ਜਾਗੀਰ ਦਾ ਲਾਰਾ
ਪਿਆਰਾ ਸਿੰਘ ਦਾਤਾ
ਬੀਰਬਲ ਦੀ ਇਕ ਮੁਹਿੰਮ ਦੀ ਸਫਲਤਾ ਤੇ ਖੁਸ਼ ਹੋ ਕੇ ਬਾਦਸ਼ਾਹ ਨੇ ਉਸ ਨੂੰ
ਜਾਗੀਰ ਦੇਣ ਦਾ ਇਕਰਾਰ ਕੀਤਾ, ਪਰ ਜਦ ਦੇਣ ਦਾ ਵਕਤ ਆਇਆ, ਤਾਂ ਉਹ ਟਾਲ ਗਿਆ। ਜਦ ਕਦੀ ਬੀਰਬਲ ਜਾਗੀਰ ਦੇਣ ਦਾ
ਜ਼ਿਕਰ ਛੇਡ਼ਦਾ, ਬਾਦਸ਼ਾਹ ਆਪਣੀ ਗਰਦਨ ਨੀਵੀਂ ਪਾ ਲੈਂਦਾ।
ਇਕ ਦਿਨ
ਅਕਬਰ ਨੇ ਇਕ ਉਠ ਜਾਂਦਾ ਵੇਖ ਕੇ ਬੀਰਬਲ ਨੂੰ ਕਿਹਾ - “ਇਸ ਉਠ
ਦੀ ਗਰਦਨ ਕਿਓਂ ਨੀਵੀਂ ਹੈ, ਬੀਰਬਲ!”
ਬੀਰਬਲ
- “ਸਰਕਾਰ! ਇਸ ਨੇ
ਵੀ ਕਿਸੇ ਨੂੰ ਜਾਗੀਰ ਦੇਣ ਦਾ ਲਾਰਾ ਲਾਇਆ ਹੋਵੇਗਾ”।