ਸਿਹਤ ਤੇ ਸਮਾਜ ਲਈ.. ਫਲ ਫਰੂਟ
ਡਾ. ਰਿਪੁਦਮਨ ਸਿੰਘ
ਪਤਾ ਹੈ ਤੁਹਾਨੂੰ ਕਿ ਮਨੁੱਖ ਸ਼ਾਕਾਹਾਰੀ ਨਹੀ ਹੈ ਕਿਉ ਕਿ ਮਨੁੱਖ ਵਿਚ
ਸਿਧੇ ਤੌਰ ਤੇ ਸੈਲੂਲੋਜ਼ ਨਾਮ ਦੇ ਤੱਤ ਜੋ ਹਰੇ ਪੱਤਿਆਂ ਵਿਚ ਹੁੰਦੇ ਹਨ ਨੂੰ ਹਜ਼ਮ ਕਰਨ ਦੀ ਸਮਰਥਾ
ਨਹੀਂ ਹੁੰਦੀ ਪਤਾ ਹੀ ਹੋਵੇਗਾ ਤੁਹਾਨੂੰ ਤਦੇ ਤਾਂ ਹੀ ਅਸੀਂ ਹਰੀਆਂ ਸਬਜੀਆਂ ਤੇ ਸਰੋਂ ਦੇ ਸਾਗ ਨੂੰ
ਚੰਗੀ ਤਰਾਂ ਰਿਝਾਇਆ ਤੇ ਪਕਾਇਆ ਜਾਂਦਾ ਹੈ। ਸੋ ਅਸੀ ਸਿਧੇ ਤੌਰ ਤੇ ਸ਼ਾਕਾਹਾਰੀ ਨਾ ਹੋਏ। ਸੋ ਕੀ
ਫਿਰ ਮਨੁੱਖ ਮਾਸਾਹਾਰੀ ਹੈ? ਨਹੀਂ ਹੈ, ਕਿਉਂਕਿ ਮਨੁੱਖ ਦੇ ਦੰਦ ਸ਼ੇਰ ਵਾਂਗ ਨੋਕੀਲੇ ਨਹੀਂ ਹੁੰਦੇ ਜੋ ਮਾਸ ਨੂੰ
ਵੱਢ ਟੁੱਕ ਕਰਨ ਲਈ ਸਮਰੱਥ ਹੋਣ। ਸਾਬਤ ਹੋ ਰਿਹਾ ਹੈ ਕਿ ਅੱਜ ਦਾ ਮਨੁੱਖ ਨਾ ਸ਼ਾਕਾਹਾਰੀ ਹੈ ਤੇ ਨਾ
ਹੀ ਮਾਸ਼ਾਹਾਰੀ। ਫਿਰ ਅਸੀਂ ਹਾਂ ਕਿਸ ਤਰਾਂ ਦੇ?
ਵਿਗਿਆਨ ਨੇ ਸਾਬਤ ਕੀਤਾ ਹੈ ਕਿ ਮਾਨਵ ਬਾਂਦਰਾਂ ਦੀ ਤਬਦੀਲੀ ਤੋਂ ਬਣਿਆ
ਹੈ, ਡਾਰਵਨ
ਦੀ ਐਵੁਲੇਸ਼ਨ ਦੀ ਧਾਰਨਾ ਅਨੂਸਾਰ ਇਹ ਸੱਚ ਹੈ ਤਾਂ ਪਤਾ ਲਗਦਾ ਹੈ ਕਿ ਬਾਂਦਰ ਆਮ ਤੌਰ ਤੇ ਫਲਹਾਰੀ
ਹਨ। ਫਲ ਖਾ ਕੇ ਆਪਣਾ ਢਿੱਡ ਭਰਦੇ ਹਨ। ਉਨਾਂ ਵਿਚ ਹੱਦਾ ਦੀ ਤਾਕਤ ਰਹਿੰਦੀ ਹੈ ਕਿਤਨੀ ਕੁਦਾੜੀਆਂ
ਭਰਦੇ ਹਨ ਥੱਕਦੇ ਹੀ ਨਹੀਂ।
ਫਲ ਫਰੂਟਾਂ ਵਿਚ ਫ੍ਰਕਟੋਜ਼ ਨਾਮ ਦੀ ਮਿਠਾਸ ਹੁੰਦੀ ਹੈ ਜਿਸ ਨੂੰ ਹਜ਼ਮ
ਕਰਨ ਲਈ ਸਰੀਰ ਨੂੰ ਕੋਈ ਮੁਸ਼ੱਕਤ ਨਹੀਂ ਕਰਨੀ ਪੈਦੀ ਸਿੱਧੇ ਹੀ ਸਰੀਰ ਵਿਚ ਜ਼ਜਬ ਹੋਕੇ ਸਕਤੀ ਦਾ
ਭੰਡਾਰ ਪੈਦਾ ਕਰਦੀ ਹੈ। ਬਾਕੀ ਹੋਰ ਅੰਨ ਵਾਂਗ ਸਰੀਰ ਨੂੰ ਕੋਈ ਵਾਧੂ ਝੰਜਟ ਵੀ ਨਹੀ ਕਰਨਾ ਪੈਦਾ।
ਫਲ ਫਰੂਟ ਕੇਵਲ ਖਾਣ ਲਈ ਹੀ ਨਹੀਂ ਸਗੋਂ ਇਸ ਦੇ ਉਜ ਬੇਅੰਤ ਫਲ ਵੀ ਹਨ। ਵਿਚਾਰ ਦੀ ਗੱਲ ਹੈ ਕਿ ਜਦ ਵੀ ਅਸੀਂ ਕਿਸੇ ਮਿੱਤਰ, ਰਿਸ਼ਤੇਦਾਰ ਨੂੰ ਮਿਲਣ ਜਾਂਦੇ ਹਾਂ
ਤੇ ਢਾਈ ਤਿੰਨ ਸੋ ਦੀ ਮਿਠਿਆਈ ਲੈ ਕੇ ਜਾਂਦੇ ਹਾਂ ਪਤਾ ਹੈ ਕਿ ਵੀਹ ਰੁਪਏ ਦੀ ਖੰਡ ਵੀ ਢਾਈ ਸੋ ਦੀ
ਖਰੀਦ ਕਰਦੇ ਹਾਂ ਤੇ ਗੱਤੇ ਦਾ ਡਬਾ ਵੀ, ਇਸ ਸਿਆਣਪ ਦੇ ਵਾਰੇ ਵਾਰੇ ਜਾਈਏ। ਸੋਚੋ ਜਰਾ ਕੁ ਜੇ ਇਤਨੇ ਪੈਸਿਆਂ ਦੇ
ਮੌਸਮੀ ਫਲ ਫਰੂਟ ਲੈਕੇ ਜਾਂਦੇ ਹਾਂ ਤਾਂ ਅਗਲੇ ਦਾ ਤਾਂ ਘਰ ਹੀ ਭਰ ਜਾਵੇਗਾ ਤੇ ਕਈ ਦਿਨਾਂ ਤੱਕ ਉਹ
ਆਪ ਵੀ ਢਿੱਡ ਭਰ ਖਾਵਣਗੇ ਤੇ ਆਉਣ ਵਾਲਿਆਂ ਨੂੰ ਵੀ ਖੁਆਵਣਗੇ। ਸਾਰਿਆਂ ਦੀ ਸਿਹਤ ਵੀ ਬਣੇਗੀ ਤੇ
ਤੁਹਾਡਾ ਨਾਂ ਵੀ ਹੋਵੇਗਾ। ਇਕ ਹੋਰ ਗੱਲ ਕਹਾਂ ਕਿ ਸੰਸਾਰ ਦੀਆਂ ਬਹੁਤੀਆਂ ਬੀਮਾਰੀਆਂ, ਬਹੁਤੀ ਦੇਰ ਤੱਕ ਰੱਖਿਆ ਦੁੱਧ ਤੇ
ਦੁੱਧ ਦੀਆਂ ਬਣੀਆਂ ਵਸਤਾਂ ਮਾਸ ਤੇ ਲਹੂ ਉਤੇ ਪਣਪ ਦੀਆਂ ਹਨ। ਫਲਾਂ ਦੀ ਵਰਤੋ ਕਰਨ ਨਾਲ ਇਨਾਂ ਤੋ
ਤਾਂ ਬਚ ਹੀ ਜਾਵਾਂਗੇ ਹੋਰ ਕੁਝ ਨਾ ਸਹੀ।
ਨਾਲੇ ਅੱਜਕਲ ਦੁੱਧ ਕਿਹੜਾ ਸੁੱਧ ਹੈ, ਯੂਰੀਏ ਤੋਂ ਬਣਿਆ ਹੋਇਆ ਤਾਂ
ਮਿਲਦਾ ਹੈ। ਫਿਰ ਜਾਣ ਬੁੱਝ ਕੇ ਕਿਉਂ ਜ਼ਹਿਰ ਖਾਇਆ ਜਾਵੇ। ਬੱਚਿਆਂ ਨੂੰ ਮਾਂ ਦਾ ਦੁੱਧ ਘੱਟ ਹੋਣ
ਦੀ ਹਾਲਤ ਵਿਚ ਜ਼ਹਿਰੀਲੇ ਦੁੱਧ ਦੀ ਬਜਾਏ ਬੱਚੇ ਨੂੰ ਫਲਾਂ ਵਿਚ ਪਕਿਆ ਚੀਕੂ, ਪਪੀਤਾ ਜਾਂ ਕੇਲਾ ਦਿਤਾ ਜਾ ਸਕਦਾ
ਹੈ। ਬੱਚਿਆਂ ਨੂੰ ਮਾਂ ਦੇ ਦੁਧ ਨਾਲ ਨਾਲ ਫਲ ਫਰੂਟ ਵੀ ਦਿਤੇ ਜਾ ਸਕਦੇ ਹਨ ਇਸ ਨਾਲ ਬੱਚੇ ਦਾ
ਢਿੱਡ ਵੀ ਭਰੇਗਾ ਤੇ ਸਿਹਤ ਵੀ ਵਧੀਆ ਰਹੇਗੀ।
ਹਾਂ ਬਹੁਤ ਜਰੂਰੀ ਹੈ ਇਹ ਵਿਚਾਰ ਕਰਨਾ ਕਿ ਫਲ ਖਾਣੇ ਚੰਗੇ ਹੁੰਦੇ ਹਨ
ਫਲਾਂ ਦੇ ਜੂਸ ਪੀਣ ਨਾਲੋ ਕਿਉ ਕਿ ਜਦੋਂ ਜੂਸ ਪੀਤਾ ਜਾਂਦਾ ਹੈ ਤਾਂ ਉਸ ਦੀ ਮਿਠਾਸ ਤੇ ਹੋਰ ਤੱਤ
ਯਕਦਮ ਖੂਨ ਵਿਚ ਮਿਲ ਜਾਂਦੇ ਹਨ ਜਿਸ ਦਾ ਲਾਭ ਘੱਟ ਤੇ ਨੁਕਸਾਨ ਦਾ ਖਤਰਾ ਵੱਧ ਜਾਂਦਾ ਹੈ। ਫਲਾਂ
ਨੂੰ ਖਾਣ ਨਾਲ ਇਕ ਤਾਂ ਦੰਦਾਂ ਦੀ ਬੁਰਸ਼ ਵਾਂਗ ਸਫਾਈ ਵੀ ਹੁੰਦੀ ਰਹਿੰਦੀ ਹੈ ਤੇ ਥੁਕ ਦੀ ਲਾਰ ਵੀ
ਅੰਦਰ ਜਾਂਦੀ ਹੈ ਤੇ ਫਲਾਂ ਦੀ ਚੀਨੀ ਤੇ ਜਰੂਰੀ ਤੱਤ ਵੀ ਹੋਲੀ ਹੋਲੀ ਹਜ਼ਮ ਹੁੰਦੇ ਹਨ। ਜਰਾਂ
ਕੁ ਸੋਚ ਵੇਖੋ ਕਿ ਸਫਰ ਤੇ ਜਾਂਣ ਸਮੇਂ ਬਾਹਰ ਦਾ ਭੋਜਨ ਨਾਲ ਬੀਮਾਰ ਹੋਣ ਦੀ ਥਾਂ ਜੇ ਫਲ ਖਾਏ ਜਾਣ
ਤਾਂ ਚੰਗਾ ਨਾ ਰਹੇਗਾ। ਬਹੁਤ ਚੰਗਾ ਰਹੇਗਾ ਸੱਚ ਜਾਣਿਓ।
ਇਹ ਕੋਈ ਜਰੂਰੀ ਨਹੀਂ ਤੇ ਨਾ ਹੀ ਕਿਤੇ ਕਿਸੇ ਨੇ ਲਿਖਿਆ ਹੈ ਕਿ ਮਹਿੰਗੇ
ਜਾਂ ਵਿਦੇਸ਼ੀ ਫਰੂਟ ਹੀ ਖਾਣੇ ਹਨ। ਚੰਗਾ ਹੈ ਕਿ ਆਪਣੇ ਆਲੇ ਦੁਆਲੇ ਲਗਦੇ ਫਲਾਂ ਨੂੰ ਹੀ ਵਰਤੋ ਦੇਸੀ
ਫਲ ਤੇ ਤਰਕਾਰੀਆਂ ਸਦਾ ਹੀ ਅੱਛੀਆਂ ਹੁੰਦੀਆਂ ਹਨ। ਹਰ ਮੋਸਮੀ ਫਰੂਟਾਂ ਦਾ ਮਜਾ ਲਿਤਾ ਜਾਣਾਂ
ਚਾਹੀਦਾ ਹੈ। ਹਾਂ ਜਰਾ ਕੁ ਸੋਚੋ ਤਾਂ ਸਹੀ ਅਕਸਰ ਫੱਲਾਂ ਦੇ ਬਾਗ ਬਗੀਚੇ ਪਿੰਡਾ ਵਿਚ ਹੀ ਹੁੰਦੇ
ਹਨ, ਸ਼ਹਿਰਾਂ
ਵਿਚ ਨਹੀ। ਸ਼ਹਿਰਾਂ ਵਿਚ ਤਾਂ ਲੋਕ ਦਖਾਵੇ ਲਈ ਜਾਂ ਟਸ਼ਨ ਲਈ ਅਮੀਰ ਲੋਕ ਆਪਣੇ ਘਰਾਂ ਵਿਚ ਇਕਾ ਦੁਕੇ
ਅੰਬ ਦੇ ਬੂਟੇ ਜਾਂ ਗਮਲੇਆਂ ਵਿਚ ਮੇਥੀ ਜਾਂ ਧਨੀਆਂ ਲਾ ਸ਼ੇਖੀ ਮਾਰੀ ਜਾਂਦੇ ਹਨ ਕਿ ਵੇਖਿਆ ਕੀਨੀ
ਖਸ਼ਬੋ ਹੈ ਘਰ ਦੀ ਮੇਥੀ ਦੀ ਦਸਾਂ ਘਰ ਤੱਕ ਜਾਂਦੀ ਹੈ। ਅਸੀਂ ਪੇਂਡੂਆਂ ਨੇ ਤਾਂ ਕਦੇ ਨਹੀ ਕਿਹਾ ਕਿ
ਸਾਡੀ ਫਸਲ ਦੀ ਮਹਿਕ ਕਰੌੜਾਂ ਘਰਾਂ ਤੱਕ ਗਈ ਹੈ।
ਸੋਚੋ ਤਾਂ ਸਹੀ ਜੇ ਅਸੀਂ ਸਾਰੇ ਫਲ ਫਰੂਟਾਂ ਦੀ ਵਰਤੋ ਵਧਾਦੇ ਹਾਂ
ਤਾਂ.... ਪਿੰਡਾ ਵਿਚ ਸਵੈਰੋਜ਼ਗਾਰ ਵਧੇਗਾ, ਪੇਡੂ ਅਮੀਰ ਹੋਣ ਲਗਣਗੇ ਤੇ ਪਿੰਡ ਖੁਸ਼ਹਾਲ ਹੋ ਜਾਣਗੇ। ਪ੍ਰਮਪਾਰਿਕ
ਅੰਨ ਦੀ ਵਰਤੋ ਘਟੇਗੀ ਧਰਤੀ ਤੇ ਬੋਝ ਘਟੇਗਾ। ਅੰਨ ਪਕਾਉਣ ਲਈ ਗੈਸ ਤੇ ਬਾਲਣ ਦੀ ਘਟ ਲੋੜ ਪਵੇਗੀ।
ਹਰ ਪਾਸੇ ਬੱਚਤ ਹੀ ਬੱਚਤ। ਬੱਚਤ ਹੀ ਇਕਲੀ ਨਹੀ ਸਗੋਂ ਸੇਹਤ ਹੀ ਸੇਹਤ ਹੋਵੇਗੀ।
ਫਲ ਮਜੇ ਨਾਲ ਤੇ ਜੀ ਭਰਕੇ ਖਾਏ ਜਾਣ। ਖਾਣ ਬਾਦ ਉਸ ਦੇ ਬੀਜਾਂ ਨੂੰ
ਕੂੜੇ ਵਿਚ ਨਾ ਸੁਟੋ ਸਗੋਂ ਬੀਜ ਦਿਓ। ਬੀਜ ਉਗਣਗੇ, ਬੂਟੇ ਬਣਣਗੇ ਜਵਾਨ ਹੋਏ ਫੱਲਾਂ ਦੇ ਬੂਟਿਆਂ ਨੂੰ ਮੁੜ ਫਲ
ਲਗਣਗੇ। ਪੰਜਾਬ ਦੀ ਕਹਾਵਤ ਵੀ ਸੱਚ ਹੋਵੇਗੀ ਕਿ ਬਣਾਵੇ ਦਾਦਾ ਵਰਤੇ ਪੋਤਾ। ਬੜੀ
ਲੰਮੀ ਸੋਚ ਵਾਲੇ ਹਾਂ ਅਸੀਂ ਪੰਜਾਬੀ। ਸੰਸਾਰ ਲਈ ਤੇ ਆਪਣੇ ਅਤੇ ਆਪਣੇ ਬੱਚਿਆਂ ਲਈ ਖੇਤਾਂ ਦੇ ਆਲੇ
ਦੁਆਲੇ ਫਲਾਂ ਦੇ ਬੂਟੇ ਲਗਾਈਏ।
ਇਕ ਇਕ ਇੰਚ ਥਾਂ ਦੇ ਸੇਹਤ ਦੇ ਭੰਡਾਰ ਖੜ੍ਹੇ ਕਰ ਦਈਏ। ਸੜਕਾਂ ਦੇ
ਦੋਨੋ ਬੰਨ੍ਹੇ ਬੇ ਹਿਸਾਬੀ ਥਾਂ ਪਈ ਹੋਈ ਹੈ ਉਥੇ ਲਗਾ ਦਿਤੇ ਜਾਣ ਫਲ ਫਰੂਟਾਂ ਦੇ ਬੂਟੇ। ਲਗੇ
ਫਲਾਂ ਦੇ ਬੂਟੇ ਬੇ-ਰੋਜਗਾਰਾਂ ਨੂੰ ਦੇ ਦਿਤੇ ਜਾਣ ਨਾਲੇ ਦੇਖ ਭਾਲ ਹੋਵੇਗੀ ਤੇ ਨਾਲ ਹੀ
ਬੇ-ਰੋਜਗਾਰੀ ਵੀ ਹੱਲ ਹੋ ਜਾਵੇਗੀ। ਸਰਕਾਰ ਤੇ ਸਮਾਜ ਦੀ ਸਿਰ ਦਰਦੀ ਵੀ ਸਮਾਪਤ ਹੋ ਜਾਵੇਗੀ, ਨਾਲੇ ਪੁੰਨ ਤੇ ਨਾਲੇ ਫਲੀਆਂ ਵੀ। ਇੰਜ
ਅਸੀਂ ਆਪਣੇ ਬੱਚਿਆਂ ਦੀ ਮਾਂਵਾਂ ਨੂੰ ਦਵਾਈ ਦੀ ਦੁਕਾਨਾਂ ਦੋ ਫੋਲਿਕਐਸਿਡ ਅਤੇ ਵਿਟਾਮਿਨ ਲੈਕੇ
ਖਾਣ ਦੀ ਥਾਂ ਕੁਦਰਤ ਦੇ ਤੋਹਫੇ (ਫਲਾਂ) ਨਾਲ ਮਾਲਾ ਮਾਲ ਕਰ ਸਕਾਂਗੇ। ਬੂਟੇ ਕੇਵਲ ਫਲ ਹੀ ਨਹੀਂ
ਸਗੋਂ ਥਾਂ ਵੀ ਦੇਣਗੇ, ਬਾਲਣ ਵੀ ਤੇ ਵਾਤਾਵਰਣ ਵੀ ਠੀਕ ਰਹੇਗਾ... ਸਾਰਾ ਕੁਝ ਸੁਧ ਹੋਵੇਗਾ
ਅਸੀਂ ਵੀ ਤੇ ਸਰਿਸਟੀ ਵੀ, ਬਸ ਲੋੜ ਹੈ ਰੱਲ ਮਿਲ ਸੋਚਣ ਦੀ ਤੇ ਕਰਨ ਦੀ.. ਆਉ ਬਸ ਕਰ ਦੇਖੀਏ ਹੋਰ
ਕੁਝ ਨਹੀਂ ਪ੍ਰਮਾਤਮਾਂ ਸਾਡੀ ਸੁਭ ਸੋਚ ਨਾਲ ਹੈ, ਹਿਮੰਤ ਦੇਵੇਗਾ ਸਾਨੂੰ।
(ਡਾ: ਰਿਪੁਦਮਨ ਸਿੰਘ)
੧੩੪-ਐਸ, ਸੰਤ ਨਗਰ
ਪਟਿਆਲਾ ੧੪੭੦੦੧