ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com


ਸਿੱਖਿਆ ਮੰਤਰੀ, ਪੰਜਾਬ, ਸ. ਸੇਵਾ ਸਿੰਘ ਸੇਖਵਾਂ ਨੇ ਮਿਤੀ 14 ਨਵੰਬਰ 2011 ਦੇ ਪੱਤਰ ਰਾਹੀਂ ਪ੍ਰਦੇਸ਼ ਦੇ ਸਾਰੇ ਸਕੂਲਾਂ ਦੇ ਮੁਖੀਆਂ ਨੂੰ ਹਿਦਾਇਤ ਦਿੱਤੀ ਹੈ ਕਿ ਲੋਕ ਹਿੱਤ ਲਈ ਸਾਰੇ ਵਿਦਿਆਰਥੀਆਂ ਵਲੋਂ ਹਰ ਰੋਜ਼ ਸਵੇਰੇ ਸਹੁੰ ਚੁੱਕੀ ਜਾਣਾ ਯਕੀਨੀ ਬਣਾਇਆ ਜਾਵੇ। ਇਸ ਸਹੁੰ ਦੀ ਇਬਾਰਤ ਹੇਠ ਲਿਖੇ ਅਨੁਸਾਰ ਹੈ

 

 

ਮੈਂ (ਆਪਣਾ ਨਾਮ)--------------------, ਪ੍ਰਮਾਤਮਾਂ ਨੂੰ ਹਾਜ਼ਿਰ ਨਾਜ਼ਿਰ ਜਾਣ ਕੇ,

ਭਾਰਤ ਮਾਤਾ ਅਤੇ ਸਾਰੇ ਦੇਸ਼ ਭਗਤ ਸ਼ਹੀਦਾਂ ਦੀ ਕਸਮ ਖਾ ਕੇ,

ਆਪਣੇ ਗੁਰੂਆਂ-ਪੀਰਾਂ ਨੂੰ, ਇਹ ਵਚਨ ਦਿੰਦਾ ਹਾਂ ਕਿ

ਮੈਂ ਕਦੀ ਵੀ ਝੂਠ ਨਹੀਂ ਬੋਲਾਂਗਾ,

ਬੇਇਮਾਨੀ ਨਹੀਂ ਕਰਾਂਗਾ,

ਕਿਸੇ ਦਾ ਹੱਕ ਨਹੀਂ ਮਾਰਾਂਗਾ,

ਰਿਸ਼ਵਤ ਨਹੀਂ ਲਵਾਂਗਾ,

ਇਮਾਨਦਾਰੀ ਨਾਲ ਆਪਣੀ ਹਰ ਜਿੰਮੇਵਾਰੀ ਨਿਭਾਉਂਦੇ ਹੋਏ ਆਪਣੇ ਦੇਸ਼ ਦੀ ਸੇਵਾ ਕਰਾਂਗਾ

ਆਪਣੇ ਆਲੇ-ਦੁਆਲੇ ਰਿਸ਼ਵਤਖ਼ੋਰੀ, ਬੇਇਮਾਨੀ, ਧੋਖੇਬਾਜ਼ੀ, ਨਸ਼ਾਖ਼ੋਰੀ ਜਾਂ

ਕਿਸੇ ਵੀ ਤਰਾਂ ਦਾ ਗ਼ੈਰ-ਕਾਨੂੰਨੀ ਕੰਮ ਕਰਨ ਵਾਲੇ

ਹਰ ਇਨਸਾਨ ਦਾ ਲੋੜ ਅਤੇ ਸਮੇਂ ਮੁਤਾਬਿਕ ਢੁੱਕਵੇਂ ਤਰੀਕੇ ਨਾਲ ਵਿਰੋਧ ਜਾਂ ਤਿਆਗ ਕਰਾਂਗਾ

ਜੇਕਰ ਕਦੀ ਵੀ, ਮੈਂ ਆਪਣਾ ਇਹ ਵਚਨ ਤੋੜਦਾ ਹਾਂ, ਤਾਂ ਮੈਂ ਰੱਬ, ਦੇਸ਼ ਅਤੇ ਕੌਮ ਦਾ ਦੋਸ਼ੀ ਹੋਵਾਂਗਾ ਅਤੇ

ਰੱਬ ਦੀ ਰਜ਼ਾ ਅਨੁਸਾਰ ਗੁਨਾਹ ਲਈ, ਹਰ ਢੁੱਕਵੀਂ ਸਜ਼ਾ ਦਾ ਹੱਕਦਾਰ ਹੋਵਾਂਗਾ

 

ਮੈਂ ਪਰਮ ਪਿਤਾ ਪਰਮੇਸ਼ਰ ਅੱਗੇ ਬੇਨਤੀ ਕਰਦਾ ਹਾਂ ਕਿ

ਉਹ ਸਦਾ ਲਈ, ਮੈਨੂੰ ਆਪਣੇ ਇਸ ਵਚਨ ਅਤੇ ਕਸਮ ਤੇ ਕਾਇਮ ਰਹਿਣ ਦੀ ਸੋਝੀ ਅਤੇ ਸਮਰੱਥਾ ਬਖਸ਼ਣ

 

 

ਜੈ ਹਿੰਦ!

 

 

 

 
ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
2172359
Website Designed by Solitaire Infosys Inc.