ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਕਬਜ਼ ਰੋਗ

 

ਇੱਕ ਪੁਰਾਣੀ ਕਹਾਵਤ ਹੈ ਕਿ ਕਬਜ਼ ਸੌ ਰੋਗਾਂ ਦੀ ਜਡ਼੍ਹ ਹੈ। ਭੱਜ ਦੌਡ਼ ਦੇ ਇਸ ਯੁਗ ਅਤੇ ਬਿਨਾ ਸ਼ੁੱਧ ਭੋਜਨ ਸੇਵਨ ਕਾਰਨ ਕਬਜ਼ ਇੱਕ ਭਿਆਨਕ ਬਿਮਾਰੀ ਬਣ ਕੇ ਸਾਹਮਣੇ ਆ ਰਹੀ ਹੈ। ਇਸ ਰੋਗ ਦੇ ਇਲਾਜ਼ ਲਈ ਬਜ਼ਾਰ ਵਿੱਚ ਹਜ਼ਾਰਾਂ ਤਰ੍ਹਾਂ ਦੇ ਚੂਰਨ, ਗੋਲੀਆਂ, ਪੀਣ ਦੀਆਂ ਦਵਾਈਆਂ ਵਿਕ ਰਹੀਆਂ ਹਨ। ਇਹ ਸਭ ਦਵਾਈਆਂ ਇੱਕ ਜਾਂ ਦੋ ਵਾਰ ਅਸਰ ਕਰਦੀਆਂ ਹਨ, ਦਵਾਈ ਛੱਡਣ ਦੇ ਹਾਲਾਤ ਵਿੱਚ ਕਬਜ਼ ਰੋਗ ਮੁਡ਼ ਆ ਘੇਰਦਾ ਹੈ। ਕਬਜ਼ ਦਾ ਰੋਗੀ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਤੇ ਦਵਾਈਆਂ ਬਦਲਦੇ-ਬਦਲਦੇ ਤੰਗ ਆ ਜਾਂਦਾ ਹੈ।

 

ਕਬਜ਼ ਰੋਗ ਦਾ ਕਾਰਨ ਆਧੁਨਿਕ ਖਾਣ-ਪੀਣ, ਫਾਸਟ ਫੂਡ (ਨੂਡਲ, ਬਰਗਰ), ਤਲੇ ਹੋਏ ਪਦਾਰਥ, ਬਿਨਾਂ ਰੇਸ਼ੇ ਦਾ ਆਹਾਰ, ਕੋਲਡ ਡ੍ਰਿੰਕਸ, ਸਾਫਟ ਡ੍ਰਿੰਕਸ, ਆਈਸਕ੍ਰੀਮ, ਮੈਦੇ ਦੀ ਬਣੀਆਂ ਵਸਤਾਂ, ਚਟਪਟੇ ਮਸਾਲੇਦਾਰ ਕਚੌਰੀ, ਪਕੌਡ਼ਾ, ਭਟੂਰੇ ਆਦਿ। ਚਾਕਲੇਟ ਦੀ ਵਰਤੋਂ, ਕਸਰਤ ਦੀ ਘਾਟ ਪੈਦਲ ਨਾ ਚੱਲਣ ਦੀ ਆਦਤ, ਲਗਾਤਾਰ ਕੁਰਸੀ ਤੇ ਬੈਠੇ ਰਹਿਣਾ, ਮਾਨਸਿਕ ਚਿੰਤਾ, ਵੱਧ ਪੈਸਾ ਇਕੱਠੇ ਕਰਨ ਦੀ ਦੌਡ਼ ਵਿੱਚ ਸਰੀਰ ਦੇ ਧਿਆਨ ਨਾ ਰੱਖਣਾ, ਲੇਟ ਸੌਣਾ, ਲੇਟ ਉੱਠਣਾ ਆਦਿ ਸਾਰੇ ਕਾਰਨ ਨਾਮੁਰਾਦ ਰੋਗ ਪੈਦਾ ਕਰਦੇ ਹਨ। ਕਬਜ਼ ਨਾਲ ਹੋਰ ਕਈ ਰੋਗ ਜਿਵੇਂ ਅਮਲਪਿੱਤ, ਬਵਾਸੀਰ, ਗੈਸ, ਅਫਾਰਾ, ਅਲਸਰ, ਪੇਟ ਦੇ ਕੀਡ਼ੇ ਆਦਿ ਰੋਗ ਪੈਦਾ ਹੋ ਸਕਦੇ ਹਨ।

 

ਕਬਜ਼ ਦੇ ਲੱਛਣ ਉਂਜ ਤਾਂ ਮਲ ਦਾ ਨਿਯਮਤ ਰੂਪ ਵਿੱਚ ਸਰੀਰ ਵਿੱਚੋਂ ਬਾਹਰ ਨਾ ਨਿੱਕਲਣਾ ਹੀ ਲੱਛਣ ਹੈ ਪਰੰਤੂ ਹਰ ਰੋਜ਼ ਪੇਟ ਦਾ ਚੰਗੀ ਤਰ੍ਹਾਂ ਸਾਫ਼ ਨਾ ਹੋਣ ਨੂੰ ਕਬਜ਼ੀ ਆਖਦੇ ਹਨ। ਵਾਰ-ਵਾਰ ਹਾਜ਼ਤ ਹੋਣ ਤੇ ਵੀ ਪੇਟ ਦਾ ਸਾਫ਼ ਨਾ ਹੋਣਾ, ਪੇਟ ਦਾ ਭਾਰੀਪਣ, ਸਰੀਰ ਵਿੱਚ ਸੁਸਤੀ, ਗੈਸ ਨਾਲ ਥਕਾਵਾਟ ਰਹਿਣਾ, ਕਿਸੇ ਵੀ ਕੰਮ ਵਿੱਚ ਰੂਚੀ ਨਾ ਬਣਨਾ ਵੀ ਕਬਜ਼ ਦੇ ਲੱਛਣ ਹਨ।

 

ਕਬਜ਼ ਦਾ ਇਲਾਜ ਇਸ ਰੋਗ ਵਿੱਚ ਦਵਾਈ ਤੋਂ ਪਹਿਲਾਂ ਰੋਗੀ ਦੇ ਖਾਣ-ਪਾਣ, ਰਹਿਣ-ਸਹਿਣ ਤੇ ਧਿਆਨ ਦੇਣ ਦੀ ਲੋਡ਼ ਹੁੰਦੀ ਹੈ। ਰੋਗੀ ਨੂੰ ਤਡ਼ਕੇ ਛੇਤੀ ਉੱਠਣਾ ਚਾਹੀਦਾ ਹੈ। ਨਿਰਣੇ ਕਾਲਜ਼ੇ ਦੋ-ਤਿੰਨ ਗਲਾਸ ਪਾਣੀ ਪੰਜ-ਦਸ ਤੁਪਕੇ ਨਿੰਬੂ ਦੇ ਰਸ ਦੇ ਪਾ ਕੇ ਹੌਲੀ-ਹੌਲੀ ਪੀਣਾ ਚਾਹੀਦਾ ਹੈ। ਹਲਕੀ ਸੈਰ ਤੋਂ ਬਾਅਦ ਪਖਾਨੇ ਲਈ ਜਾਣਾ ਚਾਹੀਦਾ ਹੈ। ਇਸ ਮਗਰੋਂ ਦੋ-ਤਿੰਨ ਕਿਲੋਮੀਟਰ ਤੇਜ ਚਾਲ ਨਾਲ ਸੈਰ ਕਰਨੀ ਚਾਹੀਦੀ ਹੈ। ਥੋਡ਼ੀ ਕਸਰਤ ਵੀ ਕੀਤੀ ਜਾਵੇ। ਸਵੇਰ ਦੇ ਖਾਣੇ ਵਿੱਚ ਕਣਕ ਦਾ ਮੋਟਾ ਦਲੀਆ ਲਓ। ਦੁਪਿਹਰ ਵੇਲੇ ਹਰੀ ਸਬਜ਼ੀ, ਛਿਲਕੇ ਵਾਲੀ ਮੂੰਗੀ ਦੀ ਦਾਲ, ਖੁਸ਼ਕ ਰੋਟੀ ਲਓ। ਲੱਸੀ ਵੀ ਲਈ ਜਾ ਸਕਦੀ ਹੈ। ਦੁਪਿਹਰ ਮਗਰੋਂ ਕੋਈ ਮੌਸਮੀ ਫਲ ਲੈ ਲਓ। ਰਾਤ ਨੂੰ ਦਾਲ ਨਾ ਖਾਓ। ਹਰੀ ਸਬਜ਼ੀ ਤੇ ਖੁਸ਼ਕ ਰੋਟੀ ਖਾਓ। ਗਉ ਦਾ ਪਤਾ ਦੁੱਧ ਪੀਓ।

 

ਕਬਜ਼ ਲਈ ਦਵਾਈ ਤ੍ਰਿਫਲਾ ਚੂਰਨ, ਅੰਜੀਰ, ਹਰਡ਼, ਆਉਲੇ ਦਾ ਮੁਰੱਬਾ, ਗੁਲਕੰਦ, ਬਦਾਮ ਆਦਿ ਦਾ ਸੇਵਨ ਵੈਦ ਜੀ ਦੀ ਸਲਾਹ ਮੁਤਾਬਕ ਲਵੋ। ਚਵਨਪ੍ਰਾਸ਼ ਸਰੀਰਿਕ ਤਾਕਤ ਲਈ ਅਤੇ ਕਬਜ਼ੀ ਦੂਰ ਕਰਨ ਲਈ ਲਾਹੇਵੰਦ ਹੈ।


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
2083079
Website Designed by Solitaire Infosys Inc.