ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਹੱਥਾਂ ਨੂੰ ਕਿਵੇਂ ਬਣਾਈਏ ਸੁੰਦਰ


ਹੱਥ ਤੁਹਾਡੇ ਸਰੀਰ ਦਾ ਸਭ ਤੋਂ ਵੱਧ ਦਿੱਖਣ ਵਾਲੇ ਹਿੱਸਾ ਹੈ ਪਰ ਹੱਥਾਂ ਦਾ ਹੀ ਸਭ ਤੋਂ ਘੱਟ ਖਿਆਲ ਰੱਖਿਆ ਜਾਂਦਾ ਹੈ ਤੁਸੀਂ ਹਰ ਕੰਮ ਹੱਥਾਂ ਨਾਲ ਕਰਦੇ ਹੋ ਤੇ ਆਪਣੇ ਚਿਹਰੇ ਦੀ ਤਰ੍ਹਾਂ ਆਪਣੇ ਹੱਥਾਂ ਨੂੰ ਵੀ ਸੁੰਦਰ ਬਣਾ ਸਕਦੇ ਹੋ


ਭਾਂਡੇ ਮਾਂਜਦੇ ਹੋਏ ਆਪਣੇ ਹੱਥਾਂ ਨੂੰ ਕੋਮਲ ਬਣਾਉਣ ਲਈ ਇਕ ਚਮਚ ਬਾਦਾਮ ਦਾ ਤੇਲ ਭਾਂਡੇ ਧੋਣ ਵਾਲੇ ਪਾਣੀ ਵਿਚ ਪਾ ਦਿਉ ਇਸ ਨਾਲ ਤੁਹਾਡੇ ਹੱਥ ਕੋਮਲ ਬਣੇ ਰਹਿਣਗੇ ਨਿੰਬੂ ਅਤੇ ਨਮਕ ਦਾ ਘੋਲ ਲਗਾ ਕੇ ਹੱਥਾਂ ਦੀ ਮਰੀ ਚਮੜੀ ਠੀਕ ਕੀਤੀ ਜਾ ਸਕਦੀ ਹੈ ਕਿਸੇ ਪੁਰਾਣੇ ਦੰਦਾਂ ਵਾਲੇ ਬੁਰਸ਼ ਨਾਲ ਇਸ ਘੋਲ ਨੂੰ ਹੱਥਾਂ 'ਤੇ ਲਗਾਇਆ ਜਾਵੇ ਹਫਤੇ 'ਚ ਦੋ ਵਾਰ ਇਸ ਤਰ੍ਹਾਂ ਕਰਨ ਨਾਲ ਹੱਥ ਸੁੰਦਰ ਬਣ ਜਾਂਦੇ ਹਨ ਹੱਥਾਂ ਨੂੰ ਗਰਮ ਪਾਣੀ ਨਾਲ ਰੋਜ਼ ਧੋਂਦੇ ਰਹੋ ਜੇ ਚਮੜੀ ਥੋੜੀ ਰੁੱਖੀ ਹੋ ਜਾਵੇ ਤਾਂ ਇਕ ਚਮਚ ਸ਼ਹਿਦ 'ਚ ਇਕ ਚਮਚ ਜੈਤੂਨ ਦਾ ਤੇਲ ਪਾ ਕੇ ਹੱਥਾਂ ਤੇ ਲਗਾ ਲਉ ਉਸ ਤੋਂ ਬਾਅਦ 30 ਮਿੰਟ ਲਈ ਹੱਥਾਂ ਨੂੰ ਪਲਾਸਟਿਕ ਦੇ ਇਕ ਲਿਫਾਫੇ 'ਚ ਰੱਖੋ ਅਤੇ ਉਪਰ ਕਾਟਨ ਦੇ ਦਸਤਾਨੇ ਪਾ ਲਵੋ ਇਸ ਦੀ ਗਰਮਾਹਟ ਹੱਥਾਂ ਦਾ ਚੰਗੀ ਤਰ੍ਹਾਂ ਇਲਾਜ ਕਰਦੀ ਹੈ


30
ਸੈਕਿੰਟ ਲਈ ਇਕ ਕੱਪ ਦੁੱਧ ਨੂੰ ਮਾਈਕ੍ਰੋਵੇਵ 'ਚ ਗਰਮ ਕਰੋ ਉਸ ਤੋਂ ਬਾਅਦ ਆਪਣੇ ਹੱਥਾਂ ਨੂੰ ਇਸ 'ਚ ਡਬੋ ਦਿਉ ਇਸ ਨਾਲ ਹੱਥਾਂ ਅਤੇ ਖ਼ਾਸ ਕਰ ਕੇ ਨਹੁੰਆਂ ਨੂੰ ਤਾਕਤ ਮਿਲਦੀ ਹੈ ਆਪਣੇ ਹੱਥਾਂ ਦੀ ਹਰ ਰੋਜ਼ ਸੌਣ ਤੋਂ ਪਹਿਲਾਂ ਵੈਸਲੀਨ ਜਾਂ ਕੋਲਡ ਕ੍ਰੀਮ ਨਾਲ ਮਾਲਿਸ਼ ਕਰੋ ਅਤੇ ਦਸਤਾਨੇ ਪਾ ਕੇ ਸੌ ਜਾਵੋ ਅਗਲੀ ਸਵੇਰ ਹੱਥ ਮੁਲਾਇਮ ਹੋ ਜਾਣਗੇ

 

ਹੱਥਾਂ ਦਾ ਗਹਿਣਾ ਨਹੁੰ

 

ਨਹੁੰ ਸਿਰਫ ਹੱਥਾਂ ਦੀ ਸੁੰਦਰਤਾ ਹੀ ਨਹੀਂ ਬਲਕਿ ਸਾਡੀ ਸ਼ਖਸੀਅਤ ਨਿਖਾਰਦੇ ਹਨ ਨਹੁੰ ਸਾਡੀ ਸਿਹਤ ਬਾਰੇ ਵੀ ਬਹੁਤ ਕੁਝ ਬਿਆਨ ਕਰਦੇ ਹਨ।

ਪੀਲੇ ਨਹੁੰ
- ਅਜਿਹੀ ਸਮੱਸਿਆ ਵਿਚ ਵਿਟਾਮਿਨ ਏ ਜ਼ਿਆਦਾ ਮਾਤਰਾ ਵਿਚ ਲਓ, ਜੋ ਸੰਤਰਾ, ਲਾਲ ਫਲਾਂ, ਗਾਜਰ, ਟਮਾਟਰ, ਮੱਛੀ ਅਤੇ ਖੁਰਮਾਨੀ ਤੋਂ ਪ੍ਰਾਪਤ ਹੁੰਦਾ ਹੈ।

ਫਟੇ ਹੋਏ ਨਹੁੰ - ਇਸ ਦੇ ਹੱਲ ਲਈ ਆਪਣੇ ਭੋਜਨ ਵਿਚ ਵਿਟਾਮਿਨ ਬੀ ਅਤੇ ਅਮੀਨੋ ਐਸਿਡ ਦੀ ਮਾਤਰਾ ਜ਼ਿਆਦਾ ਲਓ। ਇਹ ਪਿਆਜ਼ ਅਤੇ ਲੱਸਣ ਵਿਚ ਪਾਏ ਜਾਂਦੇ ਹਨ।

ਖੁਰਦਰੇ ਨਹੁੰ - ਵਿਟਾਮਿਨ ਬੀ ਦੀ ਕਮੀ ਨਾਲ ਨਹੁੰ ਖੁਰਦਰੇ ਹੋ ਜਾਂਦੇ ਹਨ। ਦੁੱਧ, ਅੰਡੇ ਦੀ ਜ਼ਰਦੀ, ਦਾਲਾਂ ਅਤੇ ਮੱਛੀ ਤੋਂ ਵਿਟਾਮਿਨ ਬੀ ਦੀ ਪ੍ਰਾਪਤੀ ਹੁੰਦੀ ਹੈ।

ਸਖਤ ਨਹੁੰ - ਸਖਤ ਨਹੁੰਆਂ ਨੂੰ ਆਇਰਨ ਦੀ ਬਹੁਤ ਮਾਤਰਾ ਵਿਚ ਜ਼ਰੂਰਤ ਹੁੰਦੀ ਹੈ, ਜੋ ਹਰੀਆਂ ਸਬਜ਼ੀਆਂ, ਫਲੀਆਂ ਅਤੇ ਗਿਰੀ ਵਾਲੇ ਫਲਾਂ ਤੋਂ ਪ੍ਰਾਪਤ ਹੁੰਦਾ ਹੈ।

ਨਹੁੰਆਂ ਦੀ ਸੰਭਾਲ ਦੇ ਨੁਸਖੇ
ਨਹੁੰਆਂ ਨੂੰ ਔਜ਼ਾਰਾਂ ਦੇ ਰੂਪ ਵਿਚ ਨਾ ਵਰਤੋ। ਇਸ ਤਰ੍ਹਾਂ ਨਾਲ ਇਹ ਕਮਜ਼ੋਰ ਹੋ ਜਾਂਦੇ ਹਨ।
ਰੋਜ਼ਾਨਾ ਨਹੁੰਆਂ ਦੀ ਤਹਿ ਤੱਕ ਮਾਲਿਸ਼ ਕਰੋ।
ਨਹੁੰਆਂ ਦੀ ਮਾਲਿਸ਼ ਲੋਸ਼ਨ ਨਾਲ ਕਰੋ
, ਪਾਣੀ ਨਾਲ ਨਹੀਂ ।
ਆਪਣੇ ਹੱਥਾਂ ਦੀ ਮਾਲਿਸ਼ ਜੈਤੂਨ ਦੇ ਤੇਲ ਨਾਲ ਕਰੋ
, ਇਸ ਨਾਲ ਨਹੁੰਆਂ ਦੀ ਤਹਿ ਕੋਮਲ ਹੁੰਦੀ ਹੈ ਅਤੇ ਖਰਾਬ ਨਹੁੰ ਠੀਕ ਹੁੰਦੇ ਹਨ।
ਨਹੁੰਆਂ ਲਈ ਫੋਮ ਤੋਂ ਬਣੇ ਫਾਈਲਰ ਦਾ ਇਸਤੇਮਾਲ ਕਰੋ
, ਨਾ ਕਿ ਲੋਹੇ ਦੇ ਫਾਈਲਰ ਨਾਲ।
ਨੇਲ ਰਿਮੂਵਰ ਨੂੰ ਹਫਤੇ ਵਿਚ ਇਕ ਤੋਂ ਜਿਆਦਾ ਵਾਰ ਇਸਤੇਮਾਲ ਨਾ ਕਰੋ
, ਕਿਉਂਕਿ ਤੰਦਰੁਸਤ ਨਹੁੰਆਂ ਲਈ ਜ਼ਰੂਰੀ ਮਾਈਕਰੋ-ਗ੍ਰੇਨੀਜ਼ਨ ਰਿਮੂਵਰ ਨਾਲ ਉਤੱਰ ਜਾਂਦੇ ਹਨ। ਹਮੇਸ਼ਾ ਤੇਲ ਤੇ ਆਧਾਰਤ ਰਿਮੂਵਰ ਇਸਤੇਮਾਲ ਕਰੋ।
ਨਹੁੰਆਂ ਨੂੰ ਚਬਾਓ ਨਾਂ

ਦੁੱਧ ਅਤੇ ਅਨਾਜ ਤੋਂ ਬਣੀਆਂ ਵਸਤਾਂ ਦਾ ਪ੍ਰਯੋਗ ਕਰੋ।
ਨਹੁੰਆਂ ਨੂੰ ਕੱਟਣ ਵੇਲੇ ਕਿਨਾਰਿਆਂ ਨੂੰ ਸਹੀ ਸ਼ੇਪ ਦਿਉ।
ਸਾਫ ਕੀਤੇ ਨਹੁੰਆਂ ਤੇ ਨੇਲ ਪਾਲਿਸ਼ ਦਾ ਪਤਲਾ ਕੋਟ ਲਗਾਓ।

 

 

 

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
2172253
Website Designed by Solitaire Infosys Inc.