ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਤਰਕ ਦਾ ਝੰਡਾ

 

ਅੰਧਵਿਸ਼ਵਾਸ ਪਰ੍ਹਾਂ ਸੁੱਟ, ਆਓ 'ਤਰਕ' ਦਾ ਝੰਡਾ ਉਠਾਈਏ,

ਹਿੰਮਤ-ਮਿਹਨਤ ਤੇ ਰੱਖ ਵਿਸ਼ਵਾਸ਼ ਆਓ ਅੱਗੇ ਵਧਦੇ ਜਾਈਏ

 

ਵਹੀਮਾਂ-ਭਰਮਾਂ ਦਾ ਨਿੱਤ ਨਵਾਂ ਉਘਡ਼ਦਾ ਹੈ ਪਾਜ,

ਖੋਖਲਾ ਕਰ ਛੱਡਿਆ ਸੀ ਜਿਨ੍ਹਾਂ ਨੇ ਸਮਾਜ

'ਕਿਸਮਤਵਾਦ' ਦੇ ਜਾਲੇ ਨੂੰ ਆਓ ਮੱਥੇ ਤੋਂ ਹਟਾਈਏ,

ਅੰਧਵਿਸ਼ਵਾਸ ਪਰ੍ਹਾਂ ਸੁੱਟ, ਆਓ 'ਤਰਕ' ਦਾ ਝੰਡਾ ਉਠਾਈਏ

 

ਆਪਣੀ ਕਿਸਮਤ ਤੋਂ ਕੋਰਾ ਦੂਜਿਆਂ ਦੀ ਕਿਸਮਤ ਪਡ਼੍ਹ ਸੁਣਾਏ,

ਵੇਖੋ ਚਲਾਕੀ ਦਾ ਕੰਮ ਦੂਜਿਆਂ ਨੂੰ ਲਾਈ ਲੱਗ ਮੂਰਖ ਬਣਾਏ

ਐਸੇ 'ਪਾਖੰਡਵਾਦ' ਨੂੰ ਆਓ ਦੂਰ ਭਜਾਈਏ,

ਅੰਧਵਿਸ਼ਵਾਸ ਪਰ੍ਹਾਂ ਸੁੱਟ, ਆਓ 'ਤਰਕ' ਦਾ ਝੰਡਾ ਉਠਾਈਏ

 

ਹੋਰਾਂ ਦੇ 'ਝਾਡ਼ੇ-ਫਾਂਡੇ' ਕਰਕੇ ਇਹ ਆਪਣਾ ਕਡ਼ਾਹ-ਮੰਡਾ ਚਲਾਵੇ,

'ਆਪਾਂ ਕਰਦੇ ਸਭ ਦਾ ਭਲਾ' ਆਖ 'ਮੁਕਤੀ ਦਾਤਾ' ਅਖਵਾਏ

'ਹਨੇਰਗਰਦੀ' ਦੀ ਮੁੱਠੀ ਚੋਂ ਆਓ 'ਚਾਨਣ' ਮੁਕਤ ਕਰਾਈਏ,

ਅੰਧਵਿਸ਼ਵਾਸ ਪਰ੍ਹਾਂ ਸੁੱਟ, ਆਓ 'ਤਰਕ' ਦਾ ਝੰਡਾ ਉਠਾਈਏ

 

ਸੋਚ, ਅਕਲ ਤੇ ਅਮਲ ਵਿਚ ਵਿਗਿਆਨਕ ਨਜ਼ਰੀਆ ਅਪਣਾ ਕੇ,

ਕੀ, ਕਿਵੇਂ, ਕਿੱਥੋਂ ਤੇ ਕਿਓਂ ਦੇ ਗਿਆਨ ਦਾ ਦੀਵਾ ਜਗਾ ਕੇ

ਇਕ ਐਸਾ ਅਨੋਖੀ ਲਹਿਰ ਚਲਾਈਏ,

ਅੰਧਵਿਸ਼ਵਾਸ ਪਰ੍ਹਾਂ ਸੁੱਟ, ਆਓ 'ਤਰਕ' ਦਾ ਝੰਡਾ ਉਠਾਈਏ

 

ਲਖਵਿੰਦਰ ਸਿੰਘ ਰਈਆ, ਹਵੇਲੀਆਣਾ

9876474858

lakhwinderhaviliana@yahoo.com

 

 

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
2172267
Website Designed by Solitaire Infosys Inc.