਜਾ ਸਕਦਾ।
ਪ੍ਰੇਮ ਕਿਸ ਤਰ੍ਹਾਂ ਕਰਨਾ ਹੈ, ਇਹ ਸਿਰਫ ਨਾਰੀ ਹੀ ਜਾਣਦੀ ਹੈ।
- ਮੋਪਾਸਾ
ਪਿਆਰ ਵਿਚ ਬਹਿਸ ਦੀ ਕੋਈ ਸੰਭਾਵਨਾ ਨਹੀਂ ਹੁੰਦੀ।
ਪਿਆਰ ਅਤੇ ਹਮਦਰਦੀ ਜਿੰਦਗੀ ਦੀਆਂ ਜਡ਼੍ਹਾਂ ਹੁੰਦੀਆਂ ਹਨ।
ਤੁਸੀਂ ਉਸ ਅੱਗੇ ਗੁਲਾਮ ਹੋ ਜੋ ਤੁਹਾਨੂੰ ਪਿਆਰ ਕਰਦਾ ਹੈ।
- ਗੁਰਬਖਸ਼ ਸਿੰਘ ਪ੍ਰੀਤਲਡ਼ੀ
ਜਿਥੇ ਪਿਆਰ ਰਾਜ ਕਰਦਾ ਹੈ ਉਥੇ ਕਾਨੂੰਨਾਂ ਦੀ ਕੋਈ ਜ਼ਰੂਰਤ ਨਹੀਂ।
- ਐਨੀਬੇਸੈਂਟ
ਪਿਆਰ ਦੀ ਕੋਈ ਜਾਤ-ਪਾਤ, ਮਜ੍ਹਬ, ਧਰਮ ਆਦਿ ਨਹੀਂ ਹੁੰਦਾ।
ਅਸੀਂ ਆਪਣੇ ਪਿਆਰੇ (ਚਹੇਤੇ) ਦੀਆਂ ਨਜ਼ਰਾਂ ਵਿਚ ਉਹ ਕੁਝ ਪ੍ਰਾਪਤ ਕਰ ਲੈਂਦੇ ਹਾਂ ਜੇ ਸਮਾਜ ਨੇ ਸਾਡੇ ਕੋਲੋਂ ਖੋਹ ਲਿਆ ਹੁੰਦਾ ਹੈ।
ਅਸੀਂ ਆਪਣੇ ਦੁੱਖਾਂ-ਸੁਖਾਂ ਨੂੰ ਜਿੰਨਾ ਆਪਣੇ ਪਿਆਰੇ ਨਾਲ ਖੋਲ੍ਹਦੇ ਹਾਣ ਉਨਾ ਕਿਸੇ ਪਰਿਵਾਰ ਦੇ ਮੈਂਬਰ ਨਾਲ ਵੀ ਨਹੀਂ ਖੋਲ੍ਹਦੇ।
ਹਰ ਕਿਸੇ ਪਿਆਰੇ ਨੂੰ ਆਪਣੇ ਪਿਆਰ ਦਾ ਵੱਡੇ ਤੋਂ ਵੱਡਾ ਐਬ ਵੀ ਹੁਨਰ ਲੱਗਦੈ।
ਪਿਆਰ ਅਤੇ ਸ਼ੱਕ ਆਪਸ ਵਿਚ ਨਹੀਂ ਬੋਲਦੇ। - ਖ਼ਲੀਲ ਜ਼ਿਬਰਾਨ
ਪਿਆਰ ਅਤੇ ਵਿਸ਼ਵਾਸ਼ ਨੂੰ ਜ਼ਬਰਦਸਤੀ ਨਹੀਂ ਉਪਜਾਇਆ ਜਾ ਸਕਦਾ।
ਜੇ ਕਿਸੇ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੋ ਤਾਂ ਉਸ ਦੀਆਂ ਅੱਛਾਈਆਂ ਦੇ ਨਾਲ-ਨਾਲ ਉਸ ਦੀਆਂ ਬੁਰਾਈਆਂ ਨੂੰ ਵੀ ਕਬੂਲ ਕਰੋ।
ਪਿਆਰ ਤੋਂ ਬਿਨਾਂ ਦੁਨੀਆ ਕਬਰਿਸਤਾਨ ਬਣ ਜਾਵੇਗੀ।
- ਰਾਬਰਟ ਬਰਾਊਨ
ਪਿਆਰ ਸਭ ਨੂੰ ਜਿੱਤ ਲੈਂਦਾ ਹੈ, ਇਸ ਅੱਗੇ ਅਸੀਂ ਆਤਮ-ਸਮਰਪਣ ਕਰ ਦਿੰਦੇ ਹਾਂ।
- ਵਿਰਜਿਲ
ਸੱਚਾ ਪਿਆਰ ਤਿਆਗ ਨਾਲ ਹੀ ਸੰਭਵ ਹੈ, ਜੋਂ ਹਮੇਸ਼ਾ ਸਥਾਈ ਰਹਿੰਦਾ ਹੈ।
ਮੱਖਣ ਸਿੰਘ,
ਪਿੰਡ ਭੋਤਨਾ
ਜਿਲ੍ਹਾ ਸੰਗਰੂਰ
ਮੋਬਾਇਲ - 098153-17803
makhan _sekhon @yahoo.com