ਕੈਂਸਰ
ਤੋਂ ਬਚਾਉਂਦੇ ਹਨ ਤੁਲਸੀ ਅਤੇ ਪੁਦੀਨਾ
ਇਕ ਖੋਜ ਵਿਚ ਪਾਇਆ ਗਿਆ ਕਿ ਤੁਲਸੀ ਤੇ ਪੁਦੀਨੇ (ਪੂਤਣਾ)
ਵਿਚ ਕੈਂਸਰ ਤੋਂ ਬਚਾਉਣ ਦੇ ਤੱਤ ਮੌਜੂਦ ਹੁੰਦੇ ਹਨ। ਖੋਜਕਾਰਾਂ ਨੇ ਅੱਠ ਮਹੀਨਿਆਂ ਤੱਕ ਚੂਹਿਆਂ 'ਤੇ ਖੋਜ ਕਰਨ ਪਿੱਛੋਂ ਇਹ ਨਤੀਜਾ ਕੱਢਿਆ ਹੈ ਕਿ ਤੁਲਸੀ ਅਤੇ ਪੁਦੀਨੇ ਵਿਚ ਕੈਂਸਰ ਰੋਧਕ
ਗੁਣਾਂ ਦਾ ਖਜ਼ਾਨਾ ਹੈ। ਖੋਜਕਾਰਾਂ ਨੇ ਚੂਹਿਆਂ ਨੂੰ ਦੋ
ਵਰਗਾਂ ਵਿਚ ਵੰਡਿਆ। ਇਕ ਵਰਗ 'ਤੇ ਰਸਾਇਣਕ ਲੇਪ ਲਗਾਇਆ ਜਦ ਕਿ ਦੂਜੇ ਵਰਗ 'ਤੇ ਤੁਲਸੀ ਅਤੇ ਪੁਦੀਨੇ ਦਾ ਲੇਪ ਲਗਾਇਆ। ਜਿਨ੍ਹਾਂ ਚੂਹਿਆਂ ਦੇ ਸਰੀਰ 'ਤੇ ਤੁਲਸੀ ਅਤੇ ਪੁਦੀਨੇ ਦਾ ਲੇਪ ਨਹੀਂ ਲਗਾਇਆ ਗਿਆ ਉਨ੍ਹਾਂ ਦੇ ਸਰੀਰ 'ਤੇ ਕਈ ਡੂੰਘੇ ਜ਼ਖਮ ਬਣ ਗਏ, ਜਦ ਕਿ ਜਿਨ੍ਹਾਂ ਚੂਹਿਆਂ 'ਤੇ ਇਹ ਲੇਪ ਲਗਾਇਆ ਗਿਆ ਸੀ ਉਨ੍ਹਾਂ ਦੇ ਸਰੀਰ 'ਤੇ ਇਹ ਜ਼ਖਮ 11 ਮਹੀਨਿਆਂ ਬਾਅਦ ਦੇਖਣ ਨੂੰ ਮਿਲਿਆ। ਇਸ ਨਾਲ ਦੂਜੇ ਵਰਗ ਦੇ ਚੂਹਿਆਂ
ਦੀ ਪ੍ਰਤੀਰੋਧੀ ਸਮਰੱਥਾ ਵੱਧ ਗਈ। ਪੁਦੀਨੇ ਅਤੇ ਤੁਲਸੀ ਵਿਚ ਕਈ
ਤਰ੍ਹਾਂ ਦੇ ਪਾਚਕ ਤੱਤ ਵੀ ਪਾਏ ਗਏ ਹਨ ਜੋ ਫ੍ਰੀ ਰੈਡੀਕਲਸ ਨੂੰ ਨਸ਼ਟ ਕਰ ਸਕਦੇ ਹਨ।
ਆਯੂਰਵੈਦ ਸ਼ਾਸਤਰਾਂ ਅਨੁਸਾਰ ਬਬੂਲ ਅਤੇ ਗੋਖਰੂ ਦੇ
ਪੌਦਿਆਂ ਵਿਚ ਵੀ ਕੈਂਸਰ ਨਿਰੋਧਕ ਐਂਜ਼ਾਈਮ ਪਾਏ ਗਏ ਹਨ।