ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਆਯੁਰਵੇਦ ਅਨੁਸਾਰ ਕਿਸੇ ਵੀ ਤਰ੍ਹਾਂ ਦੇ ਰੋਗ ਹੋਣ ਦੇ ਤਿੰਨ ਕਾਰਨ ਹੁੰਦੇ ਹਨ

 

ਵਾਤ ਸਰੀਰ ਵਿੱਚ ਗੈਸ ਬਣਨਾ

ਪਿੱਤ ਸਰੀਰ ਦੀ ਗਰਮੀ

ਕਫ ਸਰੀਰ ਵਿੱਚ ਬਲਗਮ ਬਣਨਾ

 

ਕਿਸੇ ਵੀ ਰੋਗ ਦੇ ਹੋਣ ਦਾ ਕਾਰਨ ਇੱਕ ਭੀ ਹੋ ਸਕਦਾ ਹੈ ਅਤੇ ਦੋ ਭੀ ਜਾਂ ਦੋਨਾਂ ਦਾ ਮਿਸ਼ਰਣ ਵੀ ਹੋ ਸਕਦਾ ਹੈ ਜਾਂ ਤਿੰਨਾਂ ਦੋਸ਼ਾਂ ਦਾ ਕਾਰਨ ਭੀ ਰੋਗ ਹੋ ਸਕਦਾ ਹੈ।

 

ਵਾਤ ਹੋਣ ਦੇ ਕਾਰਨ

 

ਗਲਤ ਭੋਜਨ, ਬੇਸਨ, ਮੈਦਾ, ਬਾਰੀਕ ਆਟਾ ਜਾਂ ਦਾਲਾਂ ਦੀ ਬਹੁਤੇਰੀ ਵਰਤੋਂ ਕਰਨ ਨਾਲ ਸਰੀਰ ਵਿੱਚ ਵਾਤ ਦੋਸ਼ ਪੈਦਾ ਹੋ ਜਾਂਦਾ ਹੈ।

 

ਬਾਸੀ ਭੋਜਨ, ਭੋਜਨ ਵਿੱਚ ਮੀਟ-ਮਾਸ ਦੀ ਵਰਤੋਂ ਅਤੇ ਬਰਫ਼ੀਲਾ (ਠੰਡਾ) ਪਾਣੀ ਪੀਣ ਨਾਲ ਵੀ ਵਾਤ ਦੋਸ਼ ਪੈਦਾ ਹੋ ਜਾਂਦੇ ਹਨ।

 

ਆਲਸੀ ਜੀਵਨ ਨਿਰਬਾਹ, ਸੂਰਜ ਨਿਕਲਣ ਤੇ ਨਹਾਉਣ ਅਤੇ ਕਸਰਤ ਦੀ ਘਾਟ ਕਾਰਨ ਪਾਚਨ ਕਿਰਿਆ ਕਮਜ਼ੋਰ ਹੋ ਜਾਂਦੀ ਹੈ ਜਿਸ ਕਾਰਨ ਵਾਤ ਦੋਸ਼ ਪੈਦਾ ਹੋ ਜਾਂਦੇ ਹਨ।

 

ਇਨ੍ਹਾਂ ਸਾਰੇ ਕਾਰਨਾਂ ਸਦਕਾ ਪੇਟ ਵਿੱਚ ਕਬਜ (ਗੰਦੀ ਵਾ ਜਾਂ ਗੈਸ) ਬਣਨ ਲੱਗ ਜਾਂਦੀ ਹੈ ਅਤੇ ਇਹੀ ਗੈਸ ਸਰੀਰ ਵਿੱਚ ਜਿਸ ਜਗ੍ਹਾ ਵੀ ਰੁਕਦੀ ਹੈ, ਫਸ ਜਾਂਦੀ ਹੈ, ਜਾਂ ਟਕਰਾਉਂਦੀ ਹੈ, ਉਥੇ ਦਰਦ ਹੁੰਦਾ ਹੈ। ਇਹੀ ਦਰਦ ਵਾਤ ਦੋਸ਼ ਅਖਵਾਉਂਦਾ ਹੈ।

 

ਪਿੱਤ ਹੋਣ ਦੇ ਕਾਰਨ

ਪਿੱਤ ਦੋਸ਼ ਹੋਣ ਦਾ ਕਾਰਨ ਅਸਲ ਵਿੱਚ ਗਲਤ ਭੋਜਨ ਦਾ ਸੇਵਨ ਕਰਨਾ ਹੈ। ਜਿਵੇਂ ਚੀਨੀ (ਖੰਡ), ਨਮਕ (ਲੂਣ) ਅਤੇ ਮਿਰਚ-ਮਸਾਲੇ ਦੀ ਵੱਧ ਮਾਤਰਾ ਵਿੱਚ ਵਰਤੋਂ।

 

ਨਸ਼ੀਲੀਆਂ ਵਸਤਾਂ ਜਾਂ ਦਵਾਈਆਂ ਦੀ ਵਧੇਰੇ ਵਰਤੋਂ ਨਾਲ ਪਿੱਤ ਦੋਸ਼ ਪੈਦਾ ਹੁੰਦਾ ਹੈ।

 

ਖਰਾਬ ਭੋਜਨ ਕਰਨ ਨਾਲ ਵੀ ਪਿੱਤ ਦੋਸ਼ ਪੈਦਾ ਹੋ ਜਾਂਦਾ ਹੈ।

 

ਭੋਜਨ ਵਿੱਚ ਘੱਟੋ-ਘੱਟ 75-80 ਪ੍ਰਤੀਸ਼ਤ ਫਲ ਸਬਜੀਆਂ (ਖਾਰੇ ਪਦਾਰਥ) ਅਤੇ 20-25 ਪ੍ਰਤੀਸ਼ਤ ਤਜ਼ਾਬੀ ਪਦਾਰਥ ਹੋਣੇ ਚਾਹੀਦੇ ਹਨ। ਜਦੋਂ ਇਹ ਸੰਤੁਲਨ ਸਹੀ ਨਾ ਹੋਵੇ ਤਾਂ ਤੇਜਾਬੀ ਮਿਹਦਾ ਹੋਣ ਨਾਲ ਪਿੱਤ ਦੋਸ਼ ਪੈਦਾ ਹੋ ਜਾਂਦਾ ਹੈ।

 

ਕਫ ਹੋਣ ਦੇ ਕਾਰਨ

 

ਤੇਲ, ਮੱਖਣ ਅਤੇ ਘਿਓ ਆਦਿ ਚਿਕਨਾਈ ਵਾਲੇ ਪਦਾਰਥਾਂ ਨੂੰ ਹਜ਼ਮ ਕਰਨ ਲਈ ਬਹੁਤ ਸਰੀਰਿਕ ਕੰਮ ਜਾਂ ਕਸਰਤ ਕਰਨ ਦੀ ਲੋਡ਼ ਹੁੰਦੀ ਹੈ ਅਤੇ ਜਦੋਂ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਤਾਂ ਪਾਚਨ ਕਿਰਿਆ ਸਹੀ ਤਰ੍ਹਾਂ ਕੰਮ ਨਹੀਂ ਕਰ ਸਕਦੀ। ਇਸ ਨਾਲ ਕਫ ਦੋਸ਼ ਪੈਦਾ ਹੋ ਜਾਂਦੇ ਹਨ। ਰਾਤ ਨੂੰ ਸੌਣ ਸਮੇਂ ਦੁੱਧ ਜਾਂ ਦਹੀਂ ਲੈਣ ਨਾਲ ਵੀ ਕਫ ਦੋਸ਼ ਪੈਦਾ ਹੈ ਜਾਂਦੇ ਹਨ।

 

ਵਾਤ ਦੇ ਲੱਛਣ ਅਤੇ ਪਹਿਚਾਣ

 

ਸਰੀਰਿਕ ਦਿੱਖ

ਸਰੀਰ ਵਿੱਚ ਰੁੱਖਾਪਣ, ਪਤਲਾ, ਅੰਗ ਸਖ਼ਤ ਹੋ ਜਾਂਦੇ ਹਨ

ਰੰਗ

ਰੰਗ ਕਾਲਾ ਪੈ ਜਾਂਦਾ ਹੈ

ਪਸੀਨਾ

ਪਸੀਨਾ ਘੱਟ ਆਉਂਦਾ ਹੈ

ਚਮਡ਼ੀ

ਚਮਡ਼ੀ ਰੁੱਖੀ ਤੇ ਠੰਡੀ ਹੋ ਜਾਂਦੀ ਹੈ, ਬੁਲ੍ਹ ਤੇ ਪੈਰ ਫਟਣ ਲੱਗ ਜਾਂਦੇ ਹਨ, ਨਾਡ਼ਾਂ ਚਮਕਣ ਲੱਗ ਪੈਂਦੀਆਂ ਹਨ।

ਅੱਖਾਂ

ਅੱਖਾਂ ਧੁੰਦਲੀਆਂ, ਘੇਰੇ ਕਾਲੇ ਅਤੇ ਅੰਦਰ ਨੂੰ ਧਸ ਜਾਂਦੀਆਂ ਹਨ

ਸਿਰ ਦੇ ਵਾਲ

ਵਾਲ ਰੁੱਖੇ, ਸਖਤ ਤੇ ਵਿਰਲੇ ਹੋ ਜਾਂਦੇ ਹਨ

ਮੂੰਹ

ਮੂੰਹ ਸੁਕਦਾ ਹੈ

ਮੂੰਹ ਦਾ ਸਵਾਦ

ਸਵਾਦ ਫਿੱਕਾ ਤੇ ਬਕਬਕਾ ਹੋ ਜਾਂਦਾ ਹੈ

ਆਵਾਜ਼

ਆਵਾਜ਼ ਭਾਰੀ ਹੋ ਜਾਂਦੀ ਹੈ

ਨਹੁੰ

ਨਹੁੰ ਰੁੱਖੇ ਤੇ ਖੁਰਦਰੇ ਹੋ ਜਾਂਦੇ ਹਨ

ਮਲ

ਮਲ ਸਖ਼ਤ, ਬਿਖਰਿਆ ਹੋਇਆ, ਝੱਗ ਵਾਲਾ ਹੁੰਦਾ ਹੈ

ਪਿਸ਼ਾਬ

ਪਿਸ਼ਾਬ ਦਾ ਰੰਗ ਪੀਲਾ ਹੋ ਜਾਂਦਾ ਹੈ

ਭੁੱਖ

ਭੁੱਖ ਘੱਟ ਜਾਂ ਬਹੁਤ ਜ਼ਿਆਦਾ ਲਗਦੀ ਹੈ ਪਾਚਨ ਕਿਰਿਆ ਕਦੇ ਠੀਕ ਤੇ ਕਦੇ ਕਬਜ਼ੀ ਹੋਣ ਲਗਦੀ ਹੈ

ਪਿਆਸ

ਪਿਆਸ ਕਦੇ ਘੱਟ ਕਦੇ ਵੱਧ ਲਗਦੀ ਹੈ

ਜੀਭ

ਜੀਭ ਮੈਲੀ, ਖੁਰਦਰੀ, ਸੁੱਕੀ ਤੇ ਫਟੀ ਹੋਈ ਹੋ ਜਾਂਦੀ ਹੈ

ਤੋਰ ਚਾਲ

ਚਾਲ ਤੇਜ਼ ਹੋ ਜਾਂਦੀ ਹੈ

ਸੁਪਨੇ-ਖਿਆਲ

ਉੱਡਣ ਦੇ ਸੁਪਨੇ ਆਉਣ ਲੱਗਦੇ ਹਨ

ਨੀਂਦ

ਬਹੁਤ ਘੱਟ ਨੀਂਦ ਆਉਂਦੀ ਹੈ, ਉਬਾਸੀਆਂ ਜਿਆਦਾ ਆਉਣ ਲਗਦੀਆਂ ਹਨ, ਰੋਗੀ ਸੁੱਤਾ ਪਿਆ ਦੰਦ ਕਿਰਚਦਾ ਹੈ

ਸੁਭਾਅ

ਗੁੱਸੇ ਜਿਆਦਾ ਆਉਂਦਾ ਹੈ, ਚਿਡ਼ਚਿਡ਼ਾਪਣ, ਡਰ, ਕੰਮ ਵਿੱਚ ਅਣਗਹਿਲੀ, ਯਾਦਾਸ਼ਤ ਕਮਜ਼ੋਰ ਹੋ ਜਾਂਦੀ ਹੈ

ਨਾਡ਼ੀ

ਨਾਡ਼ੀ ਦੀ ਚਾਲ ਟੇਢੀ-ਮੇਢੀ, ਤੇਜ ਅਤੇ ਅਨਿਯਮਿਤ ਹੋ ਜਾਂਦੀ ਹੈ

 

 

ਪਿੱਤ ਦੇ ਲੱਛਣ ਅਤੇ ਪਹਿਚਾਣ

 

ਸਰੀਰਿਕ ਦਿੱਖ

ਸਰੀਰ ਨਾਜ਼ੁਕ ਅਤੇ ਠੰਡਾ ਹੋ ਜਾਂਦਾ ਹੈ, ਗਰਮੀ ਸਹਿਣ ਨਹੀਂ ਹੁੰਦੀ

ਰੰਗ

ਸਰੀਰ ਦਾ ਰੰਗ ਪੀਲਾ ਪੈ ਜਾਂਦਾ ਹੈ

ਪਸੀਨਾ

ਗਰਮ ਅਤੇ ਬਦਬੂਦਾਰ ਪਸੀਨਾ ਆਉਂਦਾ ਹੈ

ਚਮਡ਼ੀ

ਚਮਡ਼ੀ ਪੀਲੀ, ਨਰਮ ਹੋ ਜਾਂਦੀ ਹੈ ਫਿਨਸੀਆਂ ਅਤੇ ਤਿਲ ਉੱਭਰ ਆਉਂਦੇ ਹਨ। ਹੱਥੇਲੀ, ਜੀਭ, ਬੁੱਲ, ਕੰਨ ਲਾਲ ਹੋ ਜਾਂਦੇ ਹਨ

ਅੱਖਾਂ

ਅੱਖਾਂ ਲਾਲ ਤੇ ਪੀਲੀਆਂ ਹੋ ਜਾਂਦੀਆਂ ਹਨ

ਸਿਰ ਦੇ ਵਾਲ

ਬਾਲ ਸਫੇਦ ਹੋਣ ਲਗਦੇ ਹਨ ਅਤੇ ਤੇਜੀ ਨਾਲ ਝਡ਼ਨ ਲੱਗ ਜਾਂਦੇ ਹਨ

ਮੂੰਹ

ਗਲਾ ਸੁੱਕਦਾ ਹੈ

ਮੂੰਹ ਦਾ ਸਵਾਦ

ਮੂੰਹ ਦਾ ਸਵਾਦ ਖੱਟਾ ਅਤੇ ਕੌਡ਼ਾ ਲਗਣ ਲਗਦਾ ਹੈ

ਆਵਾਜ਼

ਆਵਾਜ ਸਪਸ਼ਟ ਰਹਿੰਦੀ ਹੈ

ਨਹੁੰ

ਨਹੁੰਆਂ ਦਾ ਰੰਗ ਲਾਲ ਹੋ ਜਾਂਦਾ ਹੈ

ਮਲ

ਮਲ ਵਧੇਰੇ ਕਰਕੇ ਪਤਲਾ, ਪੀਲਾ ਅਤੇ ਦਸਤ ਵੀ ਲੱਗ ਸਕਦੇ ਹਨ

ਪਿਸ਼ਾਬ

ਪਿਸ਼ਾਬ ਦਾ ਰੰਗ ਪੀਲਾ, ਨੀਲਾ ਅਤੇ ਕਦੇ ਲਾਲ ਵੀ ਹੋ ਸਕਦਾ ਹੈ

ਭੁੱਖ

ਭੁੱਖ ਵੱਧ ਲਗਦੀ ਹੈ ਪਾਚਨ ਸ਼ਕਤੀ ਠੀਕ ਰਹਿੰਦੀ ਹੈ

ਪਿਆਸ

ਪਿਆਸ ਜ਼ਿਆਦਾ ਲਗਦੀ ਹੈ

ਜੀਭ

ਜੀਭ ਲਾਲ ਅਤੇ ਕਾਲੀ ਹੋ ਜਾਂਦੀ ਹੈ ਜੀਭ ਉੱਪਰ ਛਾਲੇ ਵੀ ਹੋ ਜਾਂਦੇ ਹਨ

ਤੋਰ ਚਾਲ

ਚਾਲ ਸਧਾਰਨ ਰਹਿੰਦੀ ਹੈ

ਸੁਪਨੇ-ਖਿਆਲ

ਅੱਗਨੀ, ਬਿਜਲੀ, ਤਾਰੇ, ਸੂਰਜ, ਸੋਨੇ ਜਾਂ ਚਮਕੀਲੇ ਪਦਾਰਥਾਂ ਆਦਿ ਦੇ ਸੁਪਨੇ ਆਉਂਦੇ ਹਨ

ਨੀਂਦ

ਨੀਂਦ ਬਹੁਤ ਘੱਟ ਆਉਂਦੀ ਹੈ

ਸੁਭਾਅ

ਮਿਜਾਜ਼ ਗਰਮ ਹੋਣਾ, ਗੁੱਸਾ ਛੇਤੀ ਆਉਣਾ, ਚਿਡ਼ਚਿਡ਼ਾਪਣ, ਛੇਤੀ ਖੁਸ਼ੀ ਮਹਿਸੂਸ ਕਰਨਾ, ਛੇਤੀ ਫੈਸਲਾ ਲੈਣਾ ਆਦਿ, ਠੰਡੀਆਂ ਅਤੇ ਮਿੱਠੀਆਂ ਵਸਤਾਂ ਚੰਗੀਆਂ ਲੱਗਣੀਆਂ

ਨਾਡ਼ੀ

ਉੱਤੇਜਨਾ ਭਰੀ, ਤੇਜ ਨਾਡ਼ੀ ਹੁੰਦੀ ਹੈ

 

 

ਕਫ ਦੇ ਲੱਛਣ ਅਤੇ ਪਹਿਚਾਣ

 

ਸਰੀਰਿਕ ਦਿੱਖ

ਸਰੀਰ ਮੋਟਾ, ਚਿਕਨਾ, ਸੁੰਦਰ, ਸੁਡੌਲ, ਜਿਆਦਾ ਠੰਡ ਮਹਿਸੂਸ ਕਰਨ ਵਾਲਾ

ਰੰਗ

ਰੰਗ ਗੋਰਾ ਹੋ ਜਾਂਦਾ ਹੈ

ਪਸੀਨਾ

ਸਧਾਰਨ, ਠੰਡਾ ਪਸੀਨਾ ਆਉਣਾ

ਚਮਡ਼ੀ

ਚਮਡ਼ੀ ਚਿਕਨੀ ਤੇ ਨਰਮ ਹੋਣਾ

ਅੱਖਾਂ

ਅੱਖਾਂ ਸਫੇਦ ਹੋ ਜਾਣਾ

ਸਿਰ ਦੇ ਵਾਲ

ਸੰਘਣੇ, ਕਾਲੇ, ਚਿਕਨੇ ਤੇ ਘੰਗਰਾਲੇ ਹੋਣੇ

ਮੂੰਹ

ਬਲਗ਼ਮ ਆਉਣਾ

ਮੂੰਹ ਦਾ ਸਵਾਦ

ਮਿੱਠਾ-ਮਿੱਠਾ, ਲਾਰ ਆਉਣਾ

ਆਵਾਜ਼

ਮਿੱਠ ਬੋਲਡ਼ਾ

ਨਹੁੰ

ਨਹੁੰ ਚਿਕਨੇ ਹੋਣਾ

ਮਲ

ਮਲ ਠੋਸ, ਚਿਕਨਾ

ਪਿਸ਼ਾਬ

ਸਫੇਦ, ਝੱਗ ਵਾਲਾ, ਗਾਡ਼੍ਹਾ ਤੇ ਚਿਕਨਾ

ਭੁੱਖ

ਭੁੱਖ ਘੱਟ ਲੱਗਣਾ

ਪਿਆਸ

ਪਿਆਸ ਘੱਟ ਲੱਗਣਾ

ਜੀਭ

ਸਫੇਦ ਲੇਪ ਵਾਲੀ, ਚਿਪਚਿਪੀ ਜੀਭ ਹੋਣਾ

ਤੋਰ ਚਾਲ

ਚਾਲ ਧੀਮੀ ਹੋ ਜਾਣਾ

ਸੁਪਨੇ-ਖਿਆਲ

ਨਦੀ, ਸਰੋਵਰ, ਸਮੁੰਦਰ ਆਦਿ ਦੇ ਸੁਪਨੇ ਆਉਣਾ

ਨੀਂਦ

ਆਲਸ ਵਧਣਾ, ਨੀਂਦ ਵੱਧ ਆਉਣਾ

ਸੁਭਾਅ

ਸ਼ਾਂਤ, ਥਕਾਨ ਸਹਿਣ ਵਾਲਾ, ਰੋਮਾਂਟਿਕ ਹੋਣਾ, ਠੰਡ ਪਸੰਦ ਨਾ ਕਰਨਾ, ਧੁੱਪ ਚੰਗੀ ਲੱਗਣਾ

ਨਾਡ਼ੀ

ਬਹੁਤ ਧੀਮੀ ਤੇ ਕੋਮਲ

 

ਵਾਤ, ਪਿੱਤ ਤੇ ਕਫ ਨਾਲ ਸਬੰਧਤ ਰੋਗ ਹੇਠ ਲਿਖੇ ਹਨ

 

ਵਾਤ ਅਫ਼ਾਰਾ, ਲੱਤਾਂ ਵਿੱਚ ਦਰਦ, ਪੇਟ ਵਿੱਚ ਹਵਾ ਬਣਨਾ, ਜੋਡ਼ਾਂ ਵਿੱਚ ਦਰਦ, ਲਕਵਾ (ਪਾਸਾ ਮਾਰਿਆ ਜਾਣਾ), ਸ਼ੈਟਿਕਾ ਦਰਦ, ਸਰੀਰ ਦੇ ਅੰਗਾਂ ਦਾ ਸੁੰਨ ਹੋ ਜਾਣਾ, ਕੰਬਣਾ, ਫਰਕਣਾ, ਟੇਢਾ ਹੋਣਾ, ਨਾਡ਼ੀਆਂ ਵਿੱਚ ਖਿੱਚਾਅ, ਘੱਟ ਸੁਣਨਾ, ਬੁਖਾਰ ਅਤੇ ਸਰੀਰ ਦੇ ਕਿਸੇ ਵੀ ਭਾਗ ਵਿੱਚ ਦਰਦ ਹੋਣਾ।

 

ਪਿੱਤ ਪੇਟ, ਛਾਤੀ, ਸਰੀਰ ਵਿੱਚ ਜਲਨ ਮਹਿਸੂਸ ਹੋਣਾ, ਖੱਟੇ ਡਕਾਰ, ਉਲਟੀ, ਖੂਨ ਦੀ ਕਮੀ, ਚਮਡ਼ੀ ਰੋਗ (ਫੋਡ਼ੇ, ਫਿਨਸੀਆਂ), ਜਿਗਰ, ਤਿੱਲੀ ਵਧਣਾ, ਸਰੀਰ ਵਿੱਚ ਕਮਜੋਰੀ ਆਉਣਾ, ਦਿਲ ਦੇ ਰੋਗ ਆਦਿ।

 

ਕਫ ਵਾਰ ਵਾਰ ਬਲਗਮ ਨਿਕਲਣਾ, ਠੰਡ ਲੱਗਣਾ, ਖੰਘ, ਦਮਾ, ਸਰੀਰ ਦਾ ਫੁੱਲਣਾ, ਮੋਟਾਪਾ ਆਉਣਾ, ਜੁਕਾਮ ਹੋਣਾ, ਫੇਫਡ਼ਿਆਂ ਦਾ ਟੀ.ਬੀ. ਹੋਣਾ।

 ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
2083202
Website Designed by Solitaire Infosys Inc.