ਵੀਰਤਾ ਭਰੀ ਸਿਆਣਪ
ਇਕ ਸੀ ਬਾਲਕ ਬੀਬਾ ਰਾਣਾ,
ਹਿੰਮਤੀ, ਬਹਾਦਰ ਤੇ ਬਡ਼ਾ
ਸਿਆਣਾ।
ਇਕ ਦਿਨ ਉਹ ਰੇਲ ਪਟਡ਼ੀ
ਤੇ ਤੁਰਿਆ ਜਾਵੇ,
ਆਪਣੀ ਹੀ ਮੌਜ ਮਸਤੀ ਵਿਚ
ਝੂਮਦਾ ਜਾਵੇ।
ਥੋਡ਼੍ਹੀ ਦੂਰ ਜਾ ਕੇ ਉਸ
ਨੇ ਡਿੱਠਾ,
ਰੇਲ ਪਟਡ਼ੀ ਦਾ ਪੁਲ ਪਿਆ
ਹੈ ਡਿੱਗਾ।
ਉਸ ਨੂੰ ਸਮਝ ਨ ਆਵੇ ਹੁਣ
ਕੀ ਕੀਤਾ ਜਾਵੇ,
ਉਧਰ ਰੇਲ ਗੱਡੀ ਵੀ ਕੂਕਾਂ
ਮਾਰਦੀ ਦੌਡ਼ੀ ਆਵੇ।
ਉਸ ਸੋਚਿਆ ਜੇ ਕੋਈ
ਉਪਰਾਲਾ ਨਾ ਕੀਤਾ,
ਗੱਡੀ ਦਾ ਹੋ ਜਾਉ
ਫੀਤਾ-ਫੀਤਾ।
ਉਹ ਛੇਤੀ ਨਾਲ ਗੱਡੀ
ਸਾਹਮਣੇ ਆਣ ਖਲੋਤਾ,
ਉਸ ਲਾਲ ਕਮੀਜ਼
ਹਿਲਾ-ਹਿਲਾ ਇਸ਼ਾਰਾ ਕੀਤਾ।
ਗੱਡੀ ਲੱਗੀ ਉਸ ਨੇਡ਼ੇ
ਆਉਣ,
ਬਾਲਕ ਕਮੀਜ਼ ਤੇਜੀ ਨਾਲ
ਲੱਗਾ ਲਹਿਰਾਉਣ।
ਪੱਟਡ਼ੀ ਵਿਚਕਾਰ ਖਡ਼੍ਹਾ
ਹੈ ਬਾਲਕ,
ਹੈ ਕੋਈ ਗੱਲ ਸੋਚਿਆ ਚਾਲਕ।
ਗੱਡੀ ਰੋਕਣ ਲਈ ਝੱਟ ਉਸ
ਬਰੇਕ ਲਗਾਈ,
ਕਾਕਾ ਹੱਟ ਜਾ ਪਾਸੇ ਨਾਲੇ
ਹਾਰਨ ਜਾਏ ਵਜਾਈ।
ਜਦ ਗੱਡੀ ਉਸਦੇ ਹੋਰ
ਨੇਡ਼ੇ ਆਈ,
ਬਾਲਕ ਨਾ ਪਾਸੇ ਹਟਣ ਲਈ
ਤੁਰੰਤ ਛਲਾਂਗ ਲਗਾਈ।
ਉਹ ਗੱਡੀ ਪੁਲ ਤੋਂ ਪਿੱਛੇ
ਖਡ਼੍ਹ ਗਈ,
ਦੇਖੋ ਬਾਲਕ ਦੀ ਵੀਰਤਾ
ਹਾਦਸੇ ਦਾ ਬਚਾ ਕਰ ਗਈ।
ਲੋਕਾਂ ਨੇ ਸਮਝਿਆ ਜਦ ਮਾਮਲਾ
ਸਾਰਾ,
ਵੀਰ ਬਾਲਕ ਦਾ ਸਨਮਾਨ
ਕੀਤਾ ਭਾਰਾ।
ਹਵੇਲੀਆਣਾ ਆਖੇ ਵੀਰਤਾ
ਭਰੀ ਸਿਆਣਪ ਜੋ ਨੇ ਕਰਦੇ,
ਵਸ ਜਾਂਦੇ ਦਿਲਾਂ ਚ ਉਹ
ਕਦੇ ਨਾ ਮਰਦੇ।
ਲਖਵਿੰਦਰ ਸਿੰਘ ਰਈਆ, ਹਵੇਲੀਆਣਾ
9876474858
lakhwinderhaviliana@yahoo.com