ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਪੀਲੀਏ ਦਾ ਬੁਖਾਰ ਬਚਾਅ ਤੇ ਇਲਾਜ

ਵਾਇਰਲ ਹੈਪੇਟਾਈਟਸ ਜਾਂ ਪੀਲੀਆ

 

ਇਹ ਵੀ ਵਾਇਰਸ ਨਾਲ ਹੋਣ ਵਾਲੀ ਬਿਮਾਰੀ ਹੈ ਪਾਣੀ ਤੇ ਭੋਜਨ ਦੋਵਾਂ ਨਾਲ ਫੈਲਦੀ ਹੈ ਇਸ ਦਾ ਅਸਰ 15-45 ਦਿਨਾਂ ਤੱਕ ਰਹਿੰਦਾ ਹੈ ਭੁੱਖ ਘੱਟ ਲੱਗਦੀ ਹੈ, ਦਿਲ ਕੱਚਾ ਹੁੰਦਾ ਹੈ ਤੇ ਉਲਟੀਆਂ ਆਉਂਦੀਆਂ ਹਨ ਅੱਖਾਂ, ਚਮੜੀ ਤੇ ਪਿਸ਼ਾਬ ਦਾ ਰੰਗ ਪੀਲਾ ਹੋ ਜਾਂਦਾ ਹੈ ਹਲਕਾ ਬੁਖ਼ਾਰ ਹੁੰਦਾ ਹੈ


ਬਚਾਓ ਤੇ ਤਰੀਕੇ :

-ਪੌਸ਼ਟਿਕ ਤੇ ਸੰਤੁਲਿਤ ਭੋਜਨ ਖਾਉ

-ਪਾਣੀ ਕਾਫੀ ਮਾਤਰਾ ਵਿਚ ਪੀਉ

- ਅਚਾਨਕ ਬਹੁਤ ਜ਼ਿਆਦਾ ਠੰਡੀ ਥਾਂ ਤੋਂ ਗਰਮ ਥਾਂ ਤੋਂ ਪ੍ਰਹੇਜ਼ ਕਰੋ

- ਬਾਹਰ ਖੁੱਲ੍ਹੀਆਂ ਵਿੱਕਣ ਵਾਲੀਆ ਖਾਣ-ਪੀਣ ਦੀਆਂ ਚੀਜ਼ਾਂ ਜਿਵੇਂ ਕੱਟੇ ਹੋਏ ਫੱਲ, ਸਲਾਦ, ਮਿਠਾਈਆਂ ਤੋਂ ਪ੍ਰਹੇਜ਼ ਕਰੋ

- ਟਾਈਫ਼ਾਈਡ ਤੋਂ ਬਚਣ ਲਈ ਟੀਕਾ ਲਗਵਾਉ

- ਮਲੇਰੀਆ ਤੋਂ ਬਚਣ ਲਈ ਮੱਛਰਾਂ ਤੋਂ ਬਚੋ ਕੂਲਰ ਵਿਚ ਜਾਂ ਹੋਰ ਕਿਤੇ ਪਾਣੀ ਜ਼ਿਆਦਾ ਸਮੇਂ ਤੱਕ ਖੜਾ ਨਹੀਂ ਰਹਿਣਾ ਚਾਹੀਦਾ ਆਲੇ-ਦੁਆਲੇ ਦੀ ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ

-ਮੱਖੀਆਂ, ਕਾਕਰੋਚ ਦੀ ਰੋਕਥਾਮ ਲਈ ਦਵਾਈਆਂ ਦਾ ਛਿੜਕਾਉ ਕਰਨਾ ਚਾਹੀਦਾ ਹੈ

 

ਬਿਮਾਰੀਆਂ ਤੋਂ ਬਚਣ ਲਈ ਸਾਨੂੰ ਆਪਣੀ ਖੁਰਾਕ ਵਿਚ ਤਾਜ਼ੇ ਫਲ, ਨਿੰਬੂ, ਆਂਵਲਾ, ਅਮਰੂਦ, ਟਮਾਟਰ ਤੇ ਪੁੰਗਰੀਆਂ ਦਾਲਾਂ ਦੀ ਵਰਤੋਂ ਵਧੇਰੇ ਕਰਨੀ ਚਾਹੀਦੀ ਹੈ ਗਰਮੀਆਂ ਵਿਚ ਮਿਲਣ ਵਾਲੇ ਫਲ ਜਿਵੇਂ ਅੰਬ, ਪਪੀਤਾ, ਆੜੂ, ਆਲੂ ਬੁਖਾਰਾ ਖਾਣੇ ਚਾਹੀਦੇ ਹਨ ਇਨ੍ਹਾਂ ਵਿਚ ਵਿਟਾਮਿਨ ਤੇ ਖਣਿਜ ਪਦਾਰਥਾਂ ਤੋਂ ਇਲਾਵਾ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਕਿ ਖੂਨ ਨੂੰ ਸਾਫ ਕਰਦੇ ਹਨ ਤੇ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ਵਿਚੋਂ ਬਾਹਰ ਕੱਢਦੇ ਹਨ ਗਰਮੀਆਂ ਵਿਚ ਕੱਚੇ ਅੰਬਾਂ ਦਾ ਪੰਨਾ, ਸ਼ਿਕੰਜਵੀ, ਦਹੀਂ, ਲੱਸੀ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ ਇਹ ਗਰਮੀਆਂ ਵਿਚ ਠੰਡਕ ਪਹੁੰਚਾਉਂਦੇ ਹਨ ਅਤੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਦਹੀਂ, ਲੱਸੀ ਨਾਲ ਪੇਟ ਦੀ ਜਲਨ ਘੱਟਦੀ ਹੈ ਤੇ ਦਿਮਾਗ ਨੂੰ ਵੀ ਠੰਡਕ ਮਿਲਦੀ ਹੈ ਜੇਕਰ ਲੱਸੀ ਵਿਚ ਕਾਲਾ ਨਮਕ ਤੇ ਅਜਵਾਇਣ ਪਾ ਲਈ ਜਾਵੇ ਤਾਂ ਗੈਸ ਦੀ ਸ਼ਿਕਾਇਤ ਨਹੀਂ ਰਹਿੰਦੀ ਸ਼ਿਕੰਜਵੀ ਤੇ ਨਿੰਬੂ ਪਾਣੀ ਵੀ ਪੇਟ ਨੂੰ ਸਾਫ ਕਰਦਾ ਹੈ ਤੇ ਪੇਟ ਦਰਦ ਦੀ ਸ਼ਿਕਾਇਤ ਨਹੀਂ ਰਹਿੰਦੀ

 

ਇਲਾਜ :

ਬਿਮਾਰ ਹੋਣ 'ਤੇ ਡਾਕਟਰ ਤੋਂ ਦਵਾਈ ਲਉ ਤੇ ਟਾਈਮ ਸਿਰ ਦੁਆਈ ਖਾਉ ਪੂਰੀ ਤਰ੍ਹਾਂ ਆਰਾਮ ਕਰੋ ਤਾਂ ਕਿ ਬੁਖ਼ਾਰ, ਨਿਸ਼ਚਿਤ ਸਮੇਂ ਤੋਂ ਅੱਗੇ ਨਾ ਵਧੇ ਐਕੀਊਟ ਗੈਸਟ੍ਰੋਐਂਟ੍ਰਾਇਟਸ ਹੋਣ 'ਤੇ ਖ਼ਾਸ ਖ਼ਿਆਲ ਰੱਖੋ ਕਿ ਸਰੀਰ ਵਿਚ ਪਾਣੀ ਦੀ ਘਾਟ ਨਾ ਹੋ ਜਾਏ ਸੋ ਥੋੜ੍ਹੀ-ਥੋੜ੍ਹੀ ਦੇਰ ਬਾਅਦ ਤਰਲ ਪਦਾਰਥ ਜਿਵੇਂ ਸ਼ਿਕੰਜਵੀ, ਦਾਲ ਦਾ ਪਾਣੀ, ਚੌਲਾਂ ਦਾ ਪਾਣੀ, ਲੂਣ ਤੇ ਚੀਨੀ ਦਾ ਘੋਲ ਲੈਂਦੇ ਰਹੋ ਇਹ ਘੋਲ ਬਣਾਉਣ ਦਾ ਤਰੀਕਾ ਹੈ : 1 ਲੀਟਰ ਪਾਣੀ ਉਬਾਲ ਕੇ ਠੰਡਾ ਕਰ ਲਉ ਇਸ ਵਿਚ 2 ਵੱਡੇ ਚਮਚ ਚੀਨੀ, 1/2 ਛੋਟੇ ਚਮਚ ਨਮਕ, 2 ਨਿੰਬੂਆਂ ਦਾ ਰਸ ਮਿਲਾ ਲਉ ਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਹ ਘੋਲ ਪਿਲਾਉਂਦੇ ਰਹੋ ਪੀਲੀਆ ਹੋਣ 'ਤੇ ਚਰਬੀ ਵਾਲੇ ਭੋਜਨ ਨਾ ਖਾਉੇ ਉਬਲਿਆ ਭੋਜਨ ਖਾਉ ਮਿੱਠੀਆਂ ਚੀਜ਼ਾਂ ਦੀ ਵਧੇਰੇ ਵਰਤੋਂ ਕਰੋ ਪਹਲਿਾਂ ਤਰਲ ਤੇ ਫਿਰ ਨਰਮ ਖੁਰਾਕ ਦੇਣੀ ਚਾਹੀਦੀ ਹੈ ਦੁੱਧ, ਸਬਜ਼ੀਆਂ, ਫਲ, ਮਿੱਠੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਫਲਾਂ ਤੇ ਸਬਜ਼ੀਆਂ ਦੇ ਸੂਪ ਜਾਂ ਜੂਸ ਵੀ ਵਰਤੋਂ ਕਰੋ ਗੰਨੇ ਦਾ ਜੂਸ ਫਾਇਦੇਮੰਦ ਹੁੰਦਾ ਹੈ ਪਰ ਸਫਾਈ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ

 

ਬੁਖ਼ਾਰ ਵਿਚ ਖੁਰਾਕ :


ਬੁਖ਼ਾਰ ਹੋਣ 'ਤੇ ਸਰੀਰ ਟੁੱਟਦਾ ਹੈ ਕਿਉਂਕਿ ਤੰਤੂਆਂ ਦੀ ਟੁੱਟ ਭੱਜ ਵੱਧ ਜਾਂਦੀ ਹੈ ਪਸੀਨਾ ਆਉਂਦਾ ਹੈ ਤੇ ਪਿਸ਼ਾਬ ਵੀ ਜ਼ਿਆਦਾ ਆਉਂਦਾ ਹੈ ਪਾਣੀ ਦਾ ਨਿਕਾਸ ਜ਼ਿਆਦਾ ਹੋਣ ਕਾਰਨ ਪਿਆਸ ਜ਼ਿਆਦਾ ਲੱਗਦਾ ਹੈ
ਪਾਣੀ ਦੇ ਨਾਲ ਸੋਡੀਅਮ (ਲੂਣ) ਤੇ ਖਣਿਜ ਪਦਾਰਥ ਸਰੀਰ ਵਿਚ ਘੱਟ ਜਾਂਦੇ ਹਨ ਇਸ ਕਮੀ ਨੂੰ ਪੂਰਾ ਕਰਨ ਲਈ ਪਾਣੀ ਤੇ ਹੋਰ ਤਰਲ ਪਦਾਰਥ ਜ਼ਿਆਦਾ ਪੀਣੇ ਚਾਹੀਦੇ ਹਨ ਘੱਟ ਤੋਂ ਘੱਟ 8-10 ਗਿਲਾਸ ਪਾਣੀ ਜ਼ਰੂਰ ਪੀਉ ਜੂਸ, ਸੂਪ, ਸ਼ਿਕੰਜਵੀ, ਦੁੱਧ ਆਦਿ ਜ਼ਿਆਦਾ ਪੀਉ ਬੁਖ਼ਾਰ ਵਿਚ ਸਾਡੀਆਂ ਪ੍ਰੋਟੀਨ ਤੇ ਊਰਜਾ ਦੀਆਂ ਲੋੜਾਂ ਵੀ ਵੱਧ ਜਾਂਦੀਆਂ ਹਨ ਇਸ ਲਈ ਪਹਿਲਾਂ ਥੋੜ੍ਹੀ-ਥੋੜ੍ਹੀ ਖੁਰਾਕ ਦਿਉ ਤੇ ਫਿਰ ਉਸ ਦੀ ਮਾਤਰਾ ਵਧਾਉਂਦੇ ਜਾਓ ਬੁਖਾਰ ਵਿਚ ਪਹਿਲਾਂ ਬਰੈਡ, ਖਿਚੜੀ, ਦਲੀਆ, ਦੁੱਧ, ਦਾਲਾਂ, ਫਲ ਆਦਿ ਦਿਉ ਤੇ ਫਿਰ ਸਾਧਾਰਨ ਖੁਰਾਕ ਦਿਉ ਬੁਖ਼ਾਰ ਠੀਕ ਹੋਣ ਪਿੱਛੋਂ ਖੁਰਾਕ ਜ਼ਿਆਦਾ ਮਾਤਰਾ ਵਿਚ ਦਿਉ




ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















2172315
Website Designed by Solitaire Infosys Inc.