ਨਵੇਂ ਮਕਾਨ ਦੀ ਚੱਠ
ਪਿਆਰਾ ਸਿੰਘ ਦਾਤਾ
ਅਕਬਰ ਨੇ ਇਕ ਸਰਦਾਰ ਅਬਦੁਲ ਰਹੀਮ ਖਾਨ ਖਾਨਾਂ ਨੇ ਇਕ ਅਤ ਸੁੰਦਰ ਮਕਾਨ
ਬਣਵਾਇਆ। ਮਕਾਨ ਮੁਕੰਮਲ ਹੋ ਜਾਣ ਤੇ ਉਸ ਨੇ ਬਾਦਸ਼ਾਹ ਤੇ ਬਹੁਤ ਸਾਰੇ ਵਜ਼ੀਰਾਂ ਅਮੀਰਾਂ ਨੂੰ
ਦਾਅਵਤ ਕੀਤੀ। ਜਦ ਸਾਰੇ ਖਾਣਾ ਖਾ ਬੈਠੇ, ਤਾਂ ਖਾਨ ਖਾਨਾਂ ਨੇ ਕਿਹਾ - “ਹਜ਼ੂਰ! ਮਕਾਨ ਵਿਚ ਕੋਈ ਨੁਕਸ ਦੱਸੋ।” ਅਕਬਰ ਨੇ ਤਾਰੀਫ਼ ਕੀਤੀ, ਪਰ ਮੁਲਾਂ ਬੋਲਿਆ - “ਦਰਵਾਜ਼ੇ ਬਡ਼ੇ ਤੰਗ ਹਨ, ਰਬ ਨਾ ਕਰੇ, ਜੇ ਕਲ ਕੋਈ ਮਰ ਜਾਵੇ, ਤਾਂ ਮੁਰਦਾ ਦਰਵਾਜਿਓਂ ਬਾਹਰ
ਕਿਵੇਂ ਨਿਕਲੇਗਾ?”
ਵਿਚੋਂ ਹੀ ਬੀਰਬਲ ਬੋਲ ਉਠਿਆ - “ਦਰਵਾਜ਼ੇ
ਕਿਥੇ ਛੋਟੇ ਹਨ, ਜੇ ਖਾਨ ਖਾਨਾਂ ਦਾ ਸਾਰਾ ਟੱਬਰ ਹੀ ਇਕੱਠਿਆਂ ਮਰ ਜਾਵੇ ਤਾਂ ਵੀ
ਇਨ੍ਹਾਂ ਦਰਵਾਜ਼ਿਆਂ ਚੋਂ ਬਾਹਰ ਨਿਕਲ ਸਕਦਾ ਹੈ।”