ਕੀ ਤੁਸੀਂ ਆਪਣੇ ਘਰ ਵਿਚ ਮੱਛਰ ਪੈਦਾ ਕਰ ਰਹੇ ਹੋ?
ਆਪਣੇ ਘਰ ਅਤੇ ਆਲੇ-ਦੁਆਲੇ ਵਿਚ ਮੱਛਰਾਂ ਦੀ ਪੈਦਾਇਸ਼ ਨੂੰ
ਰੋਕੋ
ਇਹ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਫੈਲਾਉਂਦੇ ਹਨ।
- ਆਪਣੇ ਘਰ ਦੇ ਅੰਦਰ ਅਤੇ ਆਲੇ-ਦੁਆਲੇ ਕਿਤੇ ਵੀ ਪਾਣੀ ਜਮ੍ਹਾਂ ਨਾ
ਹੋਣ ਦਿਓ। ਅਜਿਹੇ ਸਡ਼ਕੀ ਟੋਏ, ਖਾਈਆਂ ਭਰ ਦਿਓ ਜਿੱਥੇ ਪਾਣੀ ਜਮ੍ਹਾਂ ਹੁੰਦਾ ਹੈ। ਜੰਕ/ਗ਼ੈਰ ਵਰਤੋਂ-ਯੋਗ ਸਮੱਗਰੀ ਹਟਾਓ/ਨਸ਼ਟ ਕਰੋ।
- ਸਾਰੇ ਪਾਣੀ ਵਾਲੇ ਭਾਂਡੇ, ਟੈਂਕੀਆਂ ਨੂੰ ਢੱਕਣ ਨਾਲ ਚੰਗੀ ਤਰ੍ਹਾਂ ਬੰਦ ਕਰੋ। ਖਾਲੀ ਅਤੇ
ਸੁੱਕੇ ਏਅਰ ਕੂਲਰ, ਡਰੰਮ, ਫੁੱਲਦਾਨਾਂ, ਗਮਲਿਆਂ, ਬਰਡ ਬਾਥਜ਼,ਆਦਿ ਹਰੇਕ ਹਫ਼ਤੇ ਸਫ਼ਾਈ ਕਰੋ।
- ਗਮਬੁਸੀਆ ਮੱਛੀ ਨੂੰ ਖੂਹਾਂ, ਛੱਪਡ਼ਾਂ, ਪਾਣੀ ਦੇ ਵੱਡੇ ਤਲਾਬਾਂ ਵਿਚ ਛੱਡੋ। ਇਹ ਮੱਛਰਾਂ ਦਾ ਲਾਰਵਾ
ਖਾਂਦੀਆਂ ਹਨ।
- ਸੌਣ ਸਮੇਂ ਮੱਛਰ-ਮਾਰ ਦਵਾਈਆਂ ਛਿਡ਼ਕੋ, ਮੱਛਰਦਾਨੀਆਂ ਦਾ ਇਸਤੇਮਾਲ ਕਰੋ।
- ਅਜਿਹੇ ਵਸਤਰ ਪਹਿਨੋ ਜੋ ਤੁਹਾਡੇ ਸਰੀਰ ਨੂੰ ਪੂਰੀ ਤਰ੍ਹਾਂ ਢਕਦੇ
ਹੋਣ।
ਆਓ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਨਾਲ ਲਡ਼ੀਏ
ਰਾਸ਼ਟਰੀ ਰੋਗਵਾਹਕ ਬਿਮਾਰੀ ਕੰਟਰੋਲ ਪਰੋਗਰਾਮ, ਡਾਇਰੈਕਟੋਰੇਟ ਜਨਰਲ, ਸਿਹਤ ਸੇਵਾਵਾਂ, ਸਿਹਤ ਅਤੇ ਪਰਿਵਾਰ ਭਲਾਈ
ਮੰਤਰਾਲਾ ਭਾਰਤ ਸਰਕਾਰ ਦੁਆਰਾ ਜਾਰੀ।
ਰਾਸ਼ਟਰੀ
ਪੇਂਡੂ ਸਿਹਤ ਮਿਸ਼ਨ, ਭਾਰਤ ਸਰਕਾਰ