ਬਾਵਾ ਬਲਵੰਤ
(1915-1972)
ਬਾਵਾ ਬਲਵੰਤ ਦਾ ਜਨਮ ਪਿੰਡ ਨੇਸ਼ਟਾ ਜ਼ਿਲ੍ਹਾ
ਅੰਮ੍ਰਿਤਸਰ ਵਿੱਚ ਹੋਇਆ। ਆਪ ਨੂੰ ਸਕੂਲ ਵਿੱਚ ਦਾਖ਼ਲ ਹੋ ਕੇ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ
ਨਹੀਂ ਮਿਲਿਆ। ਇਸ ਲਈ ਮੁੱਢਲੀ ਵਿੱਦਿਆ ਪਾਂਧੇ ਕੋਲੋਂ ਹੀ ਪ੍ਰਾਪਤ ਕੀਤੀ। ਰੋਜ਼ੀ ਲਈ ਮੁਨੀਮੀ ਤੋਂ
ਲੈ ਕੇ ਗੱਤੇ ਦੇ ਡੱਬੇ ਬਣਾਉਣ ਅਤੇ ਚੰਦੇ ਠੇਕਣ ਦਾ ਕੰਮ ਵੀ ਕੀਤਾ। ਆਪਣੀ ਮਿਹਨਤ ਨਾਲ ਸੰਸਕ੍ਰਿਤ,
ਹਿੰਦੀ, ਉਰਦੂ ਅਤੇ ਫ਼ਾਰਸੀ ਆਦਿ ਭਾਸ਼ਾਵਾਂ ਵੀ ਸਿੱਖੀਆਂ ਅਤੇ ਫੇਰ ਭਾਰਤ ਅਤੇ ਸੰਸਾਰ ਦੇ ਮਹਾਨ
ਸਾਹਿਤ ਦਾ ਅਧਿਐਨ ਕੀਤਾ। ਆਪ ਨੂੰ ਚਿਤਰ-ਕਲਾ ਵਿੱਚ ਵੀ ਬਹੁਤ ਦਿਲਚਸਪੀ ਸੀ।