ਦੁਰਘਟਾਨਾਵਾਂ, ਗਲਤੀਆਂ ਅਤੇ ਸਮਝਦਾਰੀ ਦੇ ਪਲਾਂ ਦੀ ਸੂਚੀ ਬੜੀ ਲੰਬੀ ਹੈ ਪਰ
ਅੱਜ ਪੀੜਤਾਂ ਵਿਚੋਂ ਬਹੁਤਿਆਂ ਨੂੰ ਬਚਾ ਲਿਆ ਜਾਂਦਾ ਹੈ। ਹੁਣ ਲੋਕਾਂ ਨੂੰ ਮਾਹਿਰਾਂ ਵਲੋਂ
ਚੁਣੀਆਂ ਗਈਆਂ ਵਿਸ਼ਵ ਦੀਆਂ ਸਭ ਤੋਂ ਵੱਧ ਵਿਕਸਿਤ ਡਾਕਟਰੀ ਪ੍ਰਾਪਤੀਆਂ ਵਿਚੋਂ ਸ਼ਾਰਟ ਲਿਸਟ ਕੀਤੀਆਂ ਗਈਆਂ
15 ਵਿਚੋਂ ਕਿਸੇ ਇਕ ਨੂੰ ਚੁਣਨ ਲਈ ਕਿਹਾ ਜਾਂਦਾ ਹੈ।
ਬ੍ਰਿਟਿਸ਼ ਮੈਡੀਕਲ ਜਰਨਲ ਨੇ ਆਪਣੇ ਪਾਠਕਾਂ ਵਲੋਂ ਭੇਜੇ
ਗਏ 100 ਤੋਂ ਵੱਧ ਨਾਮਜ਼ਦ ਨਾਵਾਂ ਵਿਚੋਂ 1840 ਵਿਚ ਇਸਦੇ ਲਾਂਚ ਹੋਣ ਤੋਂ ਲੈ ਕੇ ਹੁਣ ਤੱਕ ਈਜਾਦ ਤਕਨੀਕਾਂ, ਉਪਾਵਾਂ ਅਤੇ ਖੋਜਾਂ ਵਿਚੋਂ ਚੁਣਿਆ ਹੈ। ਹਰੇਕ
ਬ੍ਰੇਕਥਰੂ,
ਜਿਸ ਵਿਚ ਗੋਲੀਆਂ (ਪਿਲ), ਕੰਪਿਊਟਰ ਅਤੇ ਐਂਟੀ ਬਾਇਓਟਿਕਸ ਸ਼ਾਮਲ ਹਨ, ਨੂੰ ਕਿਸੇ ਨਾ ਕਿਸੇ ਮਾਹਿਰ ਡਾਕਟਰ ਜਾਂ ਵਿਗਿਆਨੀਕ ਵਲੋਂ ਪਰਖਿਆ
ਜਾਵੇਗਾ,
ਜੋ ਬਾਅਦ ਵਿਚ ਆਪਣੇ ਮਾਮਲੇ ਨੂੰ ਜਨਰਲ ਦੀ
ਵੈੱਬਸਾਈਟ 'ਤੇ ਰੱਖੇਗਾ।
ਬੀ. ਐਮ. ਜੇ. ਨੇ ਦੱਸਿਆ ਕਿ ''ਇਨ੍ਹਾਂ ਵਿਚੋਂ ਕੋਈ ਵੀ ਇਕ ਮੀਲ ਪੱਥਰ ਇਕ ਯੋਗ ਜੇਤੂ ਬਣੇਗਾ। ਇਹ
ਦੇਖਣਾ ਬੜਾ ਦਿਲਚਸਪ ਹੋਵੇਗਾ ਕਿ ਇਨ੍ਹਾਂ ਵਿਚੋਂ ਕੌਣ ਸਿਖਰ 'ਤੇ ਪਹੁੰਚੇਗਾ। ਇਹ
ਵਿਚਾਰ ਕਰਨੀ ਵੀ ਕਿ ਇਹ ਮੀਲ ਪੱਥਰ ਕਿਵੇਂ ਦਵਾਈਆਂ ਨੂੰ ਵਿਕਸਿਤ ਕਰਨਗੇ, ਇਕ ਚੰਗਾ ਮੌਕਾ ਹੋਵੇਗਾ। ਕੀ
ਜੈਨੇਟਿਕਸ ਆਪਣੇ ਅਸਵ ਵਚਨਾਂ ਨੂੰ ਪੂਰਾ ਕਰ ਸਕੇਗਾ? ਕੀ ਕੰਪਿਊਟਰ ਸਭ ਲਈ ਲੋੜੀਂਦੀ
ਤੰਦਰੁਸਤੀ ਹਾਸਲ ਕਰਨ ਵਿਚ ਮਦਦ ਕਰਨ ਸਕਣਗੇ? ਅਤੇ ਕੀ ਸਿਗਰਟਨੋਸ਼ੀ ਦਾ ਅੰਤਰ ਸਿਰਫ 20 ਸਾਲ ਦੂਰ ਹੈ? ਮੈਂ ਸਾਰਿਆਂ ਨੂੰ ਇਸ ਵਾਦ-ਵਿਵਾਦ
ਵਿਚ ਹਿੱਸਾ ਲੈਣ ਅਤੇ ਰਾਏ ਦੇਣ ਲਈ ਕਹਾਂਗੀ। ''
ਸ਼ਾਰਟ ਲਿਸਟ ਵਿਚ ਐਂਟੀਬਾਇਓਟਿਕਸ ਸ਼ਾਮਲ ਹਨ ਜਿਸਦੀ ਖੋਜ 1929 ਵਿਚ ਅਲੈਗਜ਼ੈਂਡਰ ਫਲੇਮਿੰਗ ਨੇ ਕੀਤੀ ਸੀ, ਜਦੋਂ ਉਨ੍ਹਾਂ ਇਹ ਦੇਖਿਆ ਕਿ ਪੈਨਸਿਲਿਨ ਕੁਝ ਤਰ੍ਹਾਂ ਦੇ ਜੀਵਾਣੂਆਂ 'ਤੇ ਹਮਲਾ ਕਰਦਾ ਹੈ। ਇਕ ਹੋਰ ਪ੍ਰਾਪਤੀ ਸੀ ਪਹਿਲੀ ਵਾਰ
ਐਂਟੀ-ਸਾਈਕੈਟਿਵ ਦਵਾਈ 'ਕਲੋਰਪਸ਼ੇਮਾਜੀਨ' ਦੀ ਵਰਤੋਂ ਮਾਨਸਿਕ ਰੋਗ ਨੂੰ ਠੀਕ ਕਰਨ ਲਈ ਕਰਨੀ। ਇਸ ਦਾ
ਸੰਸ਼ਲੇਸ਼ਣ 1950
ਵਿਚ ਪਾਲ ਵਾਰਪੰਟੀਅਰ ਵਲੋਂ ਕੀਤਾ ਗਿਆ ਸੀ। ਦੋ ਹੋਰ
ਅਹਿਮ ਮੀਲ-ਪੱਥਰ ਵੀ ਸ਼ਾਮਲ ਹਨ ਐਕਸ-ਰੇਜ਼, ਜਿਸ ਦੀ ਖੋਜ ਭੌਤਿਕ ਵਿਗਿਆਨੀ ਵਿਲਹੇਮ
ਰੋਐਂਟਜੇਵ ਨੇ 1895 ਵਿਚ ਸੰਯੋਗ ਵੱਸ ਹੀ ਕਰ ਲਈ ਸੀ, ਜਦੋਂ ਉਹ ਕੈਥੋਡ ਰੇ ਟਿਊਬਸ ਦੇ ਸੈੱਟ ਅਤੇ ਕੰਪਿਊਟਰ ਨਾਲ ਪ੍ਰੀਖਣ ਕਰ ਰਿਹਾ ਸੀ। ਜਦੋਂ 1953 ਵਿਚ ਡੀ. ਐਨ. ਏ. ਦੇ ਨਿਰਮਾਣ ਬਾਰੇ ਜੇਮਸ ਵਾਟਸਨ ਅਤੇ ਫ੍ਰਾਂਸਿਸ ਕ੍ਰਿਕ ਨੇ ਖੁਲਾਸਾ
ਕੀਤਾ ਸੀ ਤਾਂ ਇਸ ਨੇ ਕਈ ਹੋਰ ਪਹਿਲ ਕਦਮੀਆਂ ਲਈ ਰਾਹ ਖੋਲ੍ਹ ਦਿੱਤਾ। ਸਾਰੀਆਂ
ਸਨਮਾਨਯੋਗ ਖੋਜਾਂ ਹੁਣ 'ਐਵੀਡੈਂਸ ਬੇਸਡ ਮੈਡੀਸਨ' 'ਤੇ ਆਧਾਰਿਤ ਹਨ, ਜੋ ਇਕ ਅਜਿਹੀ ਫਰਮ ਹੈ ਜਿਸ ਨੂੰ
ਓਂਟਾਰੀਓ ਸਥਿਤ ਮੈਕਮਾਸਟਰ ਯੂਨੀਵਰਸਿਟੀ ਦੇ ਇਕ ਦਲ ਨੇ 1991 ਵਿਚ
ਸਾਹਮਣੇ ਰੱਖਿਆ ਸੀ ਜੋ ਮੌਜੂਦਾ ਕਲੀਨੀਕਲ ਐਵੀਡੈਂਸ ਅਤੇ ਸਰਵੋਤਮ ਖੋਜਾਂ ਨੂੰ ਪ੍ਰੀਭਾਸ਼ਿਤ
ਕਰਨ ਲਈ ਇਸ ਦੀ ਵਰਤੋਂ ਕਰਦੇ ਸਨ।
ਸੰਨ 1885 ਵਿਚ
ਲੁਈਸ ਪਾਸਚਰ ਵਲੋਂ ਰੈਬੀਜ਼ ਦੀ ਦਵਾਈ ਲੱਭਣ ਤੋਂ ਲੈ ਕੇ ਹੁਣ ਤੱਕ ਇਸ ਦਵਾਈ ਨੇ ਲੱਖਾਂ ਲੋਕਾਂ ਦੀ
ਜਾਨ ਬਚਾਈ ਹੈ। ਸੰਨ 1950 ਵਿਚ ਗੋਲੀ (ਖਿੱਲ) ਦਾ ਵਿਕਾਸ
ਹੋਇਆ ਅਤੇ ਸਿਗਰਟਨੋਸ਼ੀ ਦੇ ਜੋਖਮ ਨੂੰ ਲੈ ਕੇ ਖੋਜਾਂ ਬਤੌਰ ਮੀਲ ਪੱਥਰ
ਪ੍ਰਕਾਸ਼ਿਤ ਹੋਈਆਂ। ਡਿਊਮੋਨਾਲੋਜੀ ਜਿਸ ਤੋਂ ਇਹ ਸਮਝਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਪ੍ਰਤੀਰੋਧੀ ਪ੍ਰਣਾਲੀ
ਬਾਹਰੀ ਕੋਸ਼ਿਕਾਵਾਂ ਦੀ ਪਛਾਣ ਕਰਦੀ ਹੈ, ਨੇ 1958 ਵਿਚ ਖੋਜਕਰਤਾ ਜੀਨ ਡੌਸੇਟ ਦੇ ਅਧੀਨ ਬਹੁਤ ਵਿਕਾਸ ਕੀਤਾ। ਦਸਤ
ਅਤੇ ਉਲਟੀਆਂ ਰਾਹੀਂ ਸਰੀਰ ਵਿਚੋਂ ਨਿਕਲੇ ਤਰਲ ਅਤੇ ਰਸਾਇਣਾਂ ਦੇ ਇਲਾਜ ਲਈ 1970 ਦੇ ਦਹਾਕੇ ਵਿਚ 'ਓਰਲ ਰੀਹਾਈਡ੍ਰੇਸ਼ਨ ਥੈਰੇਪੀ' ਦਾ ਵਿਕਾਸ ਕੀਤਾ ਗਿਆ।