ਪਿਆਰਾ ਸਿੰਘ ਦਾਤਾ
ਅਕਬਰ
ਬਾਦਸ਼ਾਹ ਨੂੰ ਕਸ਼ਮੀਰ ਦੇ ਸੂਬੇਦਾਰ ਨੇ ਤੋਹਫ਼ੇ ਦੇ ਤੌਰ ਤੇ ਦੋ ਬੋਰੀਆਂ ਕਸ਼ਮੀਰ ਦੇ ਅਖ਼ਰੋਟ ਘੱਲੇ।
ਜਦੋਂ ਸੂਬੇਦਾਰ ਦੇ ਆਦਮੀ ਖੱਚਰਾਂ ਤੇ ਅਖ਼ਰੋਟ ਲੱਦੀ ਦਿੱਲੀ ਪੁੱਜੇ, ਤਾਂ ਸਬਜ਼ੀ ਮੰਡੀ ਵਿਚ ਉਹਨਾਂ
ਪਹਿਲੀ ਵਾਰ ਪਿਆਜ਼ ਦੇਖੇ। ਇਨ੍ਹਾਂ ਪਿਆਜ਼ਾਂ ਦੀ ਸ਼ਕਲ ਵੇਖ ਕੇ ਉਹ ਰੀਂਝ ਗਏ। ਉਹਨਾਂ ਸੋਚਿਆ, ਜਿਸ ਦੇਸ਼ ਵਿਚ ਅਜਿਹਾ ਸੁੰਦਰ
ਮੇਵਾ ਹੋਵੇ, ਉਥੇ ਅਖ਼ਰੋਟਾਂ ਦਾ ਤੋਹਫ਼ਾ ਕਿਹਡ਼ੇ ਕੰਮ?
ਉਨ੍ਹਾਂ ਸਲਾਹ ਕਰਕੇ ਅਖ਼ਰੋਟਾਂ ਨਾਲ ਪਿਆਜ਼ ਵਟਾ ਲਏ। ਕੁਝ ਪਿਆਜ਼ ਆਪ
ਖਾਧੇ ਤੇ ਬਾਕੀ ਬਾਦਸ਼ਾਹ ਅਕਬਰ ਦੀ ਭੇਂਟ ਲਈ ਦਰਬਾਰ ਵਿਚ ਲੈ ਗਏ। ਉਸ ਸਮੇਂ ਸਾਰੇ ਦਰਬਾਰੀ ਬੈਠੇ
ਹੋਏ ਕਿਸੇ ਖਾਮ ਮੁਆਮਲੇ ਬਾਰੇ ਸਲਾਹ ਕਰ ਰਹੇ ਸਨ, ਕਿ ਕਸ਼ਮੀਰ ਦਾ ਮੇਵਾ ਬਾਦਸ਼ਾਹ ਦੀ ਭੇਂਟ ਕਰ ਦਿੱਤਾ ਗਿਆ।
ਦੋਵੇਂ ਕਸ਼ਮੀਰੀ ਇਨਾਮ ਦੀ ਆਸ ਵਿਚ ਹਥ ਬੰਨ੍ਹ ਕੇ ਖਡ਼੍ਹੋ ਗਏ। ਅਕਬਰ ਨੂੰ ਪਿਆਜ਼ ਵੇਖ ਕੇ ਬਡ਼ਾ
ਗੁੱਸਾ ਆਇਆ, ਉਸ ਨੇ ਬੀਰਬਲ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਦੇ ਸਿਰ ਪੁਰ ਇਹੀ ਪਿਆਜ਼
ਰੱਖ ਕੇ ਇਕ ਦੇ ਬਦਲੇ ਪੰਜ ਪੰਜ ਜੁੱਤੀਆਂ ਮਾਰੀਆਂ ਜਾਣ।
ਜੁੱਤੀਆਂ
ਖਾਣ ਪਿਛੋਂ ਕਸ਼ਮੀਰੀ ਕਹਿਣ ਲੱਗੇ, “ਬਾਦਸ਼ਾਹ ਸਲਾਮਤ, ਖ਼ੁਦਾ ਦਾ ਲੱਖ – ਲੱਖ
ਸ਼ੁਕਰ ਹੈ!”
ਬਾਦਸ਼ਾਹ
ਨੇ ਪੁੱਛਿਆ “ਮੂਰਖੋ! ਉਹ ਕਿਵੇਂ?”
“ਹਜ਼ੂਰ! ਜੇ ਅਸੀਂ ਅਸਲੀ ਕਸ਼ਮੀਰੀ ਮੇਵਾ-ਅਖ਼ਰੋਟ ਆਪ ਦੀ ਭੇਂਟ
ਕਰਦੇ, ਤਾਂ
ਇਹਨਾਂ ਜੁੱਤੀਆਂ ਨਾਲ ਸਿਰ ਗੰਜੇ ਹੋ ਜਾਂਦੇ। ਸ਼ੁਕਰ ਏ ਖੁਦਾਵੰਦ ਕਰੀਮ ਦਾ ਕਿ ਅਸੀਂ ਆਪਣੀ ਸਿਆਣਪ
ਨਾਲ ਉਸ ਨੂੰ ਪਿਆਜ਼ਾਂ ਵਿਚ ਬਦਲ ਲਿਆ, ਤੇ ਸਾਡੀ ਟਿੰਡ ਪੋਲੀ ਹੋਣੋ ਬਚ ਗਈ”।
ਬਾਦਸ਼ਾਹ ਨੇ ਵਾਰਤਾ ਸੁਣੀ, ਤਾਂ ਸਾਰੇ ਦਰਬਾਰ ਵਿਚ ਉਨ੍ਹਾਂ ਦੀ ਅਕਲ ਤੇ ਖੂਬ ਹਾਸਾ
ਮਚਿਆ।