ਜੀਦਾਂ ਰਹੋ ਪੁੱਤਰ
ਪਿਆਰਾ ਸਿੰਘ ਦਾਤਾ
ਅਕਬਰ ਬਾਦਸ਼ਾਹ, ਬੀਰਬਲ, ਖਾਨ ਖਾਨਾਂ ਤੇ ਮੁਲਾਂ ਸੈਰ ਕਰਨ ਜਾ ਰਹੇ ਸਨ, ਕਿ ਅੱਗੋਂ ਬੀਰਬਲ ਦੀ ਵਹੁਟੀ
ਆਉਂਦੀ ਮਿਲੀ, ਉਸ ਦੇ ਪਿੱਛੇ ਪਿੱਛੇ ਚਾਰ ਪੰਜ ਖੋਤੇ ਆ ਰਹੇ ਸਨ। ਖਾਨ ਖਾਨਾਂ ਨੂੰ
ਬੀਰਬਲ ਨੂੰ ਠਿਠ ਕਰਨ ਦੀ ਸੁਝੀ। ਉਹ ਕਹਿਣ ਲੱਗਾ - “ਗਧਿਆਂ
ਦੀ ਮਾਂ! ਸਲਾਮ।”
ਬੀਰਬਲ
ਦੀ ਵਹੁਟੀ ਵੀ ਬੀਰਬਲ ਵਾਂਗ ਹੀ ਬਡ਼ੀ ਹੁਸ਼ਿਆਰ ਤੇ ਹਾਜ਼ਰ ਜਵਾਬ ਸੀ, ਉਸ ਤੁਰਤ ਉੱਤਰ ਦਿੱਤਾ - “ਪੁੱਤਰ! ਜੀਦਾਂ
ਰਹੋ।”