ਮੁਹਾਵਰੇਦਾਰ ਵਾਕੰਸ਼
(ੳ)
ਉਸਤਰਿਆਂ ਦੀ ਮਾਲਾ – ਉਖਿਆਈ ਵਾਲਾ ਕੰਮ ਜਾਂ ਪਦਵੀ।
(ਮੁੱਖ ਮੰਤਰੀ ਦੀ ਪਦਵੀ ਤਾਂ ਉਸਤਰਿਆਂ ਦੀ ਮਾਲਾ ਹੈ, ਦਿਨ ਰਾਤ ਵਖਤ ਪਾ ਛਡਦੀ ਹੈ।)
ਉਹਡ਼-ਪੁਹਡ਼ – ਮਾਡ਼ਾ ਮੋਟਾ ਇਲਾਜ।
ਉੱਕਡ਼-ਦੁੱਕਡ਼ – ਵਿਰਲਾ ਵਿਰਲਾ।
ਉੱਕਾ-ਪੁੱਕਾ – ਸਾਰੇ ਦਾ ਸਾਰਾ।
ਉਚਾਵਾਂ ਚੁਲ੍ਹਾ – ਇਕ ਥਾਂ ਟਿਕ ਕੇ ਨਾ ਰਹਿਣ ਵਾਲਾ ਬੰਦਾ।
(ਗੋਪੀ ਦਾ ਕੋਈ ਖਾਸ ਟਿਕਾਣਾ ਨਹੀਂ, ਉਹ ਤਾਂ ਉਚਾਵਾਂ ਚੁਲ੍ਹਾ ਹੈ, ਅੱਜ ਏਥੇ, ਭਲਕੇ ਔਥੇ, ਤੇ ਪਰਸੋਂ ਪਤਾ ਨਹੀਂ ਕਿਥੇ।)
ਉੱਨੀ-ਇੱਕੀ (ਉੱਨੀ-ਵੀਹ) ਦਾ ਫਰਕ – ਬਹੁਤ ਥੋਡ਼੍ਹਾ ਫਰਕ।
(ਇਹ ਦੋਵੇਂ ਜਵਾਨ ਇੱਕੋ ਜਿੱਡੇ ਹੀ ਹਨ, ਕਿਤੇ ਉੱਨੀ-ਇੱਕੀ ਦਾ ਫਰਕ ਭਾਵੇਂ
ਹੋਵੇ)
ਉਰਲਾ-ਪਰਲਾ – ਨਿੱਕਾ – ਮੋਟਾ, ਫੁਟਕਲ।
ਉਰਾ-ਪਰਾ – ਟਾਲ
ਮਟੋਲ ਬਹਾਨੇ।
(ਮੇਰੀ ਬਣਦੀ ਰਕਮ ਹੁਣੇ ਢੇਰੀ ਕਰ, ਉਰਾ-ਪਰੇ ਕਰੇਂਗਾ, ਤਾਂ ਛਿੱਤਰ ਤਿਆਰ ਈ।)
ਊਲ-ਜਲੂਲ – ਬਕਵਾਸ, ਬੇਸ਼ਰਮੀ ਭਰੇ ਬਚਨ।
ਓਡਾ-ਕੇਡਾ – ਜਿੱਡਾ
ਸੀ ਓਡਾ ਹੀ, ਜਿੰਨਾ ਸੀ ਉੱਨਾ ਹੀ।
(ਅ)
ਅਸਮਾਨੀ ਗੋਲਾ –
ਅਚਨਚੇਤ ਆ ਪਈ ਕੁਦਰਤੀ ਬਿਪਤਾ।
ਅਕਲ ਦਾ ਅੰਨ੍ਹਾ – ਅਕਲ
ਦਾ ਸੂਰਾ, ਅਕਲ ਦਾ
ਕੋਟ।
ਅਕਲ ਦਾ ਵੈਰੀ – ਮੂਰਖ, ਬੇਅਕਲ।
ਅੱਖ ਦਾ ਫੇਰ – ਬਹੁਤ
ਥੋਡ਼੍ਹਾ ਸਮਾਂ।
ਅੱਗ ਦਾ ਗੋਲਾ (ਭਾਂਬਡ਼) – ਬਹੁਤ
ਕਰੋਧੀ।
ਅੱਗ ਦੇ ਭਾ – ਬਹੁਤ
ਮਹਿੰਗਾ।
ਅੱਗ ਪਾਣੀ ਦਾ ਵੈਰ – ਸੁਭਾਅ
ਵਿਚ ਰਚਿਆ ਤੇ ਕੁਦਰਤੀ ਵੈਰ, ਨਾ
ਮਿਟਣ ਵਾਲੀ ਦੁਸ਼ਮਣੀ।
ਅਗਲਾ ਪੋਚ – ਹੁਣ ਦੇ ਨੌਜਵਾਨ ਜੋ ਸਮਾਂ ਪਾ ਕੇ ਸਿਆਣੇ ਹੋਣ ਵਾਲੇ
ਹਨ।
ਅਗਲੇ ਵਾਰੇ ਦਾ – ਬਹੁਤ
ਪੁਰਾਣਾ।
ਅਟਕਲ ਪੱਚੂ –
ਅਟਾ-ਸਟਾ,
ਅੰਦਾਜਾ।
ਅੰਨ੍ਹੀ ਖੱਟੀ – ਫਜ਼ੂਲ
ਜਾਂ ਬੇਹਿਸਾਬੀ ਆਮਦਨ।
ਅੰਨ੍ਹੇਵਾਹ – ਬਿਨਾ
ਸੋਚੇ ਵਿਚਾਰੇ।
ਅਲਫ਼-ਨੰਗਾ –
ਬਿਲਕੁਲ ਨੰਗਾ।
ਅਲੋਕਾਰ ਦਾ – ਅਨੋਖਾ
ਆਟੇ ਦਾ ਦੀਵਾ – ਬਹੁਤ
ਕਮਜ਼ੋਰ
ਆਟੇ ਵਿਚ ਲੂਣ – ਬਹੁਤ
ਥੋਡ਼੍ਹਾ।
(ਸਾਰੇ ਭਾਰਤ ਦੀ ਵਸੋਂ ਵਿਚ ਸਿੱਖ ਮਸਾਂ ਆਟੇ ਵਿਚ ਲੂਣ ਹੀ ਹਨ)
ਆਪ ਮੁਹਾਰੇ, ਆ ਮੁਹਾਰੇ – ਕਿਸੇ
ਦੀ ਸਲਾਹ ਲੈਣ ਤੋਂ ਬਿਨਾਂ।
(ੲ)
ਇੱਕਡ਼-ਦੁੱਕਡ਼ –
ਇੱਕ-ਇੱਕ, ਦੋ-ਦੋ
ਕਰ ਕੇ।
ਇੱਕ-ਮਿੱਕ, ਇੱਕ ਮੁੱਠ – ਪੂਰਨ
ਏਕਤਾ ਤੇ ਪ੍ਰੇਮ ਵਾਲੇ।
ਇੱਕੋ ਢਿੱਡ ਦੇ – ਇੱਕੋ
ਮਾਂ ਦੀ ਔਲਾਦ।
ਇੱਟ-ਕੁੱਤੇ (ਇੱਟ-ਘਡ਼ੇ) ਦਾ ਵੈਰ –
ਸੁਭਾਵਕ ਤੇ ਡੂੰਘਾ ਵੈਰ।
ਇੱਟ ਖਡ਼ਿੱਕਾ – ਲਡ਼ਾਈ, ਝਗਡ਼ਾ, ਫਸਾਦ।
ਈਦ ਦਾ ਚੰਦ – ਜਿਸ
ਦੀ ਬਹੁਤ ਚਾਹ ਨਾਲ ਉਡੀਕ ਕੀਤੀ ਜਾਵੇ ਤੇ ਜੋ ਕਦੀ ਕਦਾਈਂ ਚਿਰਾਂ ਪਿਛੋਂ ਮਿਲੇ।
(ਸ)
ਸਹਿਜ ਸੁੱਭਾ (ਸੁਭਾਅ) – ਸੌਖੇ
ਹੀ, ਸੁਭਾਵਿਕ
ਹੀ।
ਸੱਗਾ ਰਿੱਤਾ – ਨੇਡ਼ੇ
ਦਾ ਤੇ ਆਦਰ ਭਾੱ ਦਾ ਹੱਕਦਾਰ ਸਨਬੰਧੀ
ਸੱਤਰ੍ਹਿਆ ਬਹੱਤਰ੍ਹਿਆ – ਬਹੁਤ
ਬੁੱਢਾ, ਬੁਢੇਪੇ
ਕਰਕੇ ਜਿਸ ਦੀ ਅਕਲ ਟਿਕਾਣੇ ਨਾ ਰਹੀ ਹੋਵੇ।
ਸੱਥਰ ਦਾ ਚੋਰ – ਆਪਣੇ
ਹੀ ਸਾਥੀਆਂ ਦੀ ਚੋਰੀ ਕਰਨ ਵਾਲਾ।
ਸ਼ਰਮੋਂ ਕੁਸ਼ਰਮੀ – ਆਪਣੀ
ਮਰਜ਼ੀ ਤੋਂ ਬਿਨਾਂ, ਲੱਜਿਆ ਦੇ ਵੱਸ ਹੋ ਕੇ।
ਸਾਨ੍ਹਾਂ (ਸੰਢਿਆਂ) ਦਾ ਭੇਡ਼ –
ਵੱਡਿਆਂ (ਡਾਢਿਆਂ) ਬੰਦਿਆਂ ਦੀ ਲਡ਼ਾਈ।
ਸਿਆਪੇ ਦੀ ਨੈਣ – ਕਲ੍ਹਾ
ਦਾ ਮੂਲ, ਦੋਹਂ
ਧਿਰਾਂ ਵਿਚ ਵਰ ਪਾਉਣ ਵਾਲਾ।
ਸਿਰ ਸਡ਼ਿਆ – ਜੋ ਇਕ
ਕੰਮ ਨੂੰ ਕਰੀ ਹੀ ਜਾਵੇ ਤੇ ਅੱਕੇ, ਥੱਕੇ ਨਾ।
ਸਿਰ ਕੱਢ – ਪ੍ਰਸਿੱਧ।
ਸਿਰ ਨਾ ਪੈਰ – ਜਿਸ
ਗੱਲ ਦਾ ਕੁਝ ਥਹੁ ਪਤਾ ਨਾ ਲੱਗੇ।
ਸਿਰ ਪਰਨੇ – ਸਿਰ ਦੇ ਭਾਰ।
ਸਿਰ ਮੱਥੇ ਤੇ – ਬਡ਼ੀ
ਖੁਸ਼ੀ ਨਾਲ।
ਸੁੱਖੀਂ ਲੱਧਾ – ਛਿੰਦਾ
– ਸੁੱਖ – ਸੁੱਖ
ਕੇ ਲੱਭਾ ਹੋਇਆ।
(ਹ)
ਹੱਕਾ ਬੱਕਾ – ਹੈਰਾਨ
ਪਰੇਸ਼ਾਨ।
ਹੱਟਾ ਕੱਟਾ – ਮੋਟਾ
ਤਾਜ਼ਾ, ਰਿਸ਼ਟ
ਪੁਸ਼ਟ।
ਹੱਡਾਂ ਦਾ ਸੁੱਚਾ – ਨਰੋਆ, ਸਰੀਰਕ ਕੱਜ ਤੋਂ ਰਹਿਤ।
ਹੱਡਾਂ ਦਾ ਸਾਡ਼ – ਦੁਖੀ
ਕਰਨ ਵਾਲਾ, ਜਿਸ
ਬਾਰੇ ਚਿੰਤਾ ਲੱਗੀ ਰਹੇ।
ਹੱਡਾਂ ਪੈਰਾਂ ਦਾ ਖੁੱਲ੍ਹਾ – ਉੱਚਾ
ਲੰਮਾ ਜਵਾਨ।
ਹੱਡੀਆਂ ਦੀ ਮੁੱਠ – ਬਹੁਤ
ਹੀ ਲਿੱਸਾ।
ਹੱਥ ਠੋਕਾ – ਵੇਲੇ ਕੁਵੇਲੇ ਕੰਮ ਆਉਣ ਵਾਲਾ।
ਹੱਥ ਦਾ ਸੁੱਚਾ – ਕੰਮ
ਵਿਚ ਸੁਚੱਜਾ।
ਹੱਥ-ਹੁਦਾਰ – ਲਿਖ
ਲਿਖਾ ਤੋਂ ਬਿਨਾਂ ਥੋਡ਼੍ਹੇ ਚਿਰ ਲਈ ਹੁਦਾਰ ਦਿੱਤੀ, ਲਈ ਰਕਮ।
ਹੱਥਾਂ ਦੀ ਮੈਲ – ਹੱਥਾਂ
ਨਾਲ ਕਮਾਈ ਜਾ ਸਕਣ ਵਾਲੀ ਸ਼ੈ, ਧਨ।
ਹਨੇਰ ਖਾਤਾ – ਜਿਸ
ਵਿਹਾਰ ਦਾ ਕੋਈ ਹਿਸਾਬ ਕਿਤਾਬ ਨਾ ਹੋਵੇ, ਜਿਸ ਵਿਚ ਬੇਈਮਾਨੀ ਵਰਤੀ ਜਾਂਦੀ ਹੋਵੇ।
ਹਰ ਮਸਾਲੇ ਪਿਪਲਾ ਮੂਲ – ਹਰ
ਕੰਮ ਨੂੰ ਹੱਥ ਪਾਉਣ ਵਾਲਾ ਤੇ ਹਰ ਥਾਂ ਸਿਰ ਡਾਹੁਣ ਵਾਲਾ।
ਹਡ਼੍ਹਬਾਂ ਦਾ ਭੇਡ – ਵਾਧੂ
ਨਕੰਮਾ ਝਗਡ਼ਾ।
ਹਿੱਕ ਦਾ ਧੱਕਾ –
ਜ਼ੋਰਾਵਰੀ, ਜਬਰ।
ਹਿੱਕ ਦੇ ਜ਼ੋਰ (ਤਾਣ) – ਆਪਣੇ
ਬਲ ਨਾਲ।
(ਕ)
ਕਹਿਣ ਦੀਆਂ ਗੱਲਾਂ – ਲਾਰੇ, ਇਕਰਾਰ ਜੋ ਪੂਰੇ ਨਹੀਂ ਕੀਤੇ
ਜਾਣੇ।
ਕੰਨਾਂ ਦਾ ਕੱਚਾ – ਹਰ
ਕਿਸੇ ਦੀ ਗੱਲ ਉੱਤੇ ਇਤਬਾਰ ਕਰ ਲੈਣ ਵਾਲਾ।
ਕੰਮ-ਕੋਸ, ਕੰਮ ਚੋਰ – ਜੋ ਜੀ
ਲਾ ਕੇ ਕੰਮ ਨਾ ਕਰੇ।
ਕਲਮ ਦਾ ਧਨੀ – ਬਡ਼ਾ
ਸਫਲ ਲਿਖਾਰੀ।
ਕਾਠ ਦਾ ਉੱਲੂ – ਮੂਰਖ।
ਕਾਠ ਦੀ ਹਾਂਡੀ – ਝੂਠ, ਫਰੇਬ, ਦਗਾ, ਛੇਤੀ ਖਤਮ ਹੋ ਜਾਣ ਵਾਲਾ
ਵਿਖਾਵਾ।
ਕਿਸਮਤ ਦਾ ਧਨੀ (ਜਾਂ ਬਲੀ) – ਭੈਡ਼ੀ
ਕਿਸਮਤ ਵਾਲਾ,
ਮੰਦਭਾਗਾ।
ਕਿਸਮਤ ਦੇ ਕਡ਼ਛੇ – ਚੰਗੇ
ਭਾਗਾਂ ਦੇ ਕਾਰਨ ਖੁਲ੍ਹੇ ਡੁਲ੍ਹੇ ਮਿਲੇ ਗੱਫੇ।
(ਖ, ਗ, ਘ)
ਖਰਗੀਨ ਦੀ ਭਰਤੀ – ਨਕੰਮੇ
ਬੰਦਿਆਂ ਦਾ ਇਕੱਠ।
ਗੱਦੋਂ ਖੁਰਕੀ – ਗੌਂ
ਗਰਜ਼ ਦੀ ਖਾਤਰ ਕੀਤੀ ਟਹਿਲ ਖੁਸ਼ਾਮਦ।
ਗੋਦਡ਼ੀ ਵਿਚ ਲਾਲ – ਗੁੱਝਾ
ਗੁਣਵਾਨ ਬੰਦਾ, ਵੇਖਣ ਨੂੰ ਸਿੱਧਾ-ਸਾਦਾ ਪਰ ਯੋਗਤਾ ਵਿਚ ਬਹੁਤ ਉੱਚਾ।
ਗੋਬਰ ਗਣੇਸ਼ – ਮੋਟਾ
ਮੂਰਖ ਬੰਦਾ।
ਘਡ਼ੀ ਦਾ ਪਰਾਹੁਣਾ, ਘਡ਼ੀਆਂ ਪਲਾਂ ਤੇ, ਦਮ ਦਾ
ਪਰਾਹੁਣਾ, ਅਖੀਰਲੇ ਦਮਾਂ ਤੇ – ਮਰਨਾਊ, ਮਰਨ ਕਿਨਾਰੇ।
ਘਡ਼ੇ ਜਿੱਡਾ ਮੋਤੀ – ਬਹੁਤ
ਉੱਘਾ, ਚੰਗਾ
ਆਦਮੀ।
ਘਡ਼ੇ ਦੀ ਮੱਛੀ – ਜੋ ਹਰ
ਵੇਲੇ ਹੱਥਾਂ ਹੇਠ ਹੋਵੇ ਤੇ ਜਦ ਜੀ ਕਰੇ ਵਰਤਿਆ ਜਾ ਸਕੇ, ਛੇਤੀ ਕਾਬੂ ਆ ਸਕਣ ਵਾਲਾ ਬੰਦਾ, ਵੱਸ ਵਿਚ।
ਘੇਗਲ ਕੰਨਾ – ਘੇਸਲਾ, ਸੁਣ ਕੇ ਘੇਸਲ ਮਾਰ ਛੱਡਣ ਵਾਲਾ।
(ਚ, ਛ, ਜ)
ਚੰਡਾਲ ਚੌਂਕਡ਼ੀ, ਲੁੱਚ ਮੰਡਲੀ –ਭੈਡ਼ੇ
ਤੇ ਲੁੱਚੇ ਬੰਦਿਆਂ ਦੀ ਟੋਲੀ।
ਚਹੁੰ ਚੋਰਾਂ ਦੀ ਮਾਰ – ਬਹੁਤ
ਵਧੇਰੇ ਕੁੱਟ ਮਾਰ।
ਚੱਤੇ ਪਹਿਰ – ਹਰ
ਵੇਲੇ।
ਚਾਪਡ਼ ਚੁੱਲ੍ਹਾ – ਮੋਟਾ, ਬੇਸ਼ਕਲ ਬੰਦਾ।
ਚਾਰ ਅੱਖਰ – ਥੋਡ਼੍ਹੀ ਜਿਹੀ ਪਡ਼੍ਹਾਈ।
ਚਿਡ਼ੀਆਂ ਦਾ ਦੁੱਧ –
ਅਣਹੋਣੀ ਸ਼ੈ।
ਚੌਡ਼ ਚਾਨਣ – ਅਵਾਰਾ, ਨਿਕੰਮਾ ਮਨੁੱਖ।
ਛੋਹਰ ਛਿੰਨਾ – ਹੋਛਾ।
ਜਬਾਨੀ ਜਮ੍ਹਾਂ ਖਰਚ –
ਫੋਕੀਆਂ ਗੱਲਾਂ।
ਜਿਗਰ ਦਾ ਟੋਟਾ –
ਪੁੱਤਰ।
ਜੁੱਤੀ ਦਾ ਯਾਰ – ਜੋ
ਮਾਰ ਖਾ ਕੇ ਜਾਂ ਮਾਰ ਕੇ ਡਰ ਕਰ ਕੇ ਕੰਮ ਕਰੇ।
(ਡ, ਢ, ਤ)
ਡੱਡ ਮੱਛ – ਚੰਗੀ ਮਾਡ਼ੀ ਸਭ ਸ਼ੈ, ਵੱਡੇ ਛੋਟੇ ਸਭ ਬੰਦੇ।
ਡਾਵਾਂ-ਡੋਲ – ਉਦਾਸ, ਥਿਡ਼ਕਿਆ ਹੋਇਆ।
ਢਲਦਾ ਪਰਛਾਵਾਂ – ਜੋ
ਸਦਾ ਇੱਕ-ਰੱਸ ਨਾ ਰਹੇ, ਜੋ ਵਧਦਾ ਘਟਦਾ ਰਹੇ।
ਤਰਲੋ ਮੱਛੀ – ਪਾਣੀਓਂ
ਬਾਹਰ ਕੱਢੀ ਮੱਛੀ ਵਾਂਙ ਤਡ਼ਫ ਰਿਹਾ।
ਤਾਰਿਆਂ ਦੀ ਛਾਵੇਂ – ਤਡ਼ਕੇ, ਬਹੁਤ ਸਵੇਰੇ।
ਤੇਲੀਆ ਬੁੱਧ – ਸਿਆਣਾ
ਬੰਦਾ, ਤੇਜ
ਸਮਝ।
(ਦ, ਧ, ਨ)
ਦਸਾਂ ਨਹੁੰਆਂ ਦੀ ਕਮਾਈ – ਹਕ
ਹਲਾਲ ਦੀ ਕਮਾਈ।
ਦਮ ਦਾ ਪਰਾਹੁਣਾ –
ਮਰਨਾਉ।
ਦਮਾਂ ਦਾ ਗਾਡ਼੍ਹਾ – ਧੀਰਜ
ਜੇਹੇ ਵਾਲਾ ਬੰਦਾ, ਜੋ ਛੇਤੀ ਥੱਕੇ, ਅੱਕੇ ਨਾ।
ਦਿਲ ਦਾ ਦਰਿਆ – ਬਡ਼ਾ
ਸਖੀ, ਖੁਲ੍ਹ
ਦਿਲਾ।
ਦੁੱਧ ਦਾ ਉਬਾਲ –
ਥੋਡ਼੍ਹ-ਚਿਰਾ ਜੋਸ਼।
ਦੋ ਪੁਡ਼ ਮਿਲਦੇ –
ਤਰਕਾਲਾਂ ਵੇਲੇ, ਸੂਰਜ ਅਸਤਣ ਸਮੇਂ।
ਦੌਲਾ ਮੌਲਾ –
ਲਾਪਰਵਾਹ।
ਧੁਖ-ਧੁਖੀ – ਚਿੰਤਾ, ਘਬਰਾਹਟ।
ਨਗਾਰੇ ਦੀ ਚੋਟ ਨਾਲ – ਗੱਜ
ਵੱਜ ਕੇ, ਸਭ ਦੇ
ਰੂਬਰੂ।
ਨਮਦਾ ਬੁੱਧ –
ਥੋਡ਼੍ਹੀ ਅਕਲ ਵਾਲਾ, ਮੋਟੀ ਸਮਝ।
ਨਾਢੂ ਸਰਾਫ, ਨਾਢੂ ਖਾਂ – ਆਕਡ਼
ਖਾਂ,
ਹੰਕਾਰੀ।
(ਪ, ਫ, ਬ)
ਪਾਣੀ ਦਾ ਬੁਲਬੁਲਾ – ਛੇਤੀ
ਨਾਸ ਹੋ ਜਾਣ ਜਾਂ ਮਿਟ-ਮੁੱਕ ਜਾਣ ਵਾਲਾ।
ਪਿਤਾ ਪੁਰਖੀ – ਵੱਡ
ਵਡੇਰਿਆਂ ਦੇ ਸਮੇਂ ਤੋਂ ਤੁਰੀ ਆਉਂਦੀ ਰੀਤ ਰਸਮ।
ਫਸਲੀ ਬਟੇਰਾ – ਜੋ
ਆਪਣੀ ਗਰਜ਼ ਵੇਲੇ ਆ ਮੂੰਹ ਵਿਖਾਵੇ ਤੇ ਕੰਮ ਹੋ ਜਾਣ ਤੇ ਖਿਸਕੂੰ ਹੋ ਜਾਵੇ।
ਫਿੱਟਣੀਆਂ (ਫਿੱਟਡ਼ੀਆਂ) ਦਾ ਫੇਟ – ਲਡ਼ਾਈ
ਕਰਾਉਣ ਵਾਲਾ, ਲਾਊ ਮਾਊ।
ਫੇਰਵਾਂ ਚੁੱਲ੍ਹਾ – ਸਦਾ
ਹੀ ਧਡ਼ਾ ਜਾਂ ਖਿਆਲ ਬਦਲਦਾ ਰਹਿਣ ਵਾਲਾ।
ਬਗਲਾ ਭਗਤ – ਪਖੰਡੀ, ਵੇਖਣ ਨੂੰ ਬਡ਼ਾ ਭਲਾ ਪੁਰਸ਼ ਪਰ ਵਿਚੋਂ ਲੁੱਚਾ।
ਬੁੱਧੂ ਲਾਣਾ –
ਮੂਰਖਾਂ ਦੀ ਟੋਲੀ, ਮੂਰਖ ਲੋਕ।
(ਭ, ਮ)
ਭੰਗ (ਭੋਹ) ਦੇ ਭਾਡ਼ੇ – ਅਜਾਈਂ
ਵਿਅਰਥ, ਬਹੁਤ
ਸਸਤਾ।
ਭਾਡ਼ੇ ਦਾ ਟੱਟੂ – ਉਜਰਤ
ਲੈ ਕੇ ਕੰਮ ਕਰਨ ਵਾਲਾ, ਜੋ ਖੇਚਲ ਦਾ ਮੁੱਲ ਲਏ ਬਿਨਾਂ ਕੁਝ ਨਾ ਕਰੇ।
ਭੂੰਡਾਂ ਦੀ ਖੱਖਰ – ਬਹੁਤ
ਲਡ਼ਾਕਾ, ਕੁਪੱਤਾ
ਬੰਦਾ, ਬਹੁਤ
ਲਡ਼ਾਕੇ ਕੱਪਤੇ ਬੰਦੇ।
ਭੇਡ ਚਾਲ – ਬਿਨਾਂ ਸੋਚੇ-ਵਿਚਾਰੇ ਕੀਤੀ ਰੀਸ।
ਮਾਤਾ ਦਾ ਮਾਲ –
ਨਿਕੰਮਾ ਸ਼ੈ, ਬਹੁਤ ਕਮਜ਼ੋਰ ਆਦਮੀ।
ਮਿੱਟੀ ਦਾ ਮਾਧੋ – ਮੂਰਖ।
ਮਿੱਟੀ ਦੇ ਮੁੱਲ – ਬਹੁਤ
ਸਸਤਾ।
ਮਿੱਠੀ ਛੁਰੀ –
ਉੱਪਰੋਂ ਮਿੱਤਰ ਪਰ ਵਿਚੋਂ ਪੱਕਾ ਵੈਰੀ।
ਮੁੱਛ ਦਾ ਵਾਲ – ਸਦਾ
ਨਾਲ ਰਹਿਣ ਵਾਲਾ ਇਤਬਾਰੀ ਬੰਦਾ।
ਮੂੰਹ ਦਾ ਮਿੱਠਾ –
ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲਾ।
ਮੂੰਹ ਫੱਟ – ਬਿਨਾ ਸੋਚੇ ਵਿਚਾਰੇ ਮਨ-ਆਈ ਗੱਲ ਕਹਿ ਦੇਣ ਵਾਲਾ।
ਮੂੰਹ ਮੀਟੀ ਪਰਾਕਡ਼ੀ – ਬਹੁਤ
ਹੀ ਘੱਟ ਬੋਲਣ ਵਾਲਾ।
ਮੋਮ ਦਾ ਨੱਕ – ਜੋ
ਕਿਸੇ ਗੱਲ ਤੇ ਪੱਕਾ ਜਾਂ ਕਾਇਮ ਨਾ ਰਹੇ।
(ਰ, ਲ, ਵ)
ਰੰਨ ਮੁਰੀਦ – ਵਹਿਟੀ
ਦੇ ਅਧੀਨ।
ਰਾਤ ਦਾ ਜੰਮ – ਚੋਰੀ
ਦਾ ਮਾਲ।
ਰਾਮ ਕਹਾਣੀ – ਦੁੱਖ
ਭਰੀ ਲੰਮੀ ਵਾਰਤਾ।
ਲਹੂ (ਖੂਨ) ਦਾ ਤਿਹਾਇਆ – ਜਾਨੀ
ਦੁਸ਼ਮਣ, ਜਾਨ ਦਾ
ਵੈਰੀ।
ਲਗਰ (ਪੋਰੀ) ਵਰਗਾ ਜਵਾਨ – ਪਤਲਾ, ਲੰਮਾ ਤੇ ਸੋਹਣਾ ਜਵਾਨ।
ਲੰਗੋਟੀਆ ਯਾਰ – ਛੋਟੀ
ਉਮਰ ਦਾ ਬਣਿਆ ਮਿੱਤਰ।
ਲੰਡਾ (ਚਿਡ਼ਾ) ਛਡ਼ਾ – ਜਿਸ
ਦਾ ਟੱਬਰ ਨਾ ਹੋਵੇ,
ਇੱਕਲਾ-ਕਾਰਾ।
ਲੰਡੀ ਬੁੱਚੀ – ਨੀਵੇਂ
ਦਰਜੇ ਦੇ ਲੋਕ।
ਲਾਈ ਲੱਗ – ਬਿਨਾਂ ਸੋਚੇ ਵਿਚਾਰੇ ਹੋਰਨਾਂ ਦੇ ਕਹੇ ਤੇ ਤੁਰਨ ਵਾਲਾ।
ਲਪੌਡ਼ ਸੰਖ, ਗਪੌਡ਼ ਸੰਖ – ਗੱਪਾਂ
ਤੇ ਫਡ਼੍ਹਾਂ ਮਾਰਨ ਵਾਲਾ।
ਲਾਰੇ ਹੱਥਾ – ਝੂਠੇ
ਇਕਰਾਰ ਕਰਨ ਵਾਲਾ।
ਲਾਲ ਬੁਝੱਕਡ਼ – ਜੋ
ਆਪਣੇ ਆਪ ਨੂੰ ਬਹੁਤ ਸਿਆਣਾ ਸਮਝੇ।
ਵਾਹ ਲੱਗਦਿਆਂ – ਜਿਥੋਂ
ਤੀਕ ਹੋ ਸਕੇ।
ਵਾਹੋ ਦਾਹੀ – ਬਹੁਤ
ਛੇਤੀ-ਛੇਤੀ ਤੇ ਅਟਕਣ ਤੋਂ ਬਿਨਾਂ।