ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

 ਧਰਤੀ ਦਾ ਕੇਂਦਰ

ਪਿਆਰਾ ਸਿੰਘ ਦਾਤਾ

 

ਬੀਰਬਲ ਦੀ ਰੋਜ਼ਾਨਾ ਵਧਦੀ ਸ਼ੋਹਰਤ ਵੇਖ ਕੇ ਕਈ ਵਜ਼ੀਰ ਅਮੀਰ ਉਸ ਨਾਲ ਖ਼ਾਰ ਖਾਣ ਲੱਗ ਪਏ। ਉਨ੍ਹਾਂ ਰਲ ਕੇ ਖ਼ਵਾਜਾ ਸਰਾਂ (ਬੇਗ਼ਮਾਂ ਦੇ ਮਹੱਲਾਂ ਦੇ ਰਾਖੇ-ਹੀਂਜਡ਼ੇ) ਨੂੰ ਉਕਸਾਇਆ, ਕਿ ਉਹ ਬਾਦਸ਼ਾਹ ਪਾਸੋਂ ਬੀਰਬਲ ਦੀ ਕਿਸੇ ਸਮੇਂ ਬੇਇਜ਼ਤੀ ਕਰਾਏ। ਸੋ ਕਈ ਦਿਨਾਂ ਦੀ ਸੋਚ ਵਿਚਾਰ ਪਿਛੋਂ ਖ਼ਵਾਜਾ ਸਰਾਂ ਨੇ ਅਕਬਰ ਨੂੰ ਕਿਹਾ ਹਜ਼ੂਰ! ਬੀਰਬਲ ਬਡ਼ਾ ਸਿਆਣਾ ਬਣਦਾ ਹੈ, ਉਸ ਪਾਸੋਂ ਮੇਰੇ ਤਿੰਨ ਪ੍ਰਸ਼ਨਾਂ ਦਾ ਉੱਤਰ ਲੈ ਦਿਓ ਤਾਂ ਜਾਣਾ

ਅਕਬਰ ਬਾਦਸ਼ਾਹ ਦੇ ਪੁੱਛਣ ਤੇ ਉਸ ਆਪਣੇ ਸੁਆਲ ਦੱਸੇ

  1. ਧਰਤੀ ਦਾ ਕੇਂਦਰ ਕਿੱਥੇ ਹੈ ?
  2. ਅਸਮਾਨ ਤੇ ਤਾਰੇ ਕਿੰਨੇ ਹਨ ?
  3. ਦੁਨੀਆਂ ਵਿਚ ਮਰਦਾਂ ਤੇ ਤੀਵੀਆਂ ਦੀ ਠੀਕ ਠੀਕ ਗਿਣਤੀ ਕਿੰਨੀ ਹੈ ?

ਇਹ ਗੱਲਾਂ ਹੋ ਹੀ ਰਹੀਆਂ ਸਨ, ਕਿ ਬੀਰਬਲ ਦਰਬਾਰ ਵਿਚ ਆ ਪੁੱਜਾ। ਅਕਬਰ ਨੇ ਉਸ ਤੋਂ ਉਹੀ ਸਵਾਲ ਪੁੱਛੇ। ਬੀਰਬਲ ਦੂਜੇ ਦਿਨ ਉੱਤਰ ਦੇਣ ਦੀ ਆਗਿਆ ਮੰਗ ਕੇ ਘਰ ਚਲਾ ਗਿਆ।

ਦੂਜੇ ਦਿਨ ਦਰਬਾਰ ਵਿਚ ਬਡ਼ੀ ਰੌਣਕ ਲੱਗੀ ਸੀ, ਬੀਰਬਲ ਇਕ ਹਥੌਡ਼ਾ, ਇਕ ਕਿੱਲਾ ਤੇ ਇਕ ਲੇਲਾ ਲੈ ਕੇ ਆਣ ਪੁੱਜਾ।

ਬਾਦਸ਼ਾਹ ਨੂੰ ਸਲਾਮ ਕਰਕੇ ਉਹ ਆਪਣੀ ਕੁਰਸੀ ਤੇ ਬੈਠਾ ਹੀ ਸੀ, ਕਿ ਅਕਬਰ ਨੇ ਕੱਲ ਵਾਲੇ ਆਪਣੇ ਤਿੰਨ ਸੁਆਲ ਦੁਹਰਾਏ। ਬੀਰਬਲ ਆਪਣੀ ਥਾਂ ਤੋਂ ਉਠਿਆ, ਤੇ ਦਰਬਾਰ ਦੇ ਇਕ ਸਿਰੇ ਤੇ, ਖ਼ਵਾਜਾ ਸਰਾਂ ਦੀ ਕੁਰਸੀ ਹੇਠਾਂ ਹਥੌਡ਼ੇ ਨਾਲ ਕਿੱਲਾ ਗੱਡ ਕੇ ਕਹਿਣ ਲੱਗਾ

ਹਜ਼ੂਰ! ਇਹ ਧਰਤੀ ਦਾ ਕੇਂਦਰ ਹੈ, ਜਿਸ ਨੂੰ ਸ਼ਕ ਹੋਵੇ, ਉਹ ਆਪ ਮਿਣਤੀ ਕਰ ਲਵੇ

ਬਾਦਸ਼ਾਹ ਬੋਲਿਆ ਅਸਮਾਨ ਤੇ ਤਾਰੇ ਕਿੰਨੇ ਹਨ?”

ਬੀਰਬਲ ਨੇ ਲੇਲਾ ਅੱਗੇ ਕਰਕੇ ਕਿਹਾ ਹਜ਼ੂਰ! ਜਿੰਨੇ ਇਸ ਦੇ ਵਾਲ ਹਨ। ਉਤਨੇ ਹੀ ਅਸਮਾਨ ਤੇ ਤਾਰੇ ਹਨ ਕਿਸੇ ਨੂੰ ਬੇਇਤਬਾਰੀ ਹੋਵੇ, ਤਾਂ ਬੇਸ਼ਕ ਤਾਰੇ ਤੇ ਵਾਲ ਗਿਣ ਕੇ ਮਿਲਾ ਲਵੇ

ਬਾਦਸ਼ਾਹ ਨੇ ਤੀਜਾ ਸਵਾਲ ਪੁੱਛਿਆ ਦੁਨੀਆਂ ਤੇ ਮਰਦਾਂ ਤੇ ਤੀਵੀਆਂ ਦੀ ਠੀਕ ਠੀਕ ਗਿਣਤੀ ਕਿੰਨੀ ਹੈ?”

ਹਜ਼ੂਰ ਉਸਦਾ ਜਵਾਬ ਵੀ ਤਿਆਰ ਹੈ, ਪਰ ਠੀਕ ਗਿਣਤੀ ਦਸੱਣ ਲਈ ਆਪ ਦੀ ਮਦਦ ਦੀ ਲੋਡ਼ ਹੈ, ਜੇ ਹਜ਼ੂਰ ਇਕਰਾਰ ਕਰੋ, ਤਾਂ ਬੇਨਤੀ ਕਰਾਂ ਬੀਰਬਲ ਨੇ ਅਰਜ਼ ਕੀਤੀ।

ਬਾਦਸ਼ਾਹ ਅਕਬਰ ਨੇ ਸਿਰ ਹਿਲਾਣ ਤੇ ਬੀਰਬਲ ਕਹਿਣ ਲੱਗਾ - ਮਰਦਾਂ ਤੇ ਤੀਵੀਆਂ ਦੀ ਠੀਕ ਠੀਕ ਗਿਣਤੀ ਮੇਰੇ ਪਾਸ ਮੌਜੂਦ ਹੈ, ਪਰ ਮੈਂ ਸੋਚ ਰਿਹਾ ਹਾਂ, ਕਿ ਖ਼ਵਾਜਾ ਸਰਾਂ ਲੋਕਾਂ (ਹੀਜਡ਼ਿਆਂ) ਨੂੰ ਕਿਸ ਗਿਣਤੀ ਵਿਚ ਰੱਖਾਂ, ਨਾ ਇਹ ਮਰਦਾਂ ਵਿਚ ਗਿਣੇ ਜਾ ਸਕਦੇ ਹਨ, ਤੇ ਨਾ ਤੀਵੀਆਂ ਵਿਚ। ਸੋ ਮੇਰਾ ਵਿਚਾਰ ਹੈ ਕਿ ਇਨ੍ਹਾਂ ਨੂੰ ਕਤਲ ਕਰਾ ਦਿੱਤਾ ਜਾਏ, ਤਾਂ ਹੀ ਬਾਕੀ ਦੀ ਗਿਣਤੀ ਦਾ ਠੀਕ ਠੀਰ ਅੰਦਾਜ਼ਾ ਲਗ ਸਕੇਗਾ

ਬੀਰਬਲ ਦੇ ਉੱਤਰ ਨੂੰ ਸੁਣ ਕੇ ਵਜ਼ੀਰਾਂ ਅਮੀਰਾਂ ਦੇ ਪੇਟ ਵਿਚ ਹੱਸ ਹੱਸਕੇ ਕਡ਼ਵਲ ਪੈਣ ਲੱਗੇ, ਪਰ ਖ਼ਵਾਜਾ ਸਰਾਂ ਨੇ ਸ਼ਰਮਿੰਦਗੀ ਨਾਲ ਸਿਰ ਨੀਵਾਂ ਪਾ ਲਿਆ।


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
2083205
Website Designed by Solitaire Infosys Inc.