ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

  ਆਓ ਸਕੂਲ ਚੱਲੀਏ

 

ਹਰਮਨ, ਹੈਪੀ, ਰਾਜਾ ਆਓ ਸਕੂਲ ਚੱਲੀਏ,

ਜਿੰਦਗੀ ਦੇ ਸਿੱਖਣ ਅਸੂਲ ਚੱਲੀਏ

ਜੇ ਹੋ ਗਈ ਦੇਰ ਕੀ ਬਹਾਨਾ ਲਾਵਾਂਗੇ,

ਜੀਵਨ ਦੇ ਤੀਜੇ ਨੇਤਰ ਤੋਂ ਐਵੇਂ ਖੁੰਝ ਜਾਵਾਂਗੇ

ਏਸੇ ਲਈ ਦੌਡ਼ਂਗੇ ਮਾਰ ਚੱਲੀਏ,

ਸੁੱਖੀ, ਭੋਲੀ, ਰੱਜੀ ਆਓ ਸਕੂਲ ਚੱਲੀਏ

 

ਪਹਿਲਾਂ ਜਾ ਸਭ ਨੂੰ ਨਮਸਤੇ ਬੁਲਾਵਾਂਗੇ,

ਕਰਕੇ ਪ੍ਰਾਰਥਨਾ ਜਮਾਤਾਂ ਵਿਚ ਜਾਵਾਂਗੇ

ਆਓ ਗਿਆਨ ਦਾ ਦੀਪ ਜਗਾਉਣ ਚੱਲੀਏ,

ਅਮਨ, ਗੋਪੀ, ਪਿੰਦਰ ਆਓ ਸਕੂਲ ਚੱਲੀਏ

 

 

ਕੀਤਾ 'ਹੋਮ-ਵਰਕ' ਚੈਕ ਵੀ ਕਰਵਾਵਾਂਗੇ,

ਯਾਦ ਕੀਤਾ ਪਾਠ ਵੀ ਸੁਣਾਵਾਂਗੇ

ਆਓ 'ਵੈਰੀ-ਗੁੱਡ' ਲੈਣ ਚੱਲੀਏ,

ਪ੍ਰਭ, ਮੀਤ, ਪੂਜਾ ਆਓ ਸਕੂਲ ਚੱਲੀਏ

 

ਖੇਡ-ਮੱਲ ਕੇ ਸਿਹਤ ਬਣਾਵਾਂਗੇ,

ਬਾਲ ਸਭਾਵਾਂ ਦੇ ਰੰਗਾਂ ਨੂੰ ਵੀ ਖੂਬ ਮਾਣਾਂਗੇ

ਆਓ ਖੇਡ਼ਿਆਂ ਨਾਲ ਝੋਲੀਆਂ ਭਰਵਾਉਣ ਚੱਲੀਏ,

ਜਪ, ਤੇਜ, ਵੀਰ ਆਓ ਸਕੂਲ ਚੱਲੀਏ

 

ਪਡ਼੍ਹ ਲਿਖ ਕੇ ਚੰਗੇ ਨਾਗਰਿਕ ਬਣ ਜਾਵਾਂਗੇ,

ਦੇਸ਼ ਦੀ ਤਰੱਕੀ ਵਿਚ ਅਹਿਮ ਹਿੱਸਾ ਪਾਵਾਂਗੇ

'ਰਣੀਏ-ਹਵੇਲੀਆਣੇ' ਤੋਂ ਇਹੋ ਸਿੱਖਿਆ ਲੈਣ ਚੱਲੀਏ,

ਗੀਤੋ, ਮੀਤੋ, ਸੀਤੋ ਆਓ ਸਕੂਲ ਚੱਲੀਏ

ਜਿੰਦਗੀ ਦੇ ਸਿੱਖਣ ਅਸੂਲ ਚੱਲੀਏ

 

ਲਖਵਿੰਦਰ ਸਿੰਘ ਰਈਆ, ਹਵੇਲੀਆਣਾ

9876474858

lakhwinderhaviliana@yahoo.co

 

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















2172320
Website Designed by Solitaire Infosys Inc.