ਅਕਲ ਕਿ ਰੰਗ ?
ਪਿਆਰਾ ਸਿੰਘ ਦਾਤਾ
ਮੁਲਾਂ
ਦੋ ਪਿਆਜ਼ਾ ਦਾ ਰੰਗ ਗੋਰਾ ਸੀ, ਤੇ ਬੀਰਬਲ ਦਾ ਕਾਲਾ ਸੀ।
ਇਕ ਦਿਨ ਦਰਬਾਰ ਵਿਚ ਹੀ ਅਕਬਰ ਬੀਰਬਲ ਨੂੰ ਕਹਿਣ ਲੱਗਾ - “ਬੀਰਬਲ! ਤੂੰ
ਕਾਲਾ ਕਿਓਂ ਏਂ ? ਜਦ ਕਿ
ਮੁਲਾਂ ਏਨਾ ਗੋਰਾ ਏ”
ਬੀਰਬਲ ਕਹਿਣ ਲੱਗਾ - “ਹਜ਼ੂਰ! ਜਦ ਰੱਬ ਆਪਣੀਆਂ ਦਾਤਾਂ ਵੰਡਣ ਲੱਗਾ, ਤਾਂ ਮੁਲਾਂ ਨੇ ਚਿੱਟਾ ਰੰਗ
ਚੁਣਿਆ, ਤੇ ਮੈਂ
ਅਕਲ। ਇਸੇ ਲਈ ਉਹ ਗੋਰਾ ਤੇ ਅਕਲੋਂ ਖਾਲੀ ਹੈ, ਤੇ ਮੈਂ ਕਾਲਾ ਹਾਂ”।