ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਗਧਾ ਕੌਣ?

ਪਿਆਰਾ ਸਿੰਘ ਦਾਤਾ

 

ਇਕ ਦਿਨ ਸ਼ਾਹੀ ਦਰਬਾਰ ਵਿਚ ਬੈਠਦਿਆਂ ਬੀਰਬਲ ਦਾ ਪਦ (ਹਵਾ ਸਰਕ ਗਈ) ਨਿਕਲ ਗਿਆ। ਬਾਦਸ਼ਾਹ ਕਹਿਣ ਲਗਾ, ਬੀਰਬਲ! ਤੂੰ ਨਿਰਾ ਖੋਤਾ ਏਂ

ਬੀਰਬਲ ਨਹੀਂ ਹਜ਼ੂਰ, ਪਹਿਲਾਂ ਮੈਂ ਬਡ਼ਾ ਸਿਆਣਾ ਸਾਂ, ਕੁਝ ਚਿਰ ਤੋਂ ਖੋਤਿਆਂ ਦੀ ਸੰਗਤ ਨਾਲ ਅਕਲ ਜਾਂਦੀ ਰਹੀ ਹੈ

* * *

ਇਸ ਸਮੇਂ ਬੀਰਬਲ ਸ਼ਾਹੀ ਤਖ਼ਤ ਦੇ ਨਾਲ ਹੀ ਕੁਰਸੀ ਤੇ ਬੈਠਾ ਹੋਇਆ ਸੀ। ਅਕਬਰ ਨੇ ਕੁਝ ਚਿਰ ਦੀ ਖਾਮੋਸ਼ੀ ਪਿਛੋਂ ਫਿਰ ਵਾਰ ਕੀਤਾ ਬੀਰਬਲ! ਧਰਮੋਂ ਧਰਮੀਂ ਦਸੀਂ, ਤੇਰੇ ਤੇ ਗਧੇ ਵਿਚ ਕਿਨਾਂ ਫਰਕ ਹੈ?” ਬੀਰਬਲ, ਆਪਣੀ ਤੇ ਮੁਲਾਂ ਦੀ ਕੁਰਸੀ ਦਾ ਫਾਸਲਾ ਮਾਪ ਕੇ ਕਹਿਣ ਲਗਾ, ਹਜ਼ੂਰ! ਕੇਵਲ ਚਾਰ ਗਿੱਠਾਂ ਦਾ

* * *

ਦਰਬਾਰ ਖਤਮ ਹੋਣ ਤੇ ਅਕਬਰ, ਬੀਰਬਲ ਤੇ ਮੁਲਾਂ ਦੋ ਪਿਆਜ਼ਾ ਨੂੰ ਲੈ ਕੇ ਹਵਾ ਖੋਰੀ ਲਈ ਬਾਹਿਰ ਨਿਕਲ ਗਿਆ। ਬਾਹਿਰ ਗਰਮੀ ਸੀ, ਬੀਰਬਲ ਨੂੰ ਪਸੀਨਾ ਆ ਗਿਆ, ਉਸ ਆਪਣਾ ਕੋਟ ਲਾਹ ਕੇ ਮੋਢੇ ਤੇ ਸੁੱਟ ਲਿਆ। ਅਕਬਰ ਤੇ ਮੁਲਾਂ ਨੇ ਵੀ ਆਪਣੇ ਆਪਣੇ ਚੋਗੇ ਉਤਾਰ ਕੇ ਬੀਰਬਲ ਦੇ ਮੋਢੇ ਤੇ ਸੁਟ ਦਿੱਤੇ। ਅਕਬਰ ਬਾਦਸ਼ਾਹ ਨੂੰ ਬਡ਼ੀ ਦੂਰ ਦੀ ਸੁਝੀ। ਉਹ ਕਹਿਣ ਲਗਾ ਬੀਰਬਲ! ਤੇਰੇ ਤੇ ਇਸ ਵੇਲੇ ਪੂਰੇ ਗਧੇ ਦਾ ਭਾਰ ਲਦਿਆ ਹੋਇਆ ਹੈ

ਬੀਰਬਲ ਵਿਚੋਂ ਹੀ ਬੋਲ ਉਠਿਆ ਨਹੀਂ ਹਜ਼ੂਰ! ਦੋਹਾਂ ਦਾ, ਆਪ ਦੇ ਨਾਲ ਮੁਲਾਂ ਦੋ ਪਿਆਜ਼ਾ ਵੀ ਤਾਂ ਹਨ

ਇਹ ਸੁਣ ਕੇ ਅਕਬਰ ਤੇ ਮੁਲਾਂ ਦੋ ਪਿਆਜ਼ਾ ਬਡ਼ੇ ਸ਼ਰਮਿੰਦੇ ਹੋਏ।

* * *

ਤੁਰੇ ਜਾਂਦੇ ਤੁਰੇ ਜਾਂਦੇ ਉਹ ਇਕ ਤੰਮਾਕੂ ਦੇ ਖੇਤ ਕੋਲ ਦਾ ਪੁੱਜੇ। ਬੀਰਬਲ ਨੂੰ ਤੰਮਾਕੂ ਖਾਣ ਦੀ ਆਦਤ ਸੀ, ਤੇ ਅਕਬਰ ਮੁਲਾਂ ਦੋਵੇਂ ਤੰਮਾਕੂ ਨਹੀਂ ਖਾਂਦੇ ਸਨ। ਖੇਤ ਵਿਚ ਖਡ਼ੋਤਾ ਇਕ ਗਧਾ ਘਾਹ ਚਰ ਰਿਹਾ ਸੀ, ਤੇ ਜਿਥੇ ਤੰਮਾਕੂ ਦਾ ਪੱਤਾ ਆਂਦਾ ਸੀ ਉਹ ਪੱਤਾ ਛੱਡੀ ਜਾਂਦਾ ਸੀ।

ਅਕਬਰ ਕਹਿਣ ਲੱਗਾ ਬੀਰਬਲ! ਤੰਮਾਕੂ ਕਿੰਨੀ ਬੁਰੀ ਵਸਤੂ ਹੈ, ਇਸ ਨੂੰ ਗਧੇ ਵੀ ਨਹੀਂ ਖਾਂਦੇ

ਬਾਰਬਲ ਝਟ ਬੋਲਿਆ ਹਜ਼ੂਰ! ਇਹ ਗੱਲ ਸੋਲ੍ਹਾਂ ਆਨੇ ਸੱਚ ਹੈ, ਕਿ ਗਧੇ ਤੰਮਾਕੂ ਨਹੀਂ ਖਾਂਦੇ

* * *


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
2083182
Website Designed by Solitaire Infosys Inc.