ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ

 

ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ ਹੋਣ ਸਾਥੀਓ,

ਵੇਲੇ ਨਾਲ ਜੋ ਤੁਰਦੇ ਉਹੀ ਸਫਲ ਹੋਣ ਸਾਥੀਓ

 

ਜੋ ਸਮਾਂ ਹੱਥੋਂ ਇਕ ਵਾਰ ਨਿਕਲ ਜਾਵਂਦਾ,

ਲੱਖ ਯਤਨ ਕਰੀਏ ਤਾਂ ਵੀ ਨਹੀਂ ਪਰਤ ਆਂਵਦਾ

ਹੱਥ ਮਾਰ ਮੱਥੇ ਨੂੰ ਫਿਰ ਨਿੱਖਟੂ ਰੋਣ ਸਾਥੀਓ,

ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ ਹੋਣ ਸਾਥੀਓ

 

ਤੁਰੀ ਕੀਡ਼ੀ ਵੀ ਨਹੀਂ ਜੇ ਹੁੰਦੀ ਮਾਣ,

ਸਿਆਣੇ ਪਾਉਂਦੇ ਨੇ ਇਹੀ 'ਅਖਾਣ'

ਵੇਲੇ ਦਾ ਕੰਮ, ਕੁਵੇਲੇ ਦੀਆਂ ਟੱਕਰਾਂ ਹੋਣ ਸਾਥੀਓ,

ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ ਹੋਣ ਸਾਥੀਓ

 

ਵਿਦਿਆ ਹੈ ਇਕ ਐਸਾ ਅਨੌਖਾ ਗਹਿਣਾ,

ਕਿਸੇ ਤੋਂ ਨਾ ਇਹ ਖੋਹਿਆ ਤੇ ਨਾ ਹੀ ਲੁਟਿਆ ਜਾਣਾ

ਜਿਨ੍ਹਾਂ ਮੱਥੇ ਤੇ ਸਜਾਇਆ ਉਹੀ ਖੁਸ਼ ਹੋਣ ਸਾਥੀਓ,

ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ ਹੋਣ ਸਾਥੀਓ

 

ਵਿਦਿਆ ਵੀਚਾਰੀ ਤਾਂ ਹੀ ਹੈ ਪਰਉਪਕਾਰੀ,

ਇਹੋ ਗੱਲ ਹੈ ਇਸ ਦੀ ਦੁਨੀਆਂ ਤੋਂ ਨਿਆਰੀ

ਇਸੇ ਨਾਲ ਹੀ ਅਗਿਆਨ ਦੇ ਹਨੇਰੇ ਦੂਰ ਹੋਣ ਸਾਥੀਓ,

ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ ਹੋਣ ਸਾਥੀਓ

 

ਲੈ ਸਮੇਂ ਸਰ ਦਾਖਲੇ, ਬਿਨਾ ਨਾਗਾ ਪਡ਼੍ਹਣ ਚੱਲੀਏ,

ਪਡ਼੍ਹ-ਲਿਖ ਕੇ ਚੰਗੇ-ਚੰਗੇ ਰੁਤਬੇ ਮੱਲੀਏ

ਫਿਰ ਹੀ ਮਨਾਂ ਦੇ ਮੋਰ ਪੈਲਾਂ ਪਾਉਣ ਸਾਥੀਓ,

ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ ਹੋਣ ਸਾਥੀਓ

 

ਲਖਵਿੰਦਰ ਸਿੰਘ ਰਈਆ, ਹਵੇਲੀਆਣਾ

9876474858

lakhwinderhaviliana@yahoo.com

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1713023
Website Designed by Solitaire Infosys Inc.