ਰੋਣਾ ਵੀ ਸਿਹਤ ਲਈ ਚੰਗਾ
ਹੰਝੂਆਂ ਦਾ ਭਾਵਨਾਵਾਂ ਨਾਲ ਸਿੱਧਾ ਸਬੰਧ ਹੈ। ਜੇ ਕੋਈ ਦੁਖੀ ਹੈ ਤਾਂ ਇਹ ਕੁਦਰਤੀ ਹੈ ਕਿ ਉਸ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਹੀ ਆਉਂਦੇ ਹਨ। ਕਈ ਵਾਰ ਤਾਂ ਅਜਿਹਾ ਦੇਖਿਆ ਜਾਂਦਾ ਹੈ ਕਿ ਲੋਕ ਬਹੁਤ ਜ਼ਿਆਦਾ ਖੁਸ਼ ਵੀ
ਹੋਣ ਤਾਂ ਵੀ ਅੱਖਾਂ 'ਚੋਂ
ਹੰਝੂ ਨਿਕਲਣ ਲੱਗਦੇ ਹਨ। ਕਿਹਾ ਜਾਂਦਾ ਹੈ ਕਿ ਹੰਝੂ ਬਹੁਤ
ਅਨਮੋਲ ਹੁੰਦੇ ਹਨ। ਇਨ੍ਹਾਂ ਨੂੰ ਬਿਨਾਂ ਕਾਰਨ ਨਹੀਂ
ਵਹਾਉਣਾ ਚਾਹੀਦਾ ਪਰ ਅਜਿਹਾ ਨਹੀਂ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਹੰਝੂ
ਨਿਕਲਣਾ ਵੀ ਸਿਹਤ ਲਈ ਲਾਭਕਾਰੀ ਹੈ। ਇਹ ਇਕ ਕੁਦਰਤੀ ਪ੍ਰਕਿਰਿਆ ਹੈ ਤੇ
ਇਸ ਨੂੰ ਜ਼ਬਰਦਸਤੀ ਦਬਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਹੰਝੂਆਂ ਨੂੰ ਜ਼ਬਰਦਸਤੀ ਰੋਕਣ ਨਾਲ
ਦਿਲ ਅਤੇ ਦਿਮਾਗ 'ਤੇ ਬੋਝ
ਪੈਂਦਾ ਹੈ ਅਤੇ ਇਹ ਸਰੀਰ 'ਚ ਅਲਸਰ
ਤੇ ਕੋਲਾਈਟਿਸ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਜੇ ਕਿਸੇ ਔਰਤ ਦੀਆਂ ਅੱਖਾਂ 'ਚ ਸੋਗ
ਜਾਂ ਸੰਕਟ ਦੀ ਘੜੀ 'ਚ ਹੰਝੂ
ਨਾ ਆਉਣ ਤਾਂ ਇਹ ਵੀ ਇਕ ਰੋਗ ਹੈ। ਹੰਝੂਆਂ ਨਾਲ ਕਈ ਵਿਅਰਥ ਚੀਜ਼ਾਂ
ਬਾਹਰ ਨਿਕਲ ਜਾਂਦੀਆਂ ਹਨ। ਜੇ 5 ਲੀਟਰ ਪਾਣੀ 'ਚ 3 ਚਮਚ ਹੰਝੂ ਮਿਲਾ ਦਿੱਤੇ ਜਾਣ ਤਾਂ ਸਾਰਾ ਪਾਣੀ ਖਾਰਾ ਹੋ
ਜਾਂਦਾ ਹੈ। ਪ੍ਰਸਿੱਧ ਵਿਗਿਆਨੀ ਦੀਆਂ ਕੋਸ਼ਿਸ਼ਾਂ ਨਾਲ ਇਹ ਸਾਬਤ ਹੋ
ਚੁੱਕਿਆ ਹੈ ਕਿ ਹੰਝੂਆਂ 'ਚ
ਕੀਟਾਣੂਆਂ ਨੂੰ ਮਾਰਨ ਵਾਲੇ ਤੱਤ ਹੁੰਦੇ ਹਨ। ਇਸ ਤਰ੍ਹਾਂ ਹੰਝੂ ਨਾ ਸਿਰਫ
ਅੱਖਾਂ ਨੂੰ ਸਾਫ਼ ਕਰਦੇ ਹਨ ਬਲਕਿ ਉਨ੍ਹਾਂ ਨੂੰ ਕੀਟਾਣੂਆਂ ਤੋਂ ਵੀ ਸੁਰੱਖਿਆ ਦਿੰਦੇ ਹਨ। ਮਨੋਵਿਗਿਆਨੀਆਂ ਮੁਤਾਬਕ ਸਾਡੇ ਅੰਦਰ ਇਕ ਭਾਵਨਾਤਮਕ ਸਰਕਟ ਹੁੰਦਾ ਹੈ
ਜੋ ਭਾਵਨਾਵਾਂ ਨੂੰ ਇਕੱਠਾ ਕਰਦਾ ਹੈ। ਇਕ ਸਮਾਂ ਆਉਂਦਾ ਹੈ ਜਦੋਂ ਇਹ
ਸਰਕਟ ਭਾਵਨਾਵਾਂ ਨੂੰ ਸੰਭਾਲ ਨਹੀਂ ਪਾਉਂਦਾ ਤੇ ਉਨ੍ਹਾਂ ਨੂੰ ਕੱਢਣਾ ਜ਼ਰੂਰੀ ਹੋ ਜਾਂਦਾ ਹੈ। ਇਸ ਹਾਲਾਤ 'ਚ ਰੋਣ
ਜਾਂ ਚਿਲਾਉਣ ਨਾਲ ਸਮੱਸਿਆਵਾਂ ਨਾਲ ਜੁੜਿਆ ਭਾਵਨਾਤਮਕ ਤਣਾਅ ਹਲਕਾ ਹੋ ਜਾਂਦਾ ਹੈ। ਦੇਖਿਆ ਜਾਂਦਾ ਹੈ ਕਿ ਔਰਤਾਂ ਪੁਰਸ਼ਾਂ ਮੁਕਾਬਲੇ ਘੱਟ ਤਣਾਅ 'ਚ ਰਹਿੰਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਉਹ ਭਾਵਨਾਵਾਂ ਨੂੰ ਦਬਾਉਂਦੀਆਂ ਨਹੀਂ ਬਲਕਿ
ਹੰਝੂਆਂ ਰਾਹੀਂ ਮਨ ਦੇ ਭਾਰ ਨੂੰ ਹਲਕਾ ਕਰ ਲੈਂਦੀਆਂ ਹਨ। ਇਸ ਤਰ੍ਹਾਂ ਹੰਝੂ ਕੁਦਰਤ ਵਲੋਂ ਦਿੱਤੇ ਸੁਰੱਖਿਆ ਵਾਲਵ ਦੀ ਤਰ੍ਹਾਂ
ਕੰਮ ਕਰਦੇ ਹਨ।