ਗਰਮੀਆਂ ਅਤੇ ਬਰਸਾਤਾਂ ਦੇ ਮੌਸਮ
ਵਿਚ ਸਿਹਤਮੰਦ ਰਹਿਣ ਲਈ ਇਹ ਨਿਯਮ ਅਪਨਾਓ
ਟੱਟੀਆਂ, ਉਲਟੀਆਂ, ਪੇਚਸ ਅਤੇ ਪੀਲੀਏ ਤੋਂ ਬਚਣ ਲਈ
- ਪੀਣ ਦਾ ਪਾਣੀ ਹਮੇਸ਼ਾ ਸਾਫ ਸੋਮਿਆਂ ਤੋਂ ਲਿਆਓ।
- ਪਾਣੀ ਪੁਣਕੇ, ਉਬਾਲ ਕੇ – ਠੰਡਾ ਕਰਕੇ ਪੀਓ।
- ਪੀਣ ਦਾ ਪਾਣੀ ਸਾਫ ਭਾਂਡੇ ਵਿਚ ਢਕ ਕੇ ਰੱਖੋ ਅਤੇ ਪਾਣੀ ਵਾਲੇ
ਭਾਂਡੇ ਵਿਚ ਹੱਥ ਨਾ ਪਾਓ।
- ਟੋਭਿਆਂ ਨੇਡ਼ੇ ਲੱਗੇ ਗੇਡ਼ਵੇਂ ਨਲਕਿਆਂ (ਹੈਂਡ ਪੰਪ) ਦਾ ਪਾਣੀ
ਨਾ ਪੀਓ।
- ਪਰਿਵਾਰ ਦੇ ਸਾਰੇ ਮੈਂਬਰ ਸਿਰਫ ਪਖਾਨਿਆਂ ਦੀ ਵਰਤੋਂ ਕਰਨ, ਖੁਲ੍ਹੇ ਮਦਾਨ ਵਿਚ ਜੰਗਲ ਪਾਣੀ ਨਾ ਜਾਣ।
- ਪ੍ਰਤੀਦਿਨ ਖਾਣਾ ਖਾਣ ਤੋਂ ਪਹਿਲਾਂ, ਪਖਾਨਾ ਜਾਣ ਤੋਂ ਬਾਅਦ, ਹੱਥ ਸਾਬਣ ਨਾਲ
ਚੰਗੀ ਤਰ੍ਹਾਂ ਧੋਵੋ।
- ਗਲੇ-ਸਡ਼ੇ, ਜਿਆਦਾ ਪੱਕੇ ਹੋਏ ਅਤੇ ਕੱਟੇ ਹੋਏ ਫਲ ਨਾ ਖਾਓ।
- ਕੀਟਨਾਸ਼ਕਾਂ ਦੇ ਡਰੱਮਾਂ, ਡੱਬਿਆਂ ਨੂੰ ਨਹਿਰਾਂ/ਟੋਭਿਆਂ ਵਿਚ ਨਾ ਧੋਵੋ। ਇਸ ਤਰ੍ਹਾਂ ਕੀਟ-ਨਾਸ਼ਕਾਂ ਦੇ ਜਹਿਰੀਲੇ
ਤੱਤ ਪਾਣੀ ਵਿਚ ਰਲਕੇ ਪਾਣੀ ਨੂੰ ਮਨੁੱਖਾਂ ਅਤੇ ਜੀਵ-ਜੰਤੂਆਂ ਲਈ ਨੁਕਸਾਨਦੇਹ ਬਣਾ ਦਿੰਦੇ
ਹਨ।
- ਸਬਜੀਆਂ ਨੂੰ ਟੋਭਿਆਂ, ਛੱਪਡ਼ਾਂ ਅਤੇ ਨਾਲਿਆਂ ਦੇ ਪਾਣੀ ਨਾਲ ਨਾ ਧੋਵੋ।
ਜੇਕਰ
ਤੁਹਾਡੇ ਪਰਿਵਾਰ, ਆਂਢ-ਗੁਆਂਢ ਜਾਂ ਇਲਾਕੇ ਦੇ ਕਿਸੇ ਵਿਅਕਤੀ ਨੂੰ ਟੱਟੀਆਂ-ਉਲਟੀਆਂ ਜਾਂ
ਪੇਚਿਸ ਦੀ ਸ਼ਿਕਾਇਤ ਹੋਵੇ ਤਾਂ ਤੁਰੰਤ ਨੇਡ਼ੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰੋ।
ਪਾਣੀ
ਨੂੰ ਪਾਣਯੋਗ ਬਣਾਉਣ ਲਈ ਨੇਡ਼ੇ ਦੀ ਸਿਹਤ ਸੰਸਥਾ ਜਾਂ ਮਿਉਂਸਪਲ ਕਮੇਟੀ/ਕਾਰਪੋਰੇਸ਼ਨ
ਦੇ ਦਫਤਰ ਤੋਂ ਕਲੋਰੀਨ ਦੀਆਂ ਮੁਫਤ ਗੋਲੀਆਂ ਪ੍ਰਾਪਤ ਕਰੋ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ