ਆਕਾਸ਼ਦੀਪ
ਭੁੱਲਕੇ ਆਪਣੀ ਔਕਾਤ, ਚੱਲਦੀ ਨਦੀ ਨੂੰ ਅਵਾਜ਼ ਦੇ ਬੈਠੇ,
ਇਹ ਵੀ ਭੁੱਲ ਗਏ ਕਿ ਸਰਕਦੀ ਰੇਤ ਤੇ ਘਰ ਹੈ ਮੇਰਾ।
ਕਦੇ ਵੀ ਪੁੰਨਿਆਂ ਦੇ ਚੰਨ ਤੇ ਇਲਜਾਮ ਨਾਂ ਆਇਆ,
ਸਮੁੰਦਰ ਚੋਂ ਲਹਿਰ ਉੱਠੇ ਤੇ ਬੱਸ ਬਦਨਾਮ ਹੋ ਜਾਵੇ।
ਜੇ ਮੈਂ ਮੁਜ਼ਰਿਮ ਹਾਂ ਤਾਂ ਮੁਜਰਿਮ ਹੈ ਮੇਰੇ ਤੋਂ
ਖੁਦਾ ਪਹਿਲਾਂ,
ਮੈਂ ਪਿੱਛੋਂ ਜੁਰਮ ਕੀਤਾ ਸੀ, ਮਗਰ ਉਸਦੀ ਰਜਾ ਸੀ ਪਹਿਲਾਂ।
ਆਪਣੀ ਹਾਲਤ ਕਾ ਖੁਦ ਅਹਿਸਾਸ ਨਹੀਂ ਥਾ ਮੁਝਕੋ,
ਮੈਨੈਂ ਔਰੌਂ ਸੇ ਸੁਨਾ ਹੈ ਕੇ ਪਰੇਸ਼ਾਨ ਰਹਿਤਾ ਹੂੰ
ਮੈਂ।
ਇਹਨਾਂ ਸਾਰੇ ਖੂਬਸੂਰਤ ਸ਼ੇਅਰਾਂ ਦੀ ਰਚਨਾਂ ਕਰਨ ਵਾਲੇ
ਸ਼ਾਇਰਾਂ ਨੂੰ ਮੇਰਾ ਸਜ਼ਦਾ।
ਅਕਾਸ਼ ਦੀਪ ਭੀਖੀ {ਪਰੀਤ}
ਹਰ ਢਲਤਾ ਹੂਆ ਸੂਰਜ ਮੁਝ ਸੇ ਯਹ ਕਹਿਤਾ ਹੈ,
ਆਜ ਉਸੇ ਬੇਵਫਾ ਹੁਏ, ਏਕ ਔਰ ਦਿਨ ਗੁਜਰ ਗਿਆ।
ਮੁੱਦਤ ਸੇ ਹਸਰਤੋਂ ਕੋ ਖੋਜਤੇ ਰਹੇ,
ਜਬ ਇਲਮ ਹੂਆ ਤੋ ਮੰਜਿਲ ਕੁਛ ਔਰ ਨਿਕਲੀ।
ਹਮਸੇ ਪੂਛਨਾ ਹੈ ਤੋ ਕੋਈ ਤਾਰੋਂ ਕੀ ਬਾਤ ਪੂਛੇ,
ਖਾਬੋਂ ਕੀ ਬਾਤ ਤੋ ਵੋਹ ਕਰਤੇ ਹੈਂ ਜਿਨਹੇ ਨੀਂਦ ਆਤੀ
ਹੈ।
ਸੋਂਦਾ ਹੈ ਫੁੱਟਪਾਥ ਤੇ ਜੋ ਚਾਦਰ ਲੈਕੇ,
ਵੇਚ ਰਿਹਾ ਉਹ ਬੱਚਾ ਫੁੱਲਾਂ ਲੱਦੇ ਘਰ ਦੀਆਂ
ਸੀਨਰੀਆਂ।
ਵੋਹ ਤਸਵੀਰ ਲਾਖੋਂ ਮੇ ਵਿਕ ਗਈ,
ਜਿਸ ਮੇ ਰੋਟੀ ਕੇ ਬਗੈਰ ਏਕ ਬੱਚਾ ਉਦਾਸ ਥਾ।
ਕੈਸੈ ਨਾਂ ਯਕੀਨ ਕਰਤੇ, ਉਸਕੀ ਹਰ ਬਾਤ ਕਾ,
ਉਸਕਾ ਸਿਰ ਪਰ ਹਾਥ ਰਖ ਕਰ ਕਸਮ ਖਾਨੇ ਕਾ ਅੰਦਾਜ਼
ਕਮਾਲ ਕਾ ਥਾ।
ਮੇਰੀ ਅਵਾਜ਼ ਤੇ ਗਲੀਆਂ ਵਿੱਚ ਬਚਪਨ ਚੀਕ ਉੱਠਦਾ ਹੈ,
ਪੈਗੰਬਰ ਹਾਂ, ਨਾਂ ਜਾਦੂਗਰ ਗੁਬਾਰੇ ਵੇਚਦਾ ਹਾਂ ਮੈਂ।
ਅਕਾਸ਼ ਦੀਪ ਭੀਖੀ{ ਪਰੀਤ}
ਪੰਜਾਬੀਏ ਜੁਬਾਨੇ
ਪੰਜਾਬੀਏ ਜੁਬਾਨੇ ਨੀ ਰੁਕਾਨੇ ਮੇਰੇ ਦੇਸ਼ ਦੀਏ,
ਆਓ ਪੰਜਾਬੀ ਨੂੰ ਵਿਸ਼ਵ ਦੀ ਭਾਸ਼ਾ ਬਣਾਈਏ।
ਤੇਰੀ ਜੈ ਪੰਜਾਬੀ ਮਾਤਾ ,
ਤੇਰੇ ਪੂਜੇ ਚਰਨ ਵਿਧਾਤਾ ,
ਲੋਰੀਆਂ ਦੇ ਕੇ ਗੋਦ ਖਿਡਾਵੇ,
ਘੋੜੀਆਂ ਗਾ ਗਾ ਵਿਆਹ ਰਚਾਵੇਂ
ਮਰਨ ਸਮੇ ਵੀ ਵੈਣ ਤੂੰ ਪਾਵੇਂ
ਐਸਾ ਪੱਕਾ ਨਾਤਾ,
ਤੇਰੀ ਜੈ ਪੰਜਾਬੀ ਮਾਤਾ।
ਆਕਾਸ਼ਦੀਪ
ਵੇਖੀ ਜਦ ਤੇਰੇ ਚਿਹਰੇ ਦੀ ਤਾਬਸ਼,ਮੈਂ ਸੂਰਜ ਨੂੰ ਵੀ ਭੁੱਲ ਗਿਆ,
ਦੋ ਨੈਣ ਤਾਂ ਮੇਰੇ ਖੁੱਲੇ ਸੀ, ਤੀਜਾ ਵੀ ਨੇਤਰ ਖੁੱਲ੍ਹ ਗਿਆ।
ਤੇਰੇ ਨੈਣ ਨੇ ਵਾਂਗ ਮਿਸ਼ਾਲਾਂ ਦੇ, ਤੇਰਾ ਹੱਸਣਾ ਜਿਉਂ ਕੋਈ ਫੁੱਲ ਖਿੜਦਾ,
ਤੈਨੂੰ ਸਿਰਜਣਹਾਰ ਜਦ ਸਾਜਿਆ ਸੀ, ਹੋਊ ਉਹਦਾ ਵੀ ਕੋਈ ਸੰਗ ਦਿਲ ਦਾ।
ਤੇਰਾ ਕਾਮਤ ਸਨੋਬਰ ਰੁੱਖ ਵਰਗਾ, ਤੈਥੋਂ ਮੋਰਾਂ ਤੋਰ ਉਧਾਰ ਲਈ
ਹੁਣ ਚੰਨ ਵੀ ਬਾਗੀ ਹੋਵੇਗਾ, ਤੇਰੇ ਹੁਸਨ ਨਾਲ ਤਕਰਾਰ ਲਈ।
ਕਿਸ ਤਰਾਂ ਕਰਾ ਤਮਸ਼ੀਲ, ਤੇਰੀ ਮੇਰੇ ਕੋਲ ਕੋਈ ਵਾਕ ਨਹੀਂ,
ਤੇਰੀ ਪਹੁਚ ਖੁਦਾ ਤੱਕ ਹੈ ਸਾਜਨ, ਮੇਰੀ ਖ਼ਾਕ ਜਿੰਨੀ ਔਕਾਤ ਨਹੀਂ।
ਤੇਰੇ ਨੈਣਾਂ ਵਿੱਚ ਇੱਕ ਕਵਿਤਾ ਹੈ, ਤੇਰੇ ਬੁੱਲਾਂ ਤੇ ਇੱਕ ਗੀਤ ਕੁੜੇ
ਤੂੰ ਹੁਸਨਾ ਦੀ ਪਰਿਭਾਸ਼ਾ ਹੈਂ, ਮੇਰੇ ਮਨ ਮੰਦਰ ਦੀ ਮੀਤ ਕੁੜੇ।
ਮੇਰੀ ਅੱਖ ਪਵਿੱਤਰ ਹੋ ਗਈ ਹੈ, ਮੇਰਾ ਦਿਲ ਵੀ ਹੋਇਆ ਸੀਤ ਕੁੜੇ,
ਮੈ ਉਹੀ ਕਰਮਾਂ ਵਾਲਾ ਹਾਂ, ਜਿਸ ਕਰਮੀਂ ਤੇਰੀ ਪਰੀਤ ਕੁੜੇ।
ਸ਼ਬਦਾਂ ਦੇ ਅਰਥ
ਤਾਬਸ਼ - ਨੂਰ,ਚਮਕ
ਕਾਮਤ - ਕੱਦ
ਸਨੋਬਰ - ਇੱਕ ਬਹੁਤ ਵੱਡੇ ਆਕਾਰ ਦਾ ਰੁੱਖ
ਤਮਸ਼ੀਲ -ਸਿਫਤ
ਕੁੜੀ ਨੂੰ ਸਿੱਖਿਆ
ਆਕਾਸ਼ਦੀਪ
ਜੇ ਕੁੜੀਏ ਇੱਕ ਗੱਲ ਮੈਂ
ਆਖਾਂ ਗੱਲ ਦਾ ਬੁਰਾ ਮਨਾਈ ਨਾਂ,
ਚੁੰਨੀ ਤੇਰੇ ਤਾਜ ਹੈ ਸਿਰ ਦਾ ਸਿਰ ਤੋਂ ਚੁੰਨੀ ਲਾਹੀਂ ਨਾਂ,
ਫੈਸ਼ਨ ਦੀ ਪੈ ਮਾਰ ਤੇਰੇ ਤੇ, ਤਨ ਤੋਂ ਕਪੜਾ ਘਟ ਚਲਿਆ,
ਸ਼ਾਨ ਦੁਪੱਟਾ ਸਿਰ ਦੀ ਸੀ ਜੋ ਕਿਓਂ ਸਿਰਾਂ ਤੋਂ ਹਟ ਚੱਲਿਆ,
ਸਿਰ ਸੋਹੇ ਸੋਹੀ ਫੁਲਕਾਰੀ, ਸਿਰੋਂ ਇਹਨੂੰ ਸਰਕਾਈ ਨਾਂ,
ਚੁੰਨੀ ਤੇਰੇ ਤਾਜ ਹੈ ਸਿਰ ਦਾ ਸਿਰ ਤੋਂ ਚੁੰਨੀ ਲਾਹੀਂ ਨਾਂ।
ਅਣਖ ਸਿਦਕ ਹੈ ਵੱਡਾ ਗਹਿਣਾ ਰੱਖੀਂ, ਮੇਰੀ ਗੱਲ ਯਾਦ ਕੁੜੇ,
ਮਾਣ ਹੈਂ ਤੂੰ ਬਾਬਲ ਦੀ ਪੱਗ ਦਾ, ਘਰ ਦੀ ਹੈਂ ਜਾਇਦਾਦ ਕੁੜੇ,
ਟੋਹਰ ਇਜ਼ਤ ਦੇ ਨਾਲ ਹੁੰਦੀ ਏ ਇਜ਼ਤ, ਕਦੇ ਗਵਾਈ ਨਾਂ,
ਚੁੰਨੀ ਤੇਰੇ ਤਾਜ ਹੈ ਸਿਰ ਦਾ ਸਿਰ ਤੋਂ ਚੁੰਨੀ ਲਾਹੀਂ ਨਾਂ।
ਤੂੰ ਪੰਜਾਬਣ ਟੋਹਰ ਹੈ ਵਖਰੀ, ਗੱਲ ਕਿਓਂ ਇਹ ਵਿਸਾਰੀ ਤੂੰ,
ਵਿਚ ਤ੍ਰਿੰਝਨਾ ਰੌਣਕ ਨਹੀਓਂ ਲੈ ਕਿਥੇ ਉਡਾਰੀ ਤੂੰ ,
ਪ੍ਰੀਤ ਤਾਂ ਤੇਰੇ ਹਿੱਤ ਨੂੰ ਲਿਖਦਾ, ਤੂੰ ਕੰਨੀਂ ਕਤਰਾਈ ਨਾਂ,
ਚੁੰਨੀ ਤੇਰੇ ਤਾਜ ਹੈ ਸਿਰ ਦਾ ਸਿਰ ਤੋਂ ਚੁੰਨੀ ਲਾਹੀਂ ਨਾਂ।
ਤੂੰ ਚੁੰਨੀ ਸਿਰ ਤੋਂ ਲਾਹੀਂ ਨਾਂ।
ਸ਼ਾਇਰੀ ਦੀ ਪਵਿੱਤਰ ਗੰਗਾ
ਆਕਾਸ਼ਦੀਪ
ਗੁਜ਼ਰ ਗਿਆ ਵੋਹ ਵਕਤ ਜਬ ਤੇਰੇ ਤਲਬਗਾਰ ਥੇ ਹਮ,
ਅਬ ਖੁਦਾ ਭੀ ਬਨ ਜਾਉ ਤੋ, ਸਜ਼ਦਾ ਨਾਂ ਕਰਂਗੇ।
ਹੋਈ ਹੈ ਉੱਜੜੇ ਘਰਾਂ ਵਿੱਚ ਰੋਸ਼ਨੀ,
ਕਿਸਮਤ ਨੇ ਦਿਲ ਤੇ ਪੱਥਰ ਧਰਿਆ ਹੋਵੇਗਾ।
ਮੈਂ ਸੋਚਿਆ ਮੇਰੇ ਬਲਦੇ ਦੀਵਿਆਂ ਨੂੰ ਵੇਖ ਕੇ,
ਕਿੱਦਾਂ ਹਵਾ ਨੇ ਸਬਰ ਕਰਿਆ ਹੋਵੇਗਾ।
ਮੇਰੀ ਆਂਖੇ ਭੀ ਏਕ ਦਿਨ ਮੁਝ ਸੇ ਕਹਿ ਦੇਂਗੀ,
ਖਾਅਬ ਨਾਂ ਉਸ ਸਕੇ ਦੇਖਾ ਕਰੋ,
ਹਮ ਸੇ ਅਬ ਰੋਇਆ ਨਹੀਂ ਜਾਤਾ।
ਮਤ ਰੋਕ ਮੁਝੇ ਮਸਜਿਦ ਮੇਂ ਬੈਠ ਕਰ ਪੀਨੇ ਸੇ,
ਜਾਂ ਜਗਾ ਵੋਹ ਬਤਾ ਜਹਾਂ ਖੁਦਾ ਨਹੀਂ ਹੈ।
ਮੈਂ ਫਰਿਸ਼ਤਾ ਨਹੀਂ ਹੂੰ ਇਨਸਾਨ ਹੂੰ,
ਮੇਰੀ ਪਹਿਚਾਨ ਹੈ ਖਤਾ ਕਰਨਾ।
ਤੂੰ ਵੀ ਸ਼ੀਸ਼ੇ ਵਾਂਗ ਬੇਵਫਾ ਨਿਕਲਿਆ,
ਜੋ ਸਾਹਮਣੇ ਆਇਆ ਉਸਦਾ ਹੀ ਹੁੰਦਾਂ ਗਿਆ।
ਟੁੱਟ ਕੇ ਰਿਸ਼ਤਾ ਸਾਡਾ ਹੋਰ ਸੁੰਦਰ ਹੋ ਗਿਆ,
ਤੈਨੂੰ ਮਿਲ ਗਈ ਮੰਜ਼ਿਲ ਮੈਂ ਫਿਰ ਮੁਸਾਫਿਰ ਹੋ ਗਿਆ।
ਕੁਝ ਲੋਕ ਬੱਸ ਇੰਨਾਂ ਕੂੰ ਹੀ ਸਮਝਦੇ ਨੇ ਰਾਗ ਨੂੰ,
ਜੇ ਸੋਨੇ ਦੀ ਹੈ ਬੰਸਰੀ ਤਾਂ ਬੇਸੁਰੀ ਨਹੀਂ।
ਆਕਾਸ਼ ਦੀਪ ਭੀਖੀ