ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਠੰਡ ਦਾ ਇਲਾਜ਼

ਪਿਆਰਾ ਸਿੰਘ ਦਾਤਾ

 

ਇਕ ਵਾਰ ਬਾਦਸ਼ਾਹ ਅਕਬਰ ਆਪਣੇ ਵਜ਼ੀਰਾਂ ਨਾਲ ਸ਼ਿਕਾਰ ਖੇਡਣ ਗਿਆ। ਰਸਤੇ ਵਿਚ ਬਾਰਸ਼ ਹੋ ਗਈ। ਸਰਦਾ ਦਾ ਮੌਸਮ ਸੀ, ਕਪਡ਼ੇ ਭਿੱਜ ਗਏ ਤੇ ਸਾਰੇ ਸਰਦੀ ਨਾਲ ਠਿਠਰਦੇ ਆਪੋ ਆਪਣੇ ਘਰੀਂ ਪਰਤ ਆਏ। ਬਾਦਸ਼ਾਹ ਨੇ ਆਪਣੇ ਮਹੱਲ ਵਿਚ ਜਾ ਕੇ ਦੋਸ਼ਾਲਾ ਲਪੇਟ ਲਿਆ, ਤੇ ਪਹਿਰੇਦਾਰ ਨੂੰ ਕਹਿਣ ਲੱਗਾ, ਬਾਹਰ ਜਾ ਕੇ ਉਸ ਉੱਲੂ ਦੀ ਦੁਮ ਪਾਲੇ ਨੂੰ ਕਹਿ ਦੇਈਂ ਕਿ ਜੋ ਕਰਨਾ ਈ ਕਰ ਲੈ। ਹੁਣ ਤੂੰ ਬਾਦਸ਼ਾਹ ਸਲਾਮਤ ਦਾ ਕੁਝ ਨਹੀਂ ਵਿਗਾਡ਼ ਸਕਦਾ।

ਪਹਿਰੇਦਾਰ ਬਾਹਰ ਜਾ ਕੇ ਮੁ਼ਡ਼ ਉਹਨਾਂ ਕਦਮਾਂ ਤੇ ਹੀ ਵਾਪਸ ਆ ਗਿਆ, ਤੇ ਠੰਡ ਨਾਲ ਕੰਬਦਾ ਹੋਇਆ ਕਹਿਣ ਲੱਗਾ, ਹਜ਼ੂਰ! ਉਹ ਕਹਿੰਦੀ ਹੈ, ਕਿ ਬਾਦਸ਼ਾਹ ਸਲਾਮਤ ਅੰਦਰ ਚਲੇ ਗਏ ਹਨ, ਤਾਂ ਕੋਈ ਹਰਜ਼ ਨਹੀਂ, ਨੌਕਰਾਂ ਤੇ ਮੈਂ ਕਸਰ ਕੱਢ ਲਵਾਂਗੀ, ਤੇ ਸਵੇਰੇ ਤੀਕ ਇਕ ਨੂੰ ਵੀ ਜਿਉਂਦਾ ਨਹੀਂ ਛਡਾਂਗੀ।

ਬਾਦਸ਼ਾਹ ਪਹਿਰੇਦਾਰ ਦੀ ਅਕਲ ਤੇ ਬਡ਼ਾ ਖੁਸ਼ ਹੋਇਆ, ਤੇ ਉਸੇ ਵਕਤ ਸਭ ਪਹਿਰੇਦਾਰਾਂ ਨੂੰ ਇਕ ਇਕ ਕੰਬਲ ਇਨਾਮ ਦਿੱਤਾ।


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















2083020
Website Designed by Solitaire Infosys Inc.