ਗਿਆਨ
ਗਿਆਨ ਅਥਾਹ ਸਮੁੰਦਰ ਵਾਂਗ ਹੈ।
ਗਿਆਨ ਕਦੇ ਸਾਨੂੰ ਮੁਸ਼ਕਿਲ ਵਿਚ ਨਹੀਂ ਪਾਉਂਦਾ।
ਪੰਘੂਡ਼ੇ ਲੈ ਕੇ ਕਬਰ ਤੱਕ ਇਲਮ (ਗਿਆਨ) ਹਾਸਲ ਕਰਦੇ ਰਹੋ।
- ਹਜਰਤ ਮੁਹੰਮਦ
ਗਿਆਨ ਤੋਂ ਵਧ ਕੇ ਦੌਲਤ ਨਹੀਂ।
ਗਿਆਨ ਇਕ ਅਜਿਹਾ ਗਹਿਣਾ ਹੈ ਜਿਸ ਦੇ ਲੁੱਟਣ, ਖੋਹਣ ਜਾਂ ਗੁੰਮ ਹੋਣ ਦਾ ਡਰ ਨਹੀਂ ਹੁੰਦਾ।
ਗਿਆਨ ਪ੍ਰਾਪਤ ਕਰਨ ਲਈ ਕੋਈ ਲਕਸ਼ ਅੰਤਿਮ ਨਹੀਂ ਹੁੰਦਾ, ਇਹ ਇਕ ਅਜਿਹਾ ਸਮੁੰਦਰ ਹੈ ਜਿਸ ਵਿਚ ਜਿਤਨੀ ਡੂੰਘੀ ਚੁੱਭੀ ਮਾਰੋਗੇ ਉਨੇ ਹੀ ਵਧੇਰੇ ਮੋਤੀ ਮਿਲਦੇ ਹਨ।
- ਰਜਨੀਸ਼
ਗਿਆਨ ਮੈਨੂੰ ਸਭ ਤੋਂ ਵੱਡੀ ਤਾਕਤ ਜਾਪੀ।
- ਗੁਰਬਖਸ਼ ਸਿੰਘ ਪ੍ਰੀਤਲਡ਼ੀ
ਅਧਿਆਪਕ, ਉਸਤਾਦ, ਗੁਰੂ ਨੂੰ ਗਿਆਨ ਦੀ ਇਕ ਬੂੰਦ ਸਿਖਾਉਣ ਲਈ ਗਿਆਨ ਦਾ ਵਿਸ਼ਾਲ ਸਾਗਰ ਪੀਣਾ ਪੈਂਦਾ ਹੈ।
ਮੱਖਣ ਸਿੰਘ,
ਪਿੰਡ ਭੋਤਨਾ
ਜਿਲ੍ਹਾ ਸੰਗਰੂਰ
ਮੋਬਾਇਲ - 098153-17803
makhan _sekhon @yahoo.com