ਦੋਹੀਂ ਜਹਾਨੀਂ ਜੁੱਤੀਆਂ
ਪਿਆਰਾ ਸਿੰਘ ਦਾਤਾ
ਦਰਬਾਰ ਵਿਚ ਬੈਠਿਆਂ ਬੈਠਿਆਂ ਮੁਲਾਂ ਨੂੰ ਪਤਾ ਨਹੀਂ ਕੀ ਸੁਝੀ, ਕਿ ਉਸ ਨੇ ਬੀਰਬਲ ਦੀ ਪੁਰਾਣੀ
ਜੁੱਤੀ ਛੁਪਾ ਦਿੱਤੀ। ਬਹੁਤ ਢੂੰਡਣ ਤੇ ਵੀ ਜਦ ਜੁੱਤੀ ਨਾ ਮਿਲੀ, ਤਾਂ ਮੁਲਾਂ ਨੇ ਨੌਕਰ ਨੂੰ ਕਿਹਾ
- “ਮੇਰੀਆਂ ਨਵੀਆਂ ਜੁੱਤੀਆਂ ਬੀਰਬਲ ਨੂੰ ਲਿਆ ਦੇ”।
ਨਵੀਆਂ ਜੁੱਤੀਆਂ ਪਾ ਕੇ ਬੀਰਬਲ ਨੇ ਦੁਆ ਦਿੱਤੀ - “ਪ੍ਰਮਾਤਮਾ ਤੈਨੂੰ ਦੋਹੀਂ ਜਹਾਨੀਂ ਹਜ਼ਾਰਾਂ ਨਵੀਆਂ
ਜੁੱਤੀਆਂ ਪਵਾਏ।”
ਇਕ ਵਾਰ ਮੁਲਾਂ ਨੇ ਬੀਰਬਲ ਨੂੰ ਟੋਕ ਮਾਰਦਿਆਂ ਹੋਇਆਂ ਕਿਹਾ - “ਬੀਰਬਲ! ਤੇਰੀ
ਜ਼ਬਾਨ, ਹਿੰਦੀ
ਵੀ ਕੋਈ ਬੋਲੀ ਹੈ, ਜਿਸ ਵਿਚ ਪੈਰ – ਜਿਸ
ਬਿਨਾ ਮਨੁੱਖ ਦਾ ਕੋਈ ਮੁੱਲ ਨਹੀਂ – ਨੂੰ ‘ਪਦ’
ਕਹਿੰਦੇ ਹਨ”।
“ਹਾਂ
ਸਰਕਾਰ! ਠੀਕ ਹੈ, ਪਰ ਫ਼ਾਰਸੀ ਤੋਂ ਬੇਹਤਰ ਹੈ, ਜਿਸ ਵਿਚ ਹੱਥਾਂ ਵਰਗੀ ਪਵਿੱਤਰ
ਚੀਜ਼ ਨੂੰ ‘ਦਸਤ’ ਆਖਦੇ ਹਨ”।