ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਜਾਗ ਓਏ ਤੂੰ ਜਾਗ ਲੋਕਾ

ਜਰਨੈਲ ਘੁਮਾਣ

ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ
ਅੰਧ ਵਿਸ਼ਵਾਸ ਛੱਡ,
ਵਹਿਮ 'ਤੇ ਭਰਮ ਕੱਢ,
ਕੰਮ ਲਈ ਹਿਲਾ ਲੈ ਹੱਡ ,
ਆਲਸਾ ਦੇ ਉੱਤੇ , ਫਾਇਰ ਹਿੰਮਤਾਂ ਦੇ ਦਾਗ ਓਏ ।          
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ
ਲੁੱਟ ਲੁੱਟ ਖਾ ਗਏ ਤੈਨੂੰ, ਪਾਖੰਡਵਾਦੀ ਸਾਧ ਓਏ
ਇਹਨਾਂ ਗੁਰੂ ਡੰਮੀਆਂ ਨੇ ,
ਪੇਟੂ ਚਿੱਟੇ ਚੰਮੀਆਂ ਨੇ ,
ਅਲਾਮਤਾਂ ਨਿਕੰਮੀਆਂ ਨੇ ,
ਕਦੇ ਨਾ ਜਗਾਉਣਾ ਤੈਨੂੰ ,ਨਾ ਹੀ ਤੇਰੇ ਭਾਗ ਓਏ
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ
ਮੜ੍ਹੀਆਂ ਮਸਾਣੀਆਂ ਨੇ ,
ਥੌਲਾ ਪਾਏ ਪਾਣੀਆਂ ਨੇ ,
ਪਾਈਆਂ ਵੰਡਾਂ ਕਾਣੀਆਂ ਨੇ ,
ਜ਼ਿੰਦਗੀ ਦੇ ਰੁਸ਼ਨਾਣੇ, ਕਦੇ ਨਾ ਚਿਰਾਗ ਹੁੰਦੇ ਓਏ
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ
ਜਾਦੂ ਜਿਉਂ ਵਿਛਾਇਆ ਜਾਲ ,
ਕੁੱਝ ਕੁ ਫਰੇਬ ਨਾਲ ,
ਹੋਈਂ ਜਾਂਦੇ ਮਾਲਾ ਮਾਲ ,
ਇੱਜ਼ਤਾਂ ਦੇ ਚੋਰਾਂ ਕੋਲੋ, ਬਚੀਂ ਵਾਲ ਵਾਲ ਓਏ
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ
ਸਿਆਣੇ ਕਲਾਕਾਰ ਨੇ ਇਹ ,
ਵੱਡੇ  ਫ਼ਨਕਾਰ ਨੇ ਇਹ ,
ਛਿੱਤਰਾਂ ਦੇ ਯਾਰ ਨੇ ਇਹ ,
ਟੁੱਕ ਗਏ ਜਵਾਨੀਆਂ ਨੂੰ, ਦੋਖ਼ੀ ਕਾਲੇ ਕਾਗ਼ ਓਏ
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ
ਭੇਸ ਵਿੱਚ ਛੁਪੇ ਗੁੰਡੇ ,
ਗੱਲਾਂ ਨਾਲ ਦੇਣ ਮੁੰਡੇ ,
ਅਕਲਾਂ ਦੇ ਖੋਹਲ ਕੁੰਡੇ ,
ਢੌਂਗੀਆਂ ਖਿਲਾਵਣੇ ਨਾ, ਗੋਦੜੀ ਦੇ ਬਾਗ਼ ਓਏ
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ
ਚੌਂਕੀਆਂ ਲਵਾਉਂਦੇ ਜਿਹੜੇ ,
ਸਿਰ ਘੁੰਮਵਾਉਂਦੇ ਜਿਹੜੇ ,
ਅੱਗ ਤੇ ਤੁਰਾਉਂਦੇ ਜਿਹੜੇ ,
ਮਾਇਆ 'ਚ ਵਿੱਚ ਫਸੇ, ਉਂਝ ਉਪਰੋਂ ਤਿਆਗ ਓਏ
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ
ਸੁਣੀ  ਸੁਣੀ ਭਲੇ ਲੋਕਾ ,
ਦੇ ਗਿਆ 'ਘੁਮਾਣ' ਹੋਕਾ ,
ਦੇਣਗੇ ਪਾਖੰਡੀ ਧੋਖਾ ,
ਛੱਡ ਕੇ ਪਾਖੰਡੀਆਂ ਨੂੰ, ਗੁਰੂ ਲੜ ਲਾਗ ਓਏ
ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ
ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ

 ਜਰਨੈਲ ਘੁਮਾਣ

ਮੋਬਾਇਲ ਨੰਬਰ : +91-98885-05577 begin_of_the_skype_highlighting

+91-98885-05577      end_of_the_skype_highlighting

ghuman5577@yahoo.com

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
1792813
Website Designed by Solitaire Infosys Inc.