ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਨੀਂਦ ਅਤੇ ਸੁੰਦਰਤਾ

ਸੱਤ-ਅੱਠ ਘੰਟੇ ਦੀ ਨੀਂਦ ਤੁਹਾਨੂੰ ਤਰੋਤਾਜਾ ਕਰ ਦਿੰਦੀ ਹੈ, ਸਭ ਤੋਂ ਵਧ ਕੇ ਇਹ ਤੁਹਾਡੀ ਚਮਡ਼ੀ, ਵਾਲਾਂ, ਗੋਡਿਆਂ ਲਈ ਬਹੁਤ ਹੀ ਲਾਭਦਾਇਕ ਹੈ। ਕੁਦਰਤ ਵੱਲੋਂ ਹੋਰ ਬਹੁਤ ਸਾਰੀਆਂ ਦਿੱਤੀਆਂ ਚੀਜਾਂ ਵਾਂਗ ਨੀਂਦ ਵੀ ਬਿਲਕੁਲ ਮੁਫਤ ਹੈ।

 

ਸੁੰਦਰਤਾ ਲਈ ਇਹ ਸਭ ਤੋਂ ਸਸਤਾ ਇਲਾਜ ਹੈ ਜੋ ਕਿ ਕੋਈ ਵੀ ਕਰੀਮ ਜਾਂ ਮੇਕ-ਅੱਪ ਨਹੀਂ ਕਰ ਸਕਦਾ। ਕਦੇ ਵੀ ਅਜਿਹੀ ਭਿਆਨਕ ਸਥਿਤੀ ਵਿਚ ਨਾ ਪੁੱਜੋ ਜਿਥੇ ਤੁਸੀਂ ਆਪਣੇ-ਆਪ ਨੂੰ ਬੇਹਦ ਥੱਕਿਆ ਪਾਓ ਅਤੇ ਤੁਹਾਡਾ ਸਰੀਰ ਬਗਾਵਤ ਕਰਨੀ ਸ਼ੁਰੂ ਕਰ ਦੇਵੇ। ਵੱਡਿਆਂ ਲਈ ਨੀਂਦ ਦੀ ਲੋਡ਼ ਅੱਠ ਘੰਟੇ ਹੈ, ਜਦੋਂ ਕਿ ਛੋਟੇ ਬੱਚਿਆਂ ਲਈ 16 ਘੰਟੇ। ਕਿਸ਼ੋਰ ਅਵਸਥਾ ਵਿਚ 9 ਘੰਟੇ ਸੋਣਾ ਚਾਹੀਦਾ ਹੈ ਪਰ ਇਹ ਵਿਅਕਤੀ ਤੋਂ ਵਿਅਕਤੀ ਭਿੰਨ ਹੋ ਸਕਦੀ ਹੈ।

 

ਰਾਤ ਵੇਲੇ ਚੰਗੀ ਨੀਂਦ ਲੈਣਾ ਸੁੰਦਰ ਸਰੀਰ ਲਈ ਉਨਾਂ ਹੀ ਜਰੂਰੀ ਹੈ ਜਿੰਨਾ ਸਹੀ ਖਾਣਾ ਅਤੇ ਕਸਰਤ ਕਰਨਾ। ਰਾਤ ਵੇਲੇ ਦੀ ਚੰਗੀ ਨੀਂਦ ਤੁਹਾਨੂੰ ਕੰਮ ਪ੍ਰਤੀ ਵਧੇਰੇ ਧਿਆਨ ਲਗਾਉਣ ਦੇ ਯੋਗ ਬਣਾਉਂਦੀ ਹੈ ਅਤੇ ਤੁਹਾਡੇ ਦਿਮਾਗ ਨੂੰ ਵਧੇਰੇ ਚੁਸਤ ਰੱਖਦੀ ਹੈ। ਉਚਿਤ ਨੀਂਦ ਤੋਂ ਬਿਨਾਂ ਤੁਸੀਂ ਬੁੱਢੇ ਦਿਖਾਈ ਦੇਵੋਗੇ। ਸੋਣ ਨਾਲ ਤੁਹਾਡੀ ਚਮਡ਼ੀ ਆਪਣੇ-ਆਪ ਤਾਜੀ ਹੋ ਜਾਂਦੀ ਹੈ। ਇਸੇ ਕਰਕੇ ਥੋਡ਼੍ਹੀ ਨੀਂਦ ਲੈਣ ਨਾਲ ਤੁਹਾਡੀ ਚਮਡ਼ੀ ਭੱਦੀ ਦਿਖਾਈ ਦੇ ਸਕਦੀ ਹੈ।

ਚੰਗੀ ਨੀਂਦ ਲੈਣ ਲਈ ਤੁਸੀਂ ਕੀ ਕਰ ਸਕਦੇ ਹੋ


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
2172271
Website Designed by Solitaire Infosys Inc.