ਪੰਜਾਬੀ ਸੂਬੇ ਦਾ ਐਲਾਨ
ਪੰਜਾਬ ਪੁਨਰਗਠਨ ਐਕਟ ਨੇ ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਨਿਰਮਾਣ ਦੀ ਸਿਫ਼ਾਰਸ਼ ਕੀਤੀ। ਇਹ ਬਿੱਲ ਲੋਕ ਸਭਾ ਵਿੱਚ
3 ਸਤੰਬਰ 1966 ਨੂੰ ਰੱਖਿਆ ਗਿਆ ਅਤੇ ਇਸੇ ਮਹੀਨੇ ਵਿੱਚ ਹੀ ਪਾਸ ਹੋ ਗਿਆ। 18 ਸਤੰਬਰ 1966 ਨੂੰ ਇਸ
ਬਿੱਲ ਨੂੰ ਰਾਸ਼ਟਰਪਤੀ ਦੀ ਮਨਜੂਰੀ ਮਿਲ ਗਈ।
ਪਹਿਲੀ ਨਵੰਬਰ 1966 ਨੂੰ ਪੰਜਾਬੀ ਸੂਬੇ ਦਾ ਗਠਨ ਹੋਇਆ। ਪੰਜਾਬੀ ਸੂਬਾ ਬਨਣ ਵਿੱਚ ਉਸ ਸਮੇਂ ਦੇ ਹਾਲਾਤ ਬਹੁਤ
ਸਹਾਇਕ ਸਿੱਧ ਹੋਏ। ਭਾਰਤ ਪਾਕਿਸਤਾਨ
ਲੜਾਈ ਦੌਰਾਨ ਪੰਜਾਬੀਆਂ ਨੇ ਖਾਸ ਕਰਕੇ ਸਿੱਖਾਂ ਨੇ, ਬੇਮਿਸਾਲ ਬਹਾਦੁਰੀ ਦਾ ਸਬੂਤ ਦਿੱਤਾ ਸੀ। ਇਸ ਲਈ ਕੇਂਦਰੀ ਸਰਕਾਰ ਸਿੱਖਾਂ ਦੀ ਮੰਗ ਨੂੰ ਮੰਨ
ਕੇ ਉਹਨਾਂ ਦਾ ਸਨਮਾਨ ਕਰਨਾ ਚਾਹੁੰਦੀ ਸੀ।
ਸਨ 1964 ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ
ਮੌਤ ਨੇ ਵੀ ਪੰਜਾਬ ਵਿੱਚ ਪੰਜਾਬੀ ਸੂਬੇ ਦੇ ਇੱਕ ਬਹੁਤ ਵੱਡੇ ਕੱਟਡ ਵਿਰੋਧੀ ਨੂੰ ਰਸਤੇ ਤੋਂ ਹਟਾ
ਦਿੱਤਾ ਸੀ। ਉਂਝ ਵੀ ਦੇਸ਼ ਦੇ
ਦੂਜੇ ਹਿਸਿੱਆਂ ਵਿੱਚ ਭਾਸ਼ਾ ਦੇ ਆਧਾਰ ਤੇ ਨਵੇਂ ਪ੍ਰਾਂਤ ਬਣ ਚੁੱਕੇ ਸਨ। ਇਸ ਲਈ ਪੰਜਾਬੀ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬੇ
ਦੇ ਆਧਾਰ ਤੇ ਪੰਜਾਬੀ ਸੂਬੇ ਦੇ ਨਿਰਮਾਣ ਨੂੰ ਬਹੁਤੀ ਦੇਰ ਤੱਕ ਟਾਲਿਆ ਨਹੀਂ ਜਾ ਸਕਦਾ ਸੀ।
ਪੰਜਾਬ ਦੇ 1966 ਤੋਂ ਮੁੱਖ ਮੰਤਰੀ
ਗਿਆਨੀ ਗੁਰਮੁਖ ਸਿੰਘ
ਮੁਸਾਫਰ (1.11.1966 ਤੋਂ 8.3.1967)
ਜਸਟਿਸ ਗੁਰਨਾਮ ਸਿੰਘ
(8.3.1967 ਤੋਂ 25.11.1967)
ਸ. ਲਛਮਣ ਸਿੰਘ ਗਿੱਲ
(25.11.1967 ਤੋਂ 23.8.1968)
ਜਸਟਿਸ ਗੁਰਨਾਮ ਸਿੰਘ
(17.2.1969 ਤੋਂ 27.3.1970)
ਸ. ਪ੍ਰਕਾਸ਼ ਸਿੰਘ
ਬਾਦਲ (27.3.1970 ਤੋਂ 14.6.1971)
ਗਿਆਨੀ ਜ਼ੈਲ ਸਿੰਘ
(17.3.1972 ਤੋਂ 30.4.1977)
ਸ. ਪ੍ਰਕਾਸ਼ ਸਿੰਘ
ਬਾਦਲ (20.6.1977 ਤੋਂ 17.2.1980)
ਸ. ਦਰਬਾਰਾ ਸਿੰਘ
(6.6.1980 ਤੋਂ 10.10.1983)
ਸ. ਸੁਰਜੀਤ ਸਿੰਘ
ਬਰਨਾਲਾ (29.9.1985 ਤੋਂ 11.6.1987)
ਸ. ਬੇਅੰਤ ਸਿੰਘ
(25.2.1992 ਤੋਂ 31.8.1995)
ਸ. ਹਰਚਰਨ ਸਿੰਘ
ਬਰਾੜ (31.8.1995 ਤੋਂ 21.1.1996)
ਬੀਬੀ ਰਾਜਿੰਦਰ ਕੌਰ
ਭੱਠਲ (21.1.1996 ਤੋਂ 11.2.1997)
ਸ. ਪ੍ਰਕਾਸ਼ ਸਿੰਘ
ਬਾਦਲ (12.2.1997 ਤੋਂ 26.2.2002)
ਕੈਪਟਨ ਅਮਰਿੰਦਰ
ਸਿੰਘ (26.2.2002 ਤੋਂ 1.3.2007)
ਸ. ਪ੍ਰਕਾਸ਼ ਸਿੰਘ
ਬਾਦਲ (1.3.2007 ਤੋਂ )
ਰਾਸ਼ਟਰੀ
ਝੰਡਾ
ਰਾਸ਼ਟਰ ਦਾ ਮਾਣ ਹੈ ਅਤੇ ਸਾਡੀ ਆਜ਼ਾਦੀ ਅਤੇ ਪ੍ਰਭੂਤਾ ਦਾ ਪ੍ਰਤੀਕ ਹੈ।
ਰਾਸ਼ਟਰੀ ਝੰਡਾ ਸਾਡੇ ਦੇਸ਼ ਦੇ ਲੋਕਾਂ ਦੀਆਂ ਉਮੀਦਾਂ
ਅਤੇ ਇੱਛਾਵਾਂ ਦਾ ਪ੍ਰਤੀਕ ਹੈ।
ਰਾਸ਼ਟਰੀ ਝੰਡੇ ਲਈ ਸਾਰਿਆਂ ਦੇ ਦਿਲ ਵਿਚ ਪਿਆਰ ਅਤੇ
ਸਤਿਕਾਰ ਹੈ।
ਫਲੈਗ ਕੋਡ ਆਫ ਇੰਡੀਆ 2002 ਦੇ ਅਨੁਸਾਰ ਆਮ ਜਨਤਾ, ਨਿੱਜੀ ਸੰਸਥਾਵਾਂ ਆਦਿ ਦੁਆਰਾ ਰਾਸ਼ਟਰੀ ਝੰਡਾ ਲਹਿਰਾਉਣ ਤੇ ਕੋਈ
ਪਾਬੰਦੀ ਨਹੀਂ ਹੈ। ਫਿਰ ਵੀ, ਅਜਿਹਾ ਕਰਦੇ ਸਮੇਂ
ਰਾਸ਼ਟਰੀ ਝੰਡੇ ਦੀ ਸ਼ਾਨ ਅਤੇ ਮਾਣ ਨੂੰ ਕਾਇਮ ਰੱਖਦੇ ਹੋਏ ਹੇਠਾਂ ਲਿਖੇ ਸਿਧਾਂਤਾਂ ਨੂੰ ਧਿਆਨ ਵਿਚ
ਰੱਖ ਲਿਆ ਜਾਵੇ –
ਝੰਡੇ ਦੀ ਵਰਤੋਂ ਵਪਾਰਕ ਉਦੇਸ਼ ਲਈ ਨਾ ਕੀਤੀ ਜਾਵੇ।
ਰਾਸ਼ਟਰੀ ਝੰਡਾ ਹਮੇਸ਼ਾ ਸਨਮਾਨਜਨਕ ਹਾਲਤ ਵਿਚ ਅਤੇ ਵਿਸ਼ੇਸ਼
ਸਥਾਨ ਤੇ ਹੋਵੇ।
ਖਰਾਬ ਜਾਂ ਵੱਟੋ-ਵੱਟ ਹੋਇਆ ਝੰਡਾ ਪ੍ਰਦਰਸ਼ਿਤ ਨਾ ਕੀਤਾ
ਜਾਵੇ।
ਹਰ ਸੰਭਵ ਹੱਦ ਤੱਕ ਝੰਡਾ ਫਲੈਗ ਕੋਡ ਆਫ ਇੰਡੀਆ ਵਿਚ
ਨਿਰਧਾਰਿਤ ਸਪੈਸੀਫੀਕੇਸ਼ਨਾਂ ਦੇ ਅਨੁਰੂਪ ਹੋਵੇ।
ਜਦੋਂ ਵੀ ਝੰਡਾ ਫਟੀ ਜਾਂ ਖਰਾਬ ਹਾਲਤ ਵਿਚ ਹੋਵੇ, ਇਸ ਨੂੰ ਨਿੱਜੀ ਤੌਰ ਤੇ ਮੁਕੰਮਲ ਨਸ਼ਟ ਕਰ ਦਿੱਤਾ ਜਾਵੇ, ਤਰਜੀਹੀ ਤੌਰ ਤੇ ਜਲਾ ਕੇ ਜਾਂ ਕਿਸੇ ਵੀ ਹੋਰ ਢੰਗ ਨਾਲ ਜਿਸ ਨਾਲ ਝੰਡੇ
ਦੀ ਸ਼ਾਨ ਬਰਕਰਾਰ ਰਹੇ।
ਜਨਤਾ ਮਹਤੱਵਪੂਰਨ ਰਾਸ਼ਟਰੀ ਤਿਉਹਾਰ, ਸੱਭਿਆਚਾਰਕ ਅਤੇ
ਖੇਡ ਸਮਾਰੋਹ ਮੌਕਿਆਂ ਤੇ ਕਾਗਜ ਦੇ ਬਣੇ ਝੰਡੇ ਲਹਿਰਾ ਸਕਦੀ ਹੈ। ਫਿਰ ਵੀ ਅਜਿਹੇ
ਕਾਗ਼ਜੀ ਝੰਡੇ ਸਮਾਰੋਹ ਤੋਂ ਬਾਅਦ ਜ਼ਮੀਨ ਉੱਪਰ ਨਾ ਸੁੱਟੇ ਜਾਣ। ਜਿਥੋਂ ਤੱਕ
ਸੰਭਵ ਹੋਏ ਇਸ ਨੂੰ ਨਿੱਜੀ ਰੂਪ ਵਿਚ ਨਸ਼ਟ ਕੀਤਾ ਜਾਵੇ ਜਿਸ ਨਾਲ ਝੰਡੇ ਦੀ ਸ਼ਾਨ ਬਰਕਰਾਰ ਰਹੇ।
ਇਹ ਧਿਆਨ ਵਿਚ ਆਇਆ ਹੈ ਕਿ ਕਾਗ਼ਜ ਦੇ ਝੰਡਿਆਂ ਦੇ ਸਥਾਨ ਤੇ ਪਲਾਸਟਿਕ ਦੇ ਬਣੇ ਰਾਸ਼ਟਰੀ ਝੰਡਿਆਂ ਦੀ
ਵਰਤੋਂ ਕੀਤੀ ਜਾ ਰਹੀ ਹੈ ਜਦੋਂ ਕਿ ਪਲਾਸਟਿਕ ਦੇ ਝੰਡੇ ਕਾਗ਼ਜ ਦੇ ਝੰਡਿਆਂ ਵਾਂਗ ਪੂਰੀ ਤਰ੍ਹਾਂ
ਨਸ਼ਟ ਨਹੀਂ ਕੀਤੇ ਜਾ ਸਕਦੇ ਇਸ ਨੂੰ ਲੰਮੇ ਸਮੇਂ ਤੱਕ ਨਸ਼ਟ ਨਹੀਂ ਕੀਤਾ ਜਾ ਸਕਦਾ ਅਤੇ ਜ਼ਮੀਨ ਤੇ
ਛੋਟੇ-ਛੋਟੇ ਟੁਕੜਿਆਂ ਵਿਚ ਪਏ ਹੋਏ ਨਜ਼ਰ ਆਉਂਦੇ ਹਨ। ਇਸ ਨਾਲ ਝੰਡੇ ਦੀ
ਸ਼ਾਨ ਪ੍ਰਭਾਵਿਤ ਹੁੰਦੀ ਹੈ। ਇਸ ਲਈ ਪਲਾਸਟਿਕ ਦੇ ਝੰਡਿਆਂ ਦੀ ਵਰਤੋਂ ਨੂੰ ਰੋਕਿਆ
ਜਾਵੇ।
ਰਾਸ਼ਟਰੀ ਝੰਡੇ ਦੀ ਬੇਇਜ਼ਤੀ ਕਰਨਾ ਜਾਂ ਇਸ ਨੂੰ ਮਾਣ-ਸਨਮਾਨ
ਨਾ ਦੇਣਾ ਇਕ ਸਜ਼ਾਯੋਗ ਜੁਰਮ ਹੈ
(ਪ੍ਰੀਵੈਨਸ਼ਨ ਆਫ਼ ਇਨਸਲਟਸ ਟੂ ਨੈਸ਼ਨਲ ਆਨਰ ਐਕਟ
1971)
ਰਾਸ਼ਟਰੀ ਝੰਡੇ ਦੀ ਉਚਿਤ ਵਰਤੋਂ ਪ੍ਰਦਰਸ਼ਨ ਲਈ ਹੋਰ ਵੇਰਵਿਆਂ ਲਈ ਅਤੇ ਫਲੈਗ ਕੋਡ ਆਫ ਇੰਡੀਆ ਲਈ ਕ੍ਰਿਪਾ ਕਰਕੇ ਵੈਬ-ਸਾਈਟ http://mha.nic.in
ਤੇ ਪਧਾਰੋ।
ਵਲੋਂ –ਗ੍ਰਹਿ ਮੰਤਰਾਲਾ, ਭਾਰਤ ਸਰਕਾਰ
ਰਾਸ਼ਟਰੀ
ਗੀਤ
ਜਨ ਗਨ
ਮਨ ਅਧਿਨਾਇਕ ਜਯ ਹੇ
ਭਾਰਤ
ਭਾਗਿਯ ਵਿਧਾਤਾ
ਪੰਜਾਬ
ਸਿੰਧ ਗੁਜਰਾਤ ਮਰਾਠਾ
ਦ੍ਰਾਵਿਡ਼
ਉਤਕਲ ਬੰਗ
ਵਿੰਧ
ਹਿਮਾਚਲ ਯਮਨਾ ਗੰਗਾ
ਉੱਛਲ, ਜਲਧਿ ਤਰੰਗ
ਤਵ ਸ਼ੁਭ
ਨਾਮੇ ਜਾਗੇ
ਤਵ ਸ਼ੁਭ
ਆਸ਼ਿਸ਼ ਮਾਂਗੇ
ਗਾਹੇ
ਤਵ ਜਯ ਗਾਥਾ
ਜਨ ਗਨ
ਮੰਗਲ ਦਾਇਕ ਜਯ ਹੇ
ਭਾਰਤ
ਭਾਗਿਯ ਵਿਧਾਤਾ
ਜਯ ਹੇ
ਜਯ ਹੇ ਜਯ ਹੇ
ਜਯ ਜਯ
ਜਯ ਜਯ ਹੇ।
ਪੰਜਾਬ ਸਕੂਲ ਸਿੱਖਿਆ ਬੋਰਡ (ਤਾਬ
ਗਾਇਨ ਮਿਡਲ ਸ਼੍ਰੇਣੀਆਂ ਲਈ ਵਿਚੋਂ)