ਡਾ. ਮਹਿੰਦਰ ਸਿੰਘ
ਰੰਧਾਵਾ
(1909-1986)
ਡਾ. ਮਹਿੰਦਰ ਸਿੰਘ ਰੰਧਾਵਾ ਦਾ ਜਨਮ ਫ਼ਿਰੋਜਪੁਰ
ਵਿਖੇ ਹੋਇਆ। ਆਪ ਦਾ ਜੱਦੀ ਪਿੰਡ ਬੋਦਲਾਂ ਜ਼ਿਲ੍ਹਾ ਹੁਸ਼ਿਆਰਪੁਰ ਹੈ। ਆਪ ਇੱਕ ਸੁਯੋਗ ਪ੍ਰਬੰਧਕ,
ਕਲਾ ਪ੍ਰੇਮੀ, ਸਾਹਿਤਕਾਰ ਤੇ ਵਿਗਿਆਨੀ ਸਨ। ਆਪ ਨੇ ਉੱਚੇ ਪ੍ਰਸ਼ਾਸਨੀ ਅਹੁਦਿਆਂ ਕੇ ਰਹਿੰਦਿਆਂ ਵੀ
ਪੰਜਾਬੀ ਸਾਹਿਤ ਕਲਾ, ਸੱਭਿਆਚਾਰ ਅਤੇ ਲੋਕ ਸਾਹਿਤ ਨਾਲ ਆਪਣਾ ਲਗਾਉ ਕਾਇਮ ਰੱਖਿਆ। ਆਪ ਨੇ ਪੰਜਾਬ
ਦੇ ਲੋਕ-ਗੀਤਾਂ ਬਾਰੇ ਪੁਸਤਕ ਤਿਆਰ ਕਰ ਕੇ ਪੰਜਾਬੀ ਲੋਕ ਸਾਹਿਤ ਦੇ ਅਮੀਰ ਵਿਰਸੇ ਨੂੰ ਸਾਂਭਿਆ
ਹੈ। ਇਸ ਤੋਂ ਇਲਾਵਾ ਕੁੱਲੂ ਦੇ ਲੋਕ ਗੀਤ, ਹਰਿਆਣਾ ਦੇ ਲੋਕ ਗੀਤ ਅਤੇ ਕਾਂਗਡ਼ਾ ਆਦਿ ਪ੍ਰਸਿਧ
ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਹਨ। ਆਪ ਨੇ ਪੂਰਨ ਸਿੰਘ ਦੀ ਕਵਿਤਾ ਅਤੇ ਵਾਰਤਕ ਦੀਆਂ ਦੋ
ਪੁਸਤਕਾਂ ਸੰਪਾਦਿਤ ਵੀ ਕੀਤੀਆਂ ਹਨ।