ਪਿਆਰਾ ਸਿੰਘ ਦਾਤਾ
ਅਕਬਰ ਬਾਦਸ਼ਾਹ ਨੇ ਮੁਲਾਂ ਦੋ ਪਿਆਜ਼ਾ, ਖਾਨ ਖਾਨਾ ਤੇ ਮਿਰਜ਼ਾ ਆਦਿ
ਦਰਬਾਰੀਆਂ ਨਾਲ ਸਲਾਹ ਕੀਤੀ ਕਿ ਬੀਰਬਲ ਰੋਜ਼ ਹਥ ਖੇਡ ਜਾਂਦਾ ਹੈ ਇਸ ਨੂੰ ਖ਼ੂਬ ਬਣਾਇਆ ਜਾਵੇ।
ਬਾਦਸ਼ਾਹ ਦੀ ਹਾਮੀ ਭਰਨ ਤੇ ਸਲਾਹ ਇਹ ਬਣੀ ਕਿ ਸਾਹਮਣੇ ਦੇ ਪਾਣੀ ਵਾਲੇ ਸ਼ਾਹੀ ਹੋਜ਼ ਵਿਚ ਛੇ ਅੰਡੇ
ਰੱਖ ਦਿੱਤੇ ਜਾਣ, ਤੇ ਛੇ ਵਜ਼ੀਰ ਪਾਣੀ ਵਿਚ ਟੁੱਬੀ ਮਾਰ ਕੇ ਇਕ ਇਕ ਕਰ ਕੇ ਅੰਡਾ ਕੱਢ
ਲਿਆਣ, ਤੇ
ਸੱਤਵੀਂ ਵਾਰ ਬੀਰਬਲ ਨੂੰ ਖ਼ੂਬ ਠਿਠ ਕੀਤਾ ਜਾਵੇ।
ਬੀਰਬਲ ਦੇ ਦਰਬਾਰ ਪੁੱਜਣ ਤੇ ਅਕਬਰ ਸਾਰੇ ਵਜ਼ੀਰਾਂ ਨੂੰ ਕਹਿਣ ਲੱਗਾ – “ਹਰ ਮਾਂ
ਪਿਓ ਜਾਇਆ’ ਇਸ ਹੌਜ ਵਿਚ ਟੁੱਬੀ ਮਾਰ ਕੇ ਅੰਡਾ ਕੱਢ ਲਿਆਵੇਗਾ, ਦੂਜੇ ਨੂੰ ਅੰਡਾ ਨਹੀਂ ਮਿਲੇਗਾ”।
ਇਹ ਸੁਣਦਿਆਂ ਸਾਰ ਛੇ ਦੇ ਛੇ ਵਜ਼ੀਰ ਟੁੱਬੀ ਮਾਰ ਕੇ ਇਕ ਇਕ ਅੰਡਾ ਕੱਢ
ਲਿਆਏ।
ਬੀਰਬਲ ਦੀ ਵਾਰੀ ਆਈ ਤਾਂ ਅੰਡੇ ਖਤਮ ਹੋ ਚੁੱਕੇ ਸਨ। ਉਸ ਕਈ ਵਾਰੀ
ਪਾਣੀ ਵਿਚ ਟੁੱਬੀਆਂ ਮਾਰੀਆਂ, ਪਰ ਹਥ ਖਾਲੀ ਦਾ ਖਾਲੀ। ਜਦ ਬਾਹਰ ਵਾਲਿਆਂ ਬਡ਼ਾ ਸ਼ੋਰ ਮਚਾਇਆ ਤਾਂ
ਬੀਰਬਲ ਨੇ ਜ਼ੋਰ ਦਾ ਕਿਹਾ – “ਕੁਕਡ਼ੂੰ ਕੂੰ”।
ਬਾਦਸ਼ਾਹ ਨੇ ਪੁੱਛਿਆ – “ਇਹ ਕੀ ਬੀਰਬਲ?”
ਬੀਰਬਲ – “ਹਜ਼ੂਰ!
ਇੰਨੀਆਂ ਕੁਕਡ਼ੀਆਂ ਤਲਾਬ ਚੋਂ ਅੰਡੇ ਦੇਂਦੀਆਂ ਨਿਕਲੀਆਂ, ਇਕ ਕੁਕਡ਼ ਵੀ ਹੋਣਾ ਚਾਹੀਦਾ ਹੈ ਨਾ”।