ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ

(1899-1976)

 

ਗਿਆਨੀ ਗੁਰਮੁੱਖ ਸਿੰਘ ਦਾ ਜਨਮ ਪਿੰਡ ਅਧਵਾਲ ਜ਼ਿਲ੍ਹਾ ਅਟਕ (ਹੁਣ ਪਾਕਿਸਤਾਨ) ਵਿਚ 1899 ਨੂੰ ਹੋਇਆ। ਇਨ੍ਹਾਂ ਦੇ ਪਿਤਾ ਵਾਹੀ ਦਾ ਕੰਮ ਕਰਦੇ ਸਨ। ਮੁੱਢਲੀ ਸਿਖਿਆ ਪ੍ਰਾਪਤ ਕਰਕੇ, ਕੁਝ ਦੇਰ ਅਧਿਆਪਕ ਲਗੇ ਰਹੇ। ਅਜੇ ਆਪ ਅੱਠਵੀਂ ਜਮਾਤ ਵਿਚ ਹੀ ਪਡ਼੍ਹਦੇ ਸਨ ਕਿ ਕਿਸੇ ਥਾਣੇਦਾਰ ਦੀ ਵਧੀਕੀ ਵੇਖ ਕੇ ਸੀਹਰਫੀ ਲਿਖ ਮਾਰੀ ਤੇ ਕਾਵਿ ਖੇਤਰ ਵਿਤ ਪਹਿਲਾ ਕਦਮ ਪੁੱਟਿਆ। ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਅਤੇ ਜਲ੍ਹਿਆਂ ਵਾਲੇ ਬਾਗ਼ ਦੀਆਂ ਘਟਨਾਵਾਂ ਤੋਂ ਪ੍ਰਭਾਵਿਤ ਹੋ ਕੇ ਧਾਰਮਿਕ ਤੇ ਰਾਸ਼ਟਰੀ ਲਹਿਰਾਂ ਵਿਚ ਭਾਗ ਲੈਣ ਲੱਗ ਪਏ ਤੇ ਧਾਰਮਿਕ ਅਤੇ ਰਾਜਨੀਤਿਕ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਅਕਾਲੀ ਲਹਿਰ ਅਤੇ ਮਗਰੋਂ ਕਾਂਗਰਸ ਲਹਿਰ ਨਾਲ ਜੁਡ਼ੇ ਰਹੇ ਤੇ ਕਈ ਵਾਰੀ ਜੇਲ੍ਹ ਯਾਤਰਾ ਵੀ ਕੀਤੀ। ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ। ਆਪ ਪਾਰਲੀਮੈਂਟ ਦੇ ਮੈਂਬਰ ਵੀ ਰਹੇ ਅਤੇ ਪੰਜਾਬ ਦੇ ਪੁਨਰਗਠਨ ਸਮੇਂ 1 ਨਵੰਬਰ 1966 ਨੂੰ ਪੰਜਾਬ ਦੇ ਮੁੱਖ ਮੰਤਰੀ ਬਣੇ। ਆਪ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਵੀ ਰਹੇ।

 

ਮੁਸਾਫ਼ਿਰ ਜੀ ਪੰਜਾਬੀ ਕਵੀ ਦਰਬਾਰ ਵਿਚ ਭਾਗ ਲੈਂਦੇ ਰਹੇ ਹਨ। ਜਿਸ ਕਰਕੇ ਆਪ ਦੀ ਕਵਿਤਾ ਦਾ ਪੱਧਰ ਕਾਵੀ ਹੱਦ ਤਕ ਸਟੇਜੀ ਰਿਹਾ। ਇਸ ਦੇ ਫਲਸਰੂਪ ਆਪ ਦੀਆਂ ਕਾਵਿ-ਰਚਨਾਵਾਂ ਦੀ ਭਾਸ਼ਾ ਸਰਲ ਤੇ ਜਨਸਾਧਾਰਨ ਦੇ ਪੱਧਰ ਦੀ ਹੈ।

 

ਰਚਨਾਵਾਂ

ਕਵਿਤਾਵਾਂ ਸਬਰ ਦੇ ਬਾਣ, ਪ੍ਰੇਮ ਬਾਣ, ਜੀਵਨ ਪੰਧ।

ਕਹਾਣੀਆਂ ਸਭ ਹੱਛਾ, ਵੱਖਰੀ ਦੁਨੀਆ, ਸਸਤਾ ਤਮਾਸ਼ਾ, ਗੁਟਾਰ, ਆਲ੍ਹਣੇ ਦੇ ਬੋਟ, ਅਲ੍ਹਾ ਵਾਲੇ।

 

ਮੁਸਾਫ਼ਿਰ ਦੀ ਕਵਿਤਾ ਵਿਚ ਰਵਾਨੀ, ਸੰਜਮ ਤੇ ਰਸ ਹੈ। ਸਰਲਤਾ ਦੇ ਬਾਵਜ਼ੂਦ ਆਪ ਦੀ ਕਵਿਤਾ ਬਡ਼ੀ ਭਾਵ-ਪੂਰਤ ਹੁੰਦੀ ਹੈ।

 

ਉਨ੍ਹਾਂ ਨੇ ਇਨਕਲਾਬੀ ਭਾਵਾਂ ਵਾਲੀ ਧਾਰਮਿਕ ਕਵਿਤਾ ਵੀ ਰਚੀ ਅਤੇ ਰਾਜਸੀ ਵੀ। ਉਨ੍ਹਾਂ ਦੀ ਕਵਿਤਾ ਦਾ ਮੁੱਖ ਉਦੇਸ਼ ਭਾਰਤ ਵਾਸੀਆਂ ਨੂੰ ਸੁਤੰਤਰਤਾ ਦੀ ਪ੍ਰੇਰਨਾ ਦੇਣਾ ਸੀ। ਅਸਲ ਵਿਚ ਆਪ ਦੇਸ਼ ਦੀ ਸੁਤੰਤਰਤਾ ਦੀ ਲਡ਼ਾਈ ਦੇ ਸੰਗਰਾਮੀਆਂ ਵਿਚੋਂ ਸਨ, ਜਿਸ ਕਰਕੇ ਆਪ ਨੂੰ ਅੰਗ੍ਰੇਜ਼ਾਂ ਦੀ ਗ਼ੁਲਾਮੀ ਸਮੇਂ ਭਾਰਤੀਆਂ ਦੇ ਭਾਵਾਂ ਦਾ ਡੂੰਘਾ ਅਨੁਭਵ ਹੈ। ਆਪਣੇ ਸਮਕਾਲੀ ਕਵੀਆਂ ਵਾਂਗ ਆਪ ਵੀ ਕਵੀ ਦਰਬਾਰਾਂ ਵਿਚ ਭਾਗ ਲੈਂਦੇ ਰਹੇ। 1932 ਵਿਚ ਆਪ ਨੇ ਸ਼ਿਮਲੇ ਵਿਚ ਹੋਏ ਕਵੀ ਦਰਬਾਰ ਵਿਚ ਬਚਪਨਨਾਂ ਦੀ ਕਵਿਤਾ ਪਡ਼੍ਹ ਕੇ ਸੁਣਾਈ ਜਿਸ ਨੂੰ ਸਰੋਤਿਆਂ ਵਲੋਂ ਬਹੁਤ ਦਾਦ ਮਿਲੀ। ਬਾਅਦ ਵਿਚ ਹੋਰ ਕਵੀ ਦਰਬਾਰ ਵਿਚ ਆਪ ਪਾਸੋਂ ਉਸ ਕਵਿਤਾ ਦੀ ਮੰਗ ਹੁੰਦੀ ਰਹੀ।



ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















2172191
Website Designed by Solitaire Infosys Inc.