ਪਿਆਰਾ ਸਿੰਘ ਦਾਤਾ
ਇਕ ਦਿਨ ਭਰੀ ਮਹਿਫਲ ਵਿਚ ਅਕਬਰ ਨੇ ਬੀਰਬਲ ਤੇ ਸਵਾਲ ਕੀਤਾ, ਕਿ ਮੂਰਖ ਨਾਲ ਵਾਹ ਪੈ ਜਾਵੇ, ਤਾਂ ਕੀ ਕਰਨਾ ਚਾਹੀਦਾ ਹੈ
ਬੀਰਬਲ ਨੇ ਦੂਜੇ ਦਿਨ ਉਤਰ ਦੇਣ ਦਾ ਇਕਰਾਰ ਕੀਤਾ।
ਦੂਜੇ ਦਿਨ ਸਵੇਰੇ ਬੀਰਬਲ ਨੇ ਆਪਣੇ ਨੌਕਰ ਮੂਰਖੰਦਰ ਬਹਾਦਰ ਨੂੰ ਬੁਲਾ
ਕੇ ਸਮਝਾਇਆ, ਕਿ ਅਜ ਦੋਵੇਂ ਬਾਦਸ਼ਾਹ ਦੀ ਕਚਿਹਰੀ ਜਾਣਗੇ, ਪਰ ਅਕਬਰ ਜੋ ਕੁਝ ਵੀ ਪੁੱਛੇ, ਉਹ ਚੁੱਪ ਰਹੇ। ਚੰਗੀ ਤਰ੍ਹਾਂ
ਸਿਖਾ ਪਡ਼੍ਹਾ ਕੇ ਬੀਰਬਲ ਮੂਰਖੰਦਰ ਨੂੰ ਨਾਲ ਲੈ ਕੇ ਰਾਜ ਦਰਬਾਰ ਵਿਚ ਪੁੱਜਾ।
ਅਕਬਰ ਨੇ ਬੀਰਬਲ ਨੂੰ ਵੇਖਦਿਆਂ ਹੀ ਕਿਹਾ – “ਬੀਰਬਲ1 ਕੱਲ੍ਹ ਵਾਲੇ ਸਵਾਲ ਦਾ ਉੱਤਰ?” ਬੀਰਬਲ ਨੇ ਆਪਣੇ ਨੌਕਰ ਨੂੰ ਅਗੇ ਕੀਤਾ, ਕਿ ਹਜ਼ੂਰ ਇਹ ਆਪ ਦੇ ਸਵਾਲ ਦਾ
ਜਵਾਬ ਦੇਵੇਗਾ।
ਅਕਬਰ ਨੇ ਆਪਣਾ ਸਵਾਲ ਦੁਹਰਾਇਆ, ਪਰ ਮੂਰਖੰਦਰ ਬਹਾਦਰ ਚੁੱਪ ਰਿਹਾ। ਜਦੋਂ ਕਈ ਵਾਰੀ ਅਕਬਰ
ਦੇ ਪ੍ਰਸ਼ਨ ਕਰਨ ਤੇ ਵੀ ਉਹ ਚੁੱਪ ਰਿਹਾ ਤਾਂ ਅਕਬਰ ਨੇ ਬੀਰਬਲ ਨੂੰ ਕਿਹਾ – “ਬਈ ਇਹ
ਤਾਂ ਬੋਲਦਾ ਹੀ ਨਹੀਂ”।
ਬੀਰਬਲ ਨੇ ਕਿਹਾ, “ਹਜ਼ੂਰ! ਇਹ ਆਪ ਦੇ ਪ੍ਰਸ਼ਨ ਦਾ ਉਤਰ ਦੇ ਰਿਹਾ ਹੈ, ਕਿ ਮੂਰਖ ਹਾਲ ਵਾਹ ਪੈ ਜਾਵੇ, ਤਾਂ ਚੁੱਪ ਹੀ ਰਹਿਣਾ ਚਾਹੀਦਾ ਹੈ”। ਅਕਬਰ
ਬਾਦਸ਼ਾਹ ਲਾ-ਜਵਾਬ ਹੋ ਗਿਆ, ਪਰ ਬੀਰਬਲ ਦੀ ਹੁਸ਼ਿਆਰੀ ਤੇ ਬਡ਼ਾ ਖੁਸ਼ ਹੋਇਆ।