ਕੁੱਤਾ ਕੌਣ?
ਪਿਆਰਾ ਸਿੰਘ ਦਾਤਾ
ਬੀਰਬਲ ਨੇ ਆਪਣੇ ਪਿਆਰੇ ਮੋਤੀ ਨਾਂ ਦੇ ਕੁੱਤੇ ਦੇ ਗਲ ਵਿਚ ਪਟਾ ਪਾਈ
ਸ਼ਾਹੀ ਮਹੱਲਾਂ ਪਾਸੋਂ ਲੰਘਦਾ ਜਾ ਰਿਹਾ ਸੀ, ਕਿ ਉਪਰੋਂ ਬਾਦਸ਼ਾਹ ਅਕਬਰ ਤੇ ਮੁਲਾਂ ਦੋ ਪਿਆਜ਼ਾ ਨੇ ਵੇਖ
ਲਿਆ। ਮੁਲਾਂ ਨੇ ਜ਼ੋਰ ਦੀ ਆਵਾਜ਼ ਮਾਰੀ, “ਬੀਰਬਲ ਕੁੱਤੇ(ਥੋਡ਼ਾ ਚਿਰ ਰੁਕ ਕੇ) ਦੇ ਕਿੰਨੇ ਪੈਸੇ
ਲਵੇਂਗਾ?”
ਬੀਰਬਲ ਦੇ ਸਿਆਣੇ ਦਿਮਾਗ਼ ਵਿਚ ਝਟ ਜਵਾਬ ਫੁਰ ਗਿਆ - “ਉਏ!
ਪਿਆਜ਼ੇ ਕੁੱਤੇ (ਕੁਝ ਚਿਰ ਰੁਕ ਕੇ) ਦਾ ਕੀ ਮੁੱਲ ਦਏਂਗਾ?” ਮੁਲਾਂ
ਬਡ਼ਾ ਸ਼ਰਮਿੰਦਾ ਹੋਇਆ, ਬਾਦਸ਼ਾਹ ਹੱਸ ਕੇ ਮਹੱਲ ਅੰਦਰ ਲੰਘ ਗਿਆ, ਅਰ ਬੀਰਬਲ ਮੋਤੀ ਨੂੰ ਪੁਸ ਪੁਸ
ਕਰਦਾ ਅਗੇ ਨਿਕਲ ਗਿਆ।