ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਕੁਦਰਤ ਕਰੇ ਦੇਖਭਾਲ

ਤੁਲਸੀ - ਤੁਲਸੀ ਵਿਚ ਸਰੀਰ ਨੂੰ ਸਿਹਤਯਾਬ ਰੱਖਣ ਵਾਲੇ ਕਈ ਗੁਣ ਹੁੰਦੇ ਹਨ। ਤੁਲਸੀ ਦੀ ਵਰਤੋਂ ਸਾਡੇ ਵਾਲਾਂ ਨੂੰ ਪੋਸ਼ਟਿਕਤਾ ਪ੍ਰਦਾਨ ਕਰਦੀ ਹੈ ਅਤੇ ਸਾਡੇ ਵਾਲਾਂ ਦੇ ਨਾਲ ਨਾਲ ਚਮਡ਼ੀ ਦੀ ਸੁੰਦਰਤਾ ਵੀ ਬਣਾਈ ਰੱਖਣ ਵਿਚ ਸਹਾਈ ਹੁੰਦੀ ਹੈ।

ਰੀਠਾ ਰੀਠੇ ਦਾ ਉਪਯੋਗ ਵਾਲ ਸਾਫ ਕਰਨ ਲਈ ਕੀਤਾ ਜਾਂਦਾ ਹੈ। ਇਹ ਵਾਲਾਂ ਨੂੰ ਚਮਕ ਅਤੇ ਕੁਦਰਤੀ ਦਿੱਖ ਪ੍ਰਦਾਨ ਕਰਦਾ ਹੈ। ਰੀਠਾ ਵਾਲਾਂ ਵਿਚੋਂ ਮਿੱਟੀ ਦੇ ਕਣ ਅਤੇ ਜਿਆਦਾ ਤੇਲ ਕੱਢ ਕੇ ਵਾਲਾਂ ਦੀ ਸੁੰਦਰਤਾ ਬਰਕਰਾਰ ਰੱਖਣ ਵਿਚ ਸਾਡੀ ਮਦਦ ਕਰਦਾ ਹੈ।

ਮਹਿੰਦੀ ਮਹਿੰਦੀ ਵਾਲਾਂ ਦੀ ਖੂਬਸੂਰਤੀ ਵਧਾਉਣ ਵਿਚ ਕਾਫੀ ਲਾਹੇਵੰਦ ਹੁੰਦੀ ਹੈ। ਮਹਿੰਦੀ ਵਿਚ ਅਜਿਹੇ ਰੰਗ ਅਤੇ ਕਣ ਹੁੰਦੇ ਹਨ ਜਿਹਡ਼ੇ ਵਾਲਾਂ ਨੂੰ ਕੁਦਰਤੀ ਨਿਯਮਾਂ ਤਹਿਤ ਸੁੰਦਰਤਾ ਅਤੇ ਮਜਬੂਤੀ ਪ੍ਰਦਾਨ ਕਰਦੇ ਹਨ।

ਸ਼ਿਕਾਕਾਈ ਸ਼ਿਕਾਕਾਈ ਦਾ ਅਰਥ ਹੈ- ਵਾਲਾਂ ਲਈ ਫੁੱਲ। ਇਸ ਵਿਚ ਪੀ.ਐਚ ਦੀ ਮਾਤਰਾ ਘੱਟ ਹੁੰਦੀ ਹੈ ਜਿਸ ਨਾਲ ਵਾਲ ਨਰਮ ਹੋ ਜਾਂਦੇ ਹਨ ਅਤੇ ਇਹ ਵਾਲਾਂ ਨੂੰ ਗੁੰਝਲਦਾਰ ਨਹੀਂ ਹੋਣ ਦਿੰਦੀ। ਇਹ ਵਾਲਾਂ ਵਿਚ ਸਿਕਰੀ ਖਤਮ ਕਰਨ ਵਿਚ ਸਹਾਈ ਹੁੰਦੀ ਹੈ। ਸਿਕਾਕਾਈ ਨੂੰ ਵਾਲਾਂ ਲਈ ਟਾਨਿਕ ਮੰਨਿਆ ਜਾਂਦਾ ਹੈ ਜੋ ਵਾਲਾਂ ਨੂੰ ਕੋਮਲ ਅਤੇ ਸੁੰਦਰ ਬਣਾਈ ਰੱਖਦਾ ਹੈ।

ਆਂਵਲਾ ਆਯੁਰਵੈਦ ਵਿਗਿਆਨ ਅਨੁਸਾਰ ਆਂਵਲਾ ਸਾਡੇ ਵਾਲਾਂ ਨੂੰ ਰੋਜਾਨਾ ਹੁੰਦੇ ਨੁਕਸਾਨ ਤੋਂ ਬਚਾਉਂਦਾ ਹੈ। ਜਿਹਡ਼ੇ ਜਰੂਰੀ ਪੋਸ਼ਟਿਕ ਤੱਤ ਸਾਡੇ ਵਾਲਾਂ ਦੀ ਦੇਖਭਾਲ ਲਈ ਜਰੂਰੀ ਹੁੰਦੇ ਹਨ, ਆਂਵਲਾ ਉਹ ਸਾਰੇ ਸਾਨੂੰ ਦਿੰਦਾ ਹੈ। ਆਂਵਲਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿਚ ਅਮੀਨੋ-ਐਸਿਡ ਤੇ ਖਣਿਜ ਪਦਾਰਥ ਵੀ ਹੁੰਦੇ ਹਨ। ਇਹ ਸਭ ਗੁਣ ਸਾਡੇ ਵਾਲਾਂ ਦੀਆਂ ਜਡ਼੍ਹਾਂ ਨੂੰ ਮਜਬੂਤ ਰੱਖਣ ਵਿਚ ਸਾਡੀ ਮਦਦ ਕਰਦੇ ਹਨ ਅਤੇ ਵਾਲਾਂ ਨੂੰ ਝਡ਼ਨ ਤੋਂ ਬਚਾਉਂਦੇ ਹਨ।

ਕੁਆਰ (ਐਲੋਵੀਰਾ) ਇਹ ਪੌਦਾ ਆਪਣੀਆਂ ਪਾਣੀ ਵਿਚ ਘੁਲਣਸ਼ੀਲਤਾ, ਨਰਮੀ ਅਤੇ ਜਲਣ-ਵਿਰੋਧੀ ਵਿਸ਼ੇਸ਼ਤਾਵਾਂ ਕਾਰਨ ਜਾਣਿਆ ਜਾਂਦਾ ਹੈ। ਕੁਆਰ ਸੁੱਕੇ ਅਤੇ ਖੁਸ਼ਕ ਵਾਲਾਂ ਨੂੰ ਕੁਦਰਤੀ ਨਮੀਨ ਪ੍ਰਦਾਨ ਕਰਕੇ ਵਾਲਾਂ ਨੂੰ ਜਡ਼੍ਹਾਂ ਤੋਂ ਮਜਬੂਤ ਕਰਦਾ ਹੈ। ਇਹ ਵਾਲਾਂ ਵਿਚ ਨਵੀਂ ਜਾਨ ਪਾਉਣ ਵਿਚ ਵੀ ਸਹਾਈ ਹੁੰਦਾ ਹੈ।

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















2172226
Website Designed by Solitaire Infosys Inc.